ਚੰਬਾ ਜ਼ਿਲੇ ''ਚ ਟੀ.ਸੀ.ਪੀ. ਐਕਟ ਦਾ ਉਲੰਘਣ ਕਰਨ ਵਾਲੇ ਦੋ ਹੋਟਲਾਂ ਨੂੰ ਨੋਟਿਸ

12/18/2019 4:47:47 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ 'ਚ 2 ਹੋਟਲਾਂ ਨੂੰ 'ਟਾਊਨ ਐਂਡ ਕੰਟਰੀ ਪਲਾਨਿੰਗ' (ਟੀ.ਸੀ.ਪੀ) ਐਕਟ ਦੇ ਪ੍ਰਾਵਧਾਨਾਂ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਨੋਟਿਸ ਜਾਰੀ ਕੀਤਾ ਗਿਆ ਹੈ। ਜ਼ਿਲਾ ਬੁਲਾਰਾ ਨੇ ਦੱਸਿਆ ਹੈ ਕਿ ਚੰਬਾ ਦੇ ਡਿਪਟੀ ਕਮਿਸ਼ਨਰ ਵਿਵੇਕ ਭਾਟੀਆਂ ਨੇ ਐਕਟ ਦੇ ਕੁਝ ਪ੍ਰਾਵਧਾਨਾਂ ਦਾ ਉਲੰਘਣ ਕਰਨ ਲਈ ਡਲਹੌਜੀ ਸਬ-ਡਵੀਜ਼ਨ ਦੇ 'ਸ਼ੰਗ੍ਰੀਲਾ' ਅਤੇ 'ਵੈਲੀ ਵਿਊ' ਹੋਟਲਾਂ ਨੂੰ ਨੋਟਿਸ ਜਾਰੀ ਕੀਤਾ ਹੈ। ਹੋਟਲ ਮਾਲਕਾਂ ਨੂੰ ਨੋਟਿਸ ਪ੍ਰਾਪਤ ਕਰਨ ਦੇ ਇਕ ਪਖਵਾੜੇ ਦੌਰਾਨ ਐਕਟ ਦੇ ਪ੍ਰਾਵਧਾਨਾਂ ਦਾ ਪਾਲਣ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਅਜਿਹਾ ਨਾ ਕਰਨ 'ਤੇ ਕਾਨੂੰਨ ਦੇ ਤਹਿਤ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਅੱਗੇ ਦੀ ਕਾਰਵਾਈ ਲਈ ਉਪ ਵਿਭਾਗੀ ਮੈਜਿਸਟ੍ਰੇਟ, ਬਿਜਲੀ ਕਾਰਜਕਾਰੀ ਇੰਜੀਨੀਅਰ, ਸਿੰਚਾਈ ਅਤੇ ਜਨਤਕ ਸਿਹਤ (ਆਈ.ਪੀ.ਐੱਚ) ਵਿਭਾਗ ਨੂੰ ਵੀ ਨੋਟਿਸ ਦੀਆਂ ਕਾਪੀਆਂ ਭੇਜੀਆਂ ਗਈਆਂ ਹਨ।


Iqbalkaur

Content Editor

Related News