ਕੈਮਬ੍ਰਿਜ ਐਨਾਲਿਟਿਕਾ ਨੂੰ ਫੇਸਬੁੱਕ ਡਾਟਾ ਚੋਰੀ ਮਾਮਲੇ ''ਚ ਨੋਟਿਸ ਜਾਰੀ

03/23/2018 8:54:54 PM

ਨਵੀਂ ਦਿੱਲੀ— ਸਰਕਾਰ ਨੇ ਫੇਸਬੁੱਕ ਤੋਂ ਭਾਰਤੀਆਂ ਦੇ ਡਾਟਾ ਚੋਰੀ ਕਰਨ ਦੇ ਮਾਮਲੇ 'ਚ ਕੈਮਬ੍ਰਿਜ ਐਨਾਲਿਟਿਕਾ ਨੂੰ ਅੱਜ ਨੋਟਿਸ ਜਾਰੀ ਕਰ 31 ਮਾਰਚ ਤਕ ਜਵਾਬ ਦੇਣ ਲਈ ਕਿਹਾ ਹੈ। ਸੂਤਰਾਂ ਨੇ ਕਿਹਾ ਕਿ ਕੈਮਬ੍ਰਿਜ ਐਨਾਲਿਟਿਕਾ ਨੂੰ ਭੇਜੇ ਨੋਟਿਸ 'ਚ ਉਸ ਤੋਂ 6 ਸਵਾਲਾਂ ਦੇ ਜਵਾਬ ਮੰਗੇ ਗਏ ਤੇ ਇਸ ਦਾ ਜਵਾਬ ਦੇਣ 'ਚ ਉਸ ਦੇ ਅਸਫਲ ਰਹਿਣ 'ਤੇ ਸੂਚਨਾ ਤੇ ਤਕਨਾਲੋਜੀ ਮੰਤਰਾਲੇ ਕਾਰਵਾਈ ਕਰ ਸਕਦਾ ਹੈ। ਨੋਟਿਸ 'ਚ ਕੈਮਬ੍ਰਿਜ ਐਨਾਲਿਟਿਕਾ ਤੋਂ ਪੁੱਛਿਆ ਗਿਆ ਹੈ ਕਿ ਕੀ ਭਾਰਤੀਆਂ ਦੇ ਚੋਰੀ ਕੀਤੇ ਗਏ ਡਾਟਾ ਦੀ ਵਰਤੋਂ ਕਰਨ ਲਈ ਉਸ ਨੂੰ ਕੋਈ ਕੰਮ ਮਿਲਿਆ ਸੀ ਤੇ ਇਸ 'ਚ ਕੌਣ-ਕੌਣ ਸ਼ਾਮਲ ਹੈ। ਉਸ ਤੋਂ ਪੁੱਛਿਆ ਗਿਆ ਹੈ ਕਿ ਉਸ ਨੂੰ ਇਹ ਡਾਟਾ ਕਿਵੇਂ ਮਿਲੇ ਤੇ ਕੀ ਡਾਟਾ ਹਾਸਲ ਕਰਨ ਤੋਂ ਪਹਿਲਾਂ ਸੰਬੰਧਿਤ ਵਿਅਕਤੀਆਂ ਦੀ ਸਹਿਮਤੀ ਲਈ ਗਈ ਸੀ। ਇਸ ਡਾਟਾ ਦਾ ਕਿੰਝ ਇਸਤੇਮਾਲ ਕੀਤਾ ਗਿਆ ਹੈ ਤੇ ਕੀ ਇਸ ਦੇ ਆਧਾਰ 'ਤੇ ਕੋਈ ਪ੍ਰੋਫਾਇਲਿੰਗ ਕੀਤੀ ਗਈ ਹੈ।


Related News