ਫਾਇਰ ਸੇਫਟੀ ਨਿਯਮਾਂ ਦਾ ਉਲੰਘਣ ਕਰਨ ''ਤੇ ਹਰਿਆਣਾ ਦੇ ਸਕੂਲ, ਕਾਲਜਾਂ ਸਮੇਤ ਕੋਚਿੰਗ ਸੈਂਟਰਾਂ ਨੂੰ ਨੋਟਿਸ

07/04/2019 1:19:53 PM

ਪਾਨੀਪਤ—ਹਰਿਆਣਾ 'ਚ ਫਾਇਰ ਸੇਫਟੀ ਨਿਯਮਾਂ ਦਾ ਕਾਫੀ ਉਲੰਘਣ ਹੋ ਰਿਹਾ ਹੈ। ਫਾਇਰ ਵਿਭਾਗ ਨੇ ਇੱਕ ਮਹੀਨੇ ਦੌਰਾਨ ਸੂਬੇ ਦੇ 4,551 ਸਕੂਲ, ਕਾਲਜ, ਹਸਪਤਾਲਾਂ, ਹੋਟਲ, ਕੋਚਿੰਗ ਸੈਂਟਰਾਂ, ਸਿਨੇਮਾ ਘਰਾਂ ਅਤੇ ਹੋਸਟਲਾਂ ਤੋਂ ਇਲਾਵਾ ਬਹੁ-ਮੰਜ਼ਿਲਾਂ ਇਮਾਰਤਾਂ ਦੇ ਸਰਵੇ ਕੀਤੇ ਗਏ ਹਨ। ਇਨ੍ਹਾਂ 'ਚੋਂ ਹੁਣ ਤੱਕ 809 ਭਵਨਾਂ 'ਚ ਵੱਡੀ ਖਾਮੀਆਂ ਮਿਲੀਆਂ ਹਨ। ਇਨ੍ਹਾਂ 'ਚ ਕਈ ਨੇ ਅੱਗ ਬੁਝਾਉਣ ਵਾਲੇ ਉਪਕਰਣ ਰਿਫਿਲ ਨਹੀਂ ਕਰਵਾਏ ਸੀ ਜਦਕਿ ਨਵੀਆਂ ਪਰਚੀਆਂ ਵੀ ਲਗਾ ਦਿੱਤੀਆਂ ਗਈਆਂ ਸਨ। 

ਫਿਲਹਾਲ ਵਿਭਾਗ ਦੁਆਰਾ 257 ਕੋਚਿੰਗ ਸੈਂਟਰਾਂ, 187 ਸਕੂਲ ਮਾਲਕਾਂ ਸਮੇਤ ਸਾਰਿਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਜੇਕਰ ਜਵਾਬ ਨਾ ਦਿੱਤਾ ਗਿਆ ਤਾਂ ਦੋਬਾਰਾ ਨੋਟਿਸ ਭੇਜੇ ਜਾਣਗੇ। ਇਸ ਤੋਂ ਬਾਅਦ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਜਾਵੇਗਾ। ਸੂਬੇ ਦੇ ਕਈ ਜ਼ਿਲਿਆਂ 'ਚ ਇਹ ਸਰਵੇ ਚੱਲ ਰਿਹਾ ਹੈ ਅਤੇ ਨੋਟਿਸ ਦਾ ਅੰਕੜਾ ਡੇਢ ਹਜ਼ਾਰ ਤੋਂ ਵੀ ਜ਼ਿਆਦਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 5 ਜੁਲਾਈ ਤੱਕ ਇਹ ਸਰਵੇ ਸੂਬਾ ਭਰ 'ਚ ਹੋਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨਾਂ ਗੁਜਰਾਤ ਦੇ ਇੱਕ ਕੋਚਿੰਗ ਸੈਂਟਰ 'ਚ ਅੱਗ ਲੱਗਣ ਕਾਰਨ ਕਈ ਜ਼ਿੰਦਗੀਆਂ ਖਤਮ ਹੋ ਗਈਆ ਸਨ। 

ਇਸ ਤੋਂ ਬਾਅਦ ਸ਼ਹਿਰੀ ਸਥਾਨਕ ਸੰਸਥਾ ਮੰਤਰੀ ਕਵਿਤਾ ਜੈਨ ਨੇ ਚੰਡੀਗੜ੍ਹ 'ਚ ਐਮਰਜੈਂਸੀ  ਬੈਠਕ ਬੁਲਾ ਕੇ ਆਦੇਸ਼ ਦਿੱਤੇ ਸੀ ਕਿ ਸਾਰੇ ਭਵਨਾਂ 'ਚ ਸਰਵੇਅ ਕਰ ਕੇ ਪਤਾ ਲਗਾਇਆ ਜਾਵੇ ਕਿ ਕਿੱਥੇ-ਕਿੱਥੇ ਨਿਯਮਾਂ ਦਾ ਉਲੰਘਣ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਕਾਫੀ ਭਵਨ ਮਾਲਕਾਂ ਨੇ ਫਾਇਰ ਸੇਫਟੀ ਨਿਯਮਾਂ ਦਾ ਪਾਲਣ ਨਹੀਂ ਕੀਤਾ ਹੈ। 809 ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਕਈ ਜ਼ਿਲਿਆਂ 'ਚ ਸਰਵੇਅ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।

ਗੁੜਗਾਓ 'ਚ ਸਭ ਤੋਂ ਜ਼ਿਆਦਾ ਨੋਟਿਸ
ਨੋਟਿਸਾਂ 'ਤੇ ਗੌਰ ਕਰੀਏ ਤਾਂ ਗੁਰੂਗ੍ਰਾਮ 'ਚ ਕੁੱਲ 398 ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ 'ਚ 174 ਸਕੂਲ ਮਾਲਕਾਂ, 208 ਬਹੁ-ਮੰਜ਼ਿਲਾਂ ਇਮਾਰਤਾਂ ਦੇ ਮਾਲਕਾਂ, 2 ਕਾਲਜਾਂ, 4 ਹਸਪਤਾਲਾਂ, 7 ਹੋਟਲਾਂ, 2 ਸਿਨੇਮਾ ਘਰਾਂ, 1 ਹੋਸਟਲ ਮਾਲਕ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਗਿਆ ਹੈ।

ਅੰਬਾਲਾ ਦੇ ਕੋਚਿੰਗ ਸੈਂਟਰਾਂ 'ਚ ਜ਼ਿਆਦਾ ਉਲੰਘਣਾ-
ਕੁਰੂਕਸ਼ੇਤਰ 'ਚ 58, ਕੈਥਲ 24, ਯੁਮਨਾਨਗਰ 42, ਅੰਬਾਲਾ 62, ਸੋਨੀਪਤ 53, ਝੱਜਰ 18 ਥਾਵਾਂ 'ਤੇ ਖਾਮੀਆਂ ਮਿਲਣ ਕਾਰਨ ਕੋਚਿੰਗ ਸੈਂਟਰਾਂ ਦੇ ਸੰਚਾਲਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਜਦਕਿ ਕਈ ਜ਼ਿਲਿਆਂ 'ਚ ਇਹ ਪ੍ਰੋਸੈਸ ਜਾਰੀ ਹੈ। ਵਿਭਾਗੀ ਅਧਿਕਾਰੀਆਂ ਨੇ ਸਰਵੇਅ ਦਾ ਕੰਮ ਪੂਰਾ ਹੋਣ 'ਤੇ ਅੰਕੜਾ ਹੋਰ ਵੀ ਵੱਧਣ ਦੀ ਸੰਭਾਵਨਾ ਹੈ।

ਬਹੁ-ਮੰਜ਼ਿਲਾ ਭਵਨ ਵੀ ਸੁਰੱਖਿਅਤ ਨਹੀਂ—
ਸੂਬੇ 'ਚ ਬਹੁ-ਮੰਜਿਲਾਂ ਭਵਨ ਵੀ ਸੁਰੱਖਿਅਤ ਨਹੀਂ ਹਨ। ਅੰਬਾਲਾ 'ਚ ਅਜਿਹੇ 16 ਨੋਟਿਸ ਜਾਰੀ ਕੀਤੇ ਗਏ ਹਨ ਜਦਕਿ ਸਭ ਤੋਂ ਜ਼ਿਆਦਾ ਗੁਰੂਗ੍ਰਾਮ 'ਚ 176 ਬਹੁ-ਮੰਜਿਲਾ ਭਵਨ ਮਾਲਕਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਗਿਆ ਹੈ। ਕੁਝ ਜ਼ਿਲਿਆਂ 'ਚ ਬਹੁ-ਮੰਜ਼ਿਲਾ ਭਵਨਾਂ ਦਾ ਸਰਵੇਅ ਕੀਤਾ ਜਾ ਰਿਹਾ ਹੈ, ਰਿਪੋਰਟ ਜਲਦੀ ਤਿਆਰ ਕਰ ਕੇ ਵਿਭਾਗ ਨੂੰ ਭੇਜੀ ਜਾਵੇਗੀ। 

ਹਸਪਤਾਲਾਂ ਅਤੇ ਸਿਨੇਮਾ ਘਰਾਂ 'ਚ ਵੀ ਸਮੱਸਿਆ—
ਗੁਰੂਗ੍ਰਾਮ ਦੇ 4 ਹਸਪਤਾਲਾਂ ਅਤੇ 2 ਸਿਨੇਮਾ ਘਰਾਂ ਨੂੰ ਵੀ ਨੋਟਿਸ ਜਾਰੀ ਹੋਇਆ ਹੈ। ਇੱਥੇ ਇੱਕ ਹੋਸਟਲ ਮਾਲਕ ਨੂੰ ਵੀ ਨੋਟਿਸ ਦਿੱਤਾ ਗਿਆ ਹੈ। ਸੋਨੀਪਤ 'ਚ 9 ਹਸਪਤਾਲ, ਅੰਬਾਲਾ 'ਚ 5, ਯੁਮਨਾਨਗਰ 'ਚ 8 ਹਸਪਤਾਲ ਮਾਲਕਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਗਿਆ ਹੈ।


Iqbalkaur

Content Editor

Related News