ਸਿਹਤ ਕਰਮਚਾਰੀਆਂ ਦਾ 14 ਦਿਨ ਦਾ ਇਕਾਂਤਵਾਸ ਖਤਮ ਕਰਣ ''ਤੇ ਨੋਟਿਸ

Wednesday, May 27, 2020 - 08:21 PM (IST)

ਸਿਹਤ ਕਰਮਚਾਰੀਆਂ ਦਾ 14 ਦਿਨ ਦਾ ਇਕਾਂਤਵਾਸ ਖਤਮ ਕਰਣ ''ਤੇ ਨੋਟਿਸ

ਨਵੀਂ ਦਿੱਲੀ (ਭਾਸ਼ਾ) : ਸੁਪਰੀਮ ਕੋਰਟ ਨੇ ਕੋਵਿਡ-19 ਦੀ ਪਹਿਲੀ ਲਾਈਨ ਦੇ ਸਿਹਤ ਕਰਮਚਾਰੀਆਂ ਲਈ 14 ਦਿਨ ਦੇ ਇਕਾਂਤਵਾਸ ਦੀ ਜ਼ਰੂਰਤ ਨੂੰ ਖਤਮ ਕਰਣ ਸਬੰਧੀ ਨਵੀਂ ਵਿਵਸਥਾ 'ਤੇ ਕੇਂਦਰ ਤੋਂ ਜਵਾਬ ਮੰਗਿਆ ਹੈ। ਅਦਾਲਤ ਨੇ ਕੇਂਦਰ ਵਲੋਂ ਪੇਸ਼ ਸਾਲਿਸਿਟਰ ਜਨਰਲ ਤੁਸ਼ਾਰ ਮੇਹਤਾ ਨੂੰ ਅਗਲੇ ਹਫ਼ਤੇ ਤੱਕ ਜਵਾਬ ਦਾਖਲ ਕਰਣ ਦਾ ਨਿਰਦੇਸ਼ ਦਿੱਤਾ।
ਇੱਕ ਡਾਕਟਰ ਨੇ ਆਪਣੀ ਅਰਜ਼ੀ ਵਿਚ ਐਸ. ਓ. ਪੀ. ਵਿਚ ਕੋਵਿਡ-19 ਦੀ ਪਹਿਲੀ ਲਾਈਨ ਦੇ ਸਿਹਤ ਕਰਮਚਾਰੀਆਂ ਲਈ 14 ਦਿਨ ਦਾ ਲਾਜ਼ਮੀ ਇਕਾਂਤਵਾਸ ਖ਼ਤਮ ਕਰਣ 'ਤੇ ਸਵਾਲ ਚੁੱਕਿਆ ਹੈ। ਐਸ. ਓ. ਪੀ. ਵਿਚ ਸਾਰੇ ਸਿਹਤ ਕਰਮਚਾਰੀਆਂ ਲਈ 14 ਦਿਨ ਦਾ ਲਾਜ਼ਮੀ ਇਕਾਂਤਵਾਸ ਖਤਮ ਕਰ ਦਿੱਤਾ ਗਿਆ ਹੈ।


author

Inder Prajapati

Content Editor

Related News