ਹਰਿਆਣਾ ਸਰਕਾਰ ਦਾ ਵੱਡਾ ਐਲਾਨ, ਹੁਣ ਓਲੰਪਿਕ ''ਚ ਚੌਥੇ ਸਥਾਨ ਵਾਲੇ ਖਿਡਾਰੀਆਂ ਨੂੰ ਵੀ ਮਿਲੇਗਾ ਇਨਾਮ

08/06/2021 8:48:29 PM

ਚੰਡੀਗੜ੍ਹ - ਹਰਿਆਣਾ ਸਰਕਾਰ ਖਿਡਾਰੀਆਂ ਨੂੰ ਉਤਸ਼ਾਹਿਤ ਕਰਣ ਲਈ ਓਲੰਪਿਕ ਵਿੱਚ ਸੋਨ ਤਮਗੇ ਲਈ 6 ਕਰੋੜ ਰੁਪਏ ਦੀ ਰਾਸ਼ੀ ਦੇ ਰਹੀ ਹੈ। ਇਸ ਤਰ੍ਹਾਂ ਚਾਂਦੀ ਤਮਗੇ ਲਈ ਚਾਰ ਕਰੋੜ ਅਤੇ ਕਾਂਸੀ ਤਮਗੇ ਲਈ ਢਾਈ ਕਰੋੜ ਦੀ ਰਾਸ਼ੀ ਦਾ ਪ੍ਰਬੰਧ ਹੈ। ਪਹਿਲੀ ਵਾਰ ਚੌਥੇ ਸਥਾਨ 'ਤੇ ਰਹਿਣ ਵਾਲੇ ਖਿਡਾਰੀਆਂ ਨੂੰ ਵੀ ਉਤਸ਼ਾਹਿਤ ਦੇ ਤੌਰ 'ਤੇ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪਹਿਲੀ ਵਾਰ ਸਰਕਾਰ ਨੇ ਚੌਥੇ ਸਥਾਨ 'ਤੇ ਰਹਿਣ ਵਾਲੇ ਹਰ ਇੱਕ ਐਥਲੀਟ/ਖਿਡਾਰੀਆਂ ਨੂੰ 50-50 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ। 

ਭਾਰਤੀ ਮਹਿਲਾ ਹਾਕੀ ਟੀਮ ਦੇ ਓਲੰਪਿਕ ਵਿੱਚ ਸ਼ਾਨਦਾਰ ਖੇਡ ਤੋਂ ਪ੍ਰਭਾਵਿਤ ਮੁੱਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਕਿ ਓਲੰਪਿਕ ਮਹਿਲਾ ਹਾਕੀ ਟੀਮ ਵਿੱਚ ਸ਼ਾਮਲ ਪ੍ਰਦੇਸ਼ ਦੀਆਂ 9 ਖਿਡਾਰਨਾਂ ਨੂੰ ਸਰਕਾਰ 50-50 ਲੱਖ ਰੁਪਏ ਦਾ ਇਨਾਮ ਦੇਵੇਗੀ। ਉਨ੍ਹਾਂ ਨੇ ਭਾਰਤੀ ਟੀਮ ਨੂੰ ਟੋਕੀਓ ਓਲੰਪਿਕ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਲਈ ਵਧਾਈ ਦਿੱਤੀ। 

ਇਹ ਵੀ ਪੜ੍ਹੋ - ਅਮਿਤ ਸ਼ਾਹ ਨੂੰ ਮਿਲੇ ਅਦਾਰ ਪੂਨਾਵਾਲਾ, ਦੱਸਿਆ- ਬੱਚਿਆਂ ਲਈ ਕਦੋਂ ਆਵੇਗਾ ਕੋਵੋਵੈਕਸ ਦਾ ਟੀਕਾ

ਹਰਿਆਣਾ ਸਰਕਾਰ ਟੋਕੀਓ ਓਲੰਪਿਕ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇ ਨਾਲ ਸਰਕਾਰੀ ਨੌਕਰੀ ਅਤੇ ਰਿਆਇਤੀ ਦਰਾਂ 'ਤੇ ਪਲਾਟ ਦੇਵੇਗੀ। ਵੀਰਵਾਰ ਨੂੰ ਕੁਸ਼ਤੀ ਵਿੱਚ ਚਾਂਦੀ ਅਤੇ ਹਾਕੀ ਵਿੱਚ ਕਾਂਸੀ ਤਮਗਾ ਜਿੱਤਣ ਵਾਲੇ ਪ੍ਰਦੇਸ਼ ਦੇ ਖਿਡਾਰੀਆਂ ਲਈ ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਐਲਾਨ ਕੀਤਾ ਸੀ। 

 ਮੁੱਖ ਮੰਤਰੀ ਨੇ ਕਿਹਾ ਕਿ ਚਾਂਦੀ ਤਮਗਾ ਜੇਤੂ ਪਹਿਲਵਾਨ ਰਵੀ ਦਹੀਆ ਨੂੰ ਖੇਡ ਨੀਤੀ ਦੇ ਅਨੁਸਾਰ ਚਾਰ ਕਰੋੜ ਰੁਪਏ, ਪਹਿਲੀ ਸ਼੍ਰੇਣੀ ਦੀ ਸਰਕਾਰੀ ਨੌਕਰੀ ਅਤੇ ਰਿਆਇਤੀ ਦਰਾਂ 'ਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦਾ ਪਲਾਟ ਦਿੱਤਾ ਜਾਵੇਗਾ। ਰਵੀ ਦਹੀਆ ਦੇ ਪਿੰਡ ਨਾਹਰੀ ਜ਼ਿਲ੍ਹਾ ਸੋਨੀਪਤ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਇੰਡੋਰ ਕੁਸ਼ਤੀ ਸਟੇਡੀਅਮ ਬਣਾਉਣਗੇ। ਉਨ੍ਹਾਂ ਕਿਹਾ ਕਿ ਓਲੰਪਿਕ ਵਿੱਚ 41 ਸਾਲ ਬਾਅਦ ਪੁਰਸ਼ ਹਾਕੀ ਟੀਮ ਨੇ ਤਮਗੇ ਦਾ ਸੋਕਾ ਖ਼ਤਮ ਕੀਤਾ ਹੈ। ਇਸ ਟੀਮ ਵਿੱਚ ਹਰਿਆਣਾ ਦੇ ਦੋ ਖਿਡਾਰੀ ਸੁਰੇਂਦਰ ਅਤੇ ਸੁਮਿਤ ਸ਼ਾਮਲ ਹਨ। ਇਨ੍ਹਾਂ ਨੂੰ ਖੇਡ ਨੀਤੀ ਦੇ ਤਹਿਤ ਢਾਈ-ਢਾਈ ਕਰੋੜ ਰੁਪਏ ਅਤੇ ਦੂਸਰੀ ਸ਼੍ਰੇਣੀ ਦੀ ਨੌਕਰੀ ਖੇਡ ਵਿਭਾਗ ਵਿੱਚ ਦਿੱਤੀ ਜਾਵੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News