ਦਵਾਈ ਕੰਪਨੀਆਂ ਨਾਲ ਗਠਜੋੜ ਕਰਨ ਵਾਲੇ 400 ਡਾਕਟਰਾਂ ਨੂੰ ਨੋਟਿਸ ਜਾਰੀ

12/06/2018 5:57:43 PM

ਸ਼ਿਮਲਾ-ਹਿਮਾਚਲ ਪ੍ਰਦੇਸ਼ 'ਚ ਡਾਕਟਰਾਂ ਵੱਲੋਂ ਸਿੱਧਾ ਦਵਾਈ ਕੰਪਨੀਆਂ ਨਾਲ ਗਠਜੋੜ ਕਰਨ 'ਤੇ ਸਰਕਾਰ ਸਖਤ ਕਾਰਵਾਈ ਕਰੇਗੀ। ਡਾਕਟਰਾਂ ਅਤੇ ਦਵਾਈ ਕੰਪਨੀਆਂ 'ਚ ਚੱਲ ਰਹੀ ਗੱਠਜੋੜ ਦੀਆਂ ਲਗਭਗ 400 ਸ਼ਿਕਾਇਤਾਂ ਆਈਆ ਹਨ, ਜਿਸ ਕਾਰਨ ਵਿਭਾਗ ਦੇ ਡਾਕਟਰ ਅਤੇ ਦਵਾਈ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਜਲਦ ਹੀ ਸਾਰੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸ਼ਿਮਲਾ 'ਚ 'ਪ੍ਰੈਸ ਦ ਮੀਟ' ਪ੍ਰੋਗਰਾਮ 'ਚ ਸਿਹਤ ਮੰਤਰੀ ਵਿਪਿਨ ਪਰਮਾਰ ਨੇ ਇਹ ਜਾਣਕਾਰੀ ਦਿੱਤੀ। ਸ਼ਿਮਲਾ ਪ੍ਰੈੱਸ ਕਲੱਬ 'ਚ ਆਯੋਜਿਤ ਪ੍ਰੋਗਰਾਮ 'ਚ ਸਿਹਤ ਮੰਤਰੀ ਨੇ ਕਿਹਾ ਹੈ ਕਿ ਪ੍ਰਦੇਸ਼ ਦੇ ਹਸਪਤਾਲਾਂ 'ਚ ਚੱਲ ਰਹੀ ਸਪੈਸ਼ਲਿਸਟ ਡਾਟਕਰਾਂ ਦੀ ਕਮੀ ਨਵੇਂ ਸਾਲ ਦੇ ਪਹਿਲੇ ਮਹੀਨੇ 'ਚ ਹੀ ਦੂਰ ਕੀਤੀ ਜਾਵੇਗੀ।

200 ਡਾਕਟਰਾਂ ਦੀ ਹੋਵੇਗੀ ਨਿਯੁਕਤੀ-
ਉਨ੍ਹਾਂ ਨੇ ਦੱਸਿਆ ਹੈ ਕਿ ਦਸੰਬਰ ਮਹੀਨੇ 'ਚ ਆਈ. ਜੀ. ਐੱਮ. ਸੀ. ਅਤੇ ਟਾਂਡਾ ਮੈਡੀਕਲ ਕਾਲਜ ਤੋਂ ਲਗਭਗ 200 ਨਵੇਂ ਡਾਕਟਰ ਆਉਣਗੇ, ਜੋ ਪ੍ਰਦੇਸ਼ ਦੇ ਸਾਰੇ ਹਸਪਤਾਲਾਂ 'ਚ ਆਪਣੀਆਂ-ਆਪਣੀਆਂ ਸੇਵਾਵਾਂ ਦੇਣਗੇ। ਉਨ੍ਹਾਂ ਨੇ ਦੱਸਿਆ ਹੈ ਕਿ ਪ੍ਰਦੇਸ਼ 'ਚ ਮੌਜੂਦਾ ਸਮੇਂ 'ਚ ਲਗਭਗ 276 ਮਾਹਿਰ ਡਾਕਟਰਾਂ ਦੇ ਅਹੁਦੇ ਖਾਲੀ ਹਨ ਅਤੇ ਜਿਨ੍ਹਾਂ ਨੂੰ ਸਰਕਾਰ ਜਲਦ ਹੀ ਪੂਰਾ ਕਰ  ਰਹੀ ਹੈ।

ਰੋਡਮੈਪ ਬਣਾਇਆ ਹੈ: ਸਿਹਤ ਮੰਤਰੀ-
ਸਿਹਤ ਮੰਤਰੀ ਨੇ ਦੱਸਿਆ ਹੈ ਕਿ ਸਾਰੇ ਨਵੇਂ ਡਾਕਟਰਾਂ ਨੂੰ ਪ੍ਰਦੇਸ਼ 'ਚ ਘੱਟ ਤੋਂ ਘੱਟ 5 ਸਾਲ ਤੱਕ ਸੇਵਾਵਾਂ ਦੇਣੀਆਂ ਪੈਣਗੀਆਂ, ਇਸ ਦੇ ਲਈ ਕੈਬਿਨੇਟ 'ਚ ਪ੍ਰਸਤਾਵ ਲਿਆਂਦਾ ਜਾਵੇਗਾ। ਵਿਪਿਨ ਪਰਮਾਰ ਨੇ ਦੱਸਿਆ ਹੈ ਕਿ ਪ੍ਰਦੇਸ਼ ਸਰਕਾਰ ਨੇ ਪੰਜ ਸਾਲ 'ਚ  ਸਿਹਤ ਖੇਤਰ ਦੇ ਲਈ ਜੋ ਰੋਡਮੈਪ ਤਿਆਰ ਕੀਤਾ ਗਿਆ ਹੈ, ਉਸ ਨੂੰ ਜ਼ਮੀਨ ਤੱਕ ਪਹੁੰਚਾਇਆ ਜਾ ਰਿਹਾ ਹੈ।ਉਨ੍ਹਾਂ ਨੇ ਦੱਸਿਆ ਹੈ ਕਿ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦੇ ਤਹਿਤ ਸੂਬੇ ਦੇ ਸਾਰੇ ਲੋਕਾਂ ਨੂੰ ਸਾਰੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਤਹਿਤ ਅਯੁਸ਼ਮੈਨ ਭਾਰਤ ਯੋਜਨਾ ਦੇ ਤਹਿਤ ਹੁਣ ਤੱਕ ਲਗਭਗ 1,450 ਲੋਕਾਂ ਨੂੰ ਲਾਭ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਪੰਜ ਸਾਲਾਂ 'ਚ ਲਗਭਗ 22 ਲੱਖ ਲੋਕਾਂ ਨੂੰ ਲਾਭ ਪਹੁੰਚਾਉਣ ਦਾ ਟੀਚਾ ਰੱਖਿਆ ਹੈ।


Iqbalkaur

Content Editor

Related News