Wikipedia ਨੂੰ ਭਾਰਤ ਸਰਕਾਰ ਨੇ ਭੇਜਿਆ ਨੋਟਿਸ, ਕਿਹਾ-ਲੱਗ ਸਕਦੀ ਹੈ ਪਾਬੰਦੀ

Tuesday, Nov 05, 2024 - 06:07 PM (IST)

ਨੈਸ਼ਨਲ ਡੈਸਕ : ਭਾਰਤ ਸਰਕਾਰ ਨੇ ਵਿਕੀਪੀਡੀਆ ਨੂੰ ਇਕ ਪੱਤਰ ਭੇਜਿਆ ਹੈ, ਜਿਸ ਵਿਚ ਪਲੇਟਫਾਰਮ 'ਤੇ ਪ੍ਰਕਾਸ਼ਿਤ ਜਾਣਕਾਰੀ ਨੂੰ ਲੈ ਕੇ ਕੁਝ ਗੰਭੀਰ ਸਵਾਲ ਉਠਾਏ ਗਏ ਹਨ। ਸੂਤਰਾਂ ਮੁਤਾਬਕ ਸਰਕਾਰ ਨੇ ਵਿਕੀਪੀਡੀਆ 'ਤੇ ਦੋਸ਼ ਲਗਾਇਆ ਹੈ ਕਿ ਉਹ ਜਾਣਕਾਰੀ ਵਿਚ ਪੱਖਪਾਤੀ ਹਨ ਅਤੇ ਗ਼ਲਤ ਸੂਚਨਾ ਦਿੰਦੇ ਹਨ। ਇਸ ਤੋਂ ਇਲਾਵਾ ਸਰਕਾਰ ਨੇ ਵਿਕੀਪੀਡੀਆ ਤੋਂ ਇਹ ਵੀ ਪੁੱਛਿਆ ਹੈ ਕਿ ਉਸ ਨੂੰ ਇਕ "ਵਿਚੋਲੇ" (intermediary) ਵਜੋਂ ਕਿਉਂ ਮੰਨਿਆ ਜਾਂਦਾ ਹੈ, ਜਦਕਿ ਉਸ ਨੂੰ "ਪ੍ਰਕਾਸ਼ਕ" (publisher) ਵਜੋਂ ਕਿਉਂ ਨਹੀਂ ਮੰਨਿਆ ਜਾਣਾ ਚਾਹੀਦਾ। 

ਇਹ ਵੀ ਪੜ੍ਹੋ - Pizza ਖਾਣ ਦੇ ਸ਼ੌਕੀਨ ਲੋਕ ਸਾਵਧਾਨ! ਨਿਕਲੇ ਜ਼ਿੰਦਾ ਕੀੜੇ, ਦੇਖੋ ਤਸਵੀਰਾਂ

ਭਾਰਤ ਸਰਕਾਰ ਦਾ ਕਹਿਣਾ ਹੈ ਕਿ ਵਿਕੀਪੀਡੀਆ 'ਤੇ ਸਮੱਗਰੀ ਦੀ ਸ਼ੁੱਧਤਾ ਅਤੇ ਨਿਰਪੱਖਤਾ 'ਤੇ ਸਵਾਲ ਉਠਾਏ ਜਾ ਰਹੇ ਹਨ ਕਿਉਂਕਿ ਉੱਥੇ ਸੰਪਾਦਕਾਂ ਦਾ ਇੱਕ ਛੋਟਾ ਸਮੂਹ ਸਮੱਗਰੀ 'ਤੇ ਬਹੁਤ ਜ਼ਿਆਦਾ ਨਿਯੰਤਰਣ ਰੱਖਦਾ ਹੈ, ਜਿਸ ਨੂੰ ਉਹ ਨਿਰਪੱਖ ਨਹੀਂ ਬਣਾਉਂਦਾ। ਵਿਕੀਪੀਡੀਆ 'ਤੇ ਪ੍ਰਕਾਸ਼ਿਤ ਜਾਣਕਾਰੀ ਨੂੰ ਲੈ ਕੇ ਇਹ ਸਵਾਲ ਇਸ ਲਈ ਉਠਾਏ ਜਾ ਰਹੇ ਹਨ, ਕਿਉਂਕਿ ਕਈ ਵਾਰ ਇਸ ਵਿਚ ਗਲਤੀਆਂ ਪਾਈਆਂ ਜਾਂਦੀਆਂ ਹਨ, ਜੋ ਪਾਠਕਾਂ ਲਈ ਭੰਬਲਭੂਸਾ ਪੈਦਾ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ - ਹੈਰਾਨੀਜਨਕ ਖੁਲਾਸਾ: ਇਸ ਜ਼ਿਲ੍ਹੇ 'ਚ ਹਰ ਮਹੀਨੇ 30 ਤੋਂ ਵੱਧ ਕੁੜੀਆਂ ਹੋ ਰਹੀਆਂ ਲਾਪਤਾ

ਵਿਕੀਪੀਡੀਆ ਇੱਕ ਮੁਫ਼ਤ ਔਨਲਾਈਨ ਐੱਨਸਾਈਕਲੋਪੀਡੀਆ ਹੈ, ਜਿੱਥੇ ਦੁਨੀਆ ਭਰ ਦੇ ਲੋਕ ਜਾਣਕਾਰੀ ਸਾਂਝੀ ਕਰਦੇ ਹਨ। ਇਹ ਅੰਗਰੇਜ਼ੀ ਭਾਸ਼ਾ ਵਿੱਚ 2001 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਹਿੰਦੀ ਵਿਕੀਪੀਡੀਆ 2003 ਵਿੱਚ ਸ਼ੁਰੂ ਕੀਤਾ ਗਿਆ ਸੀ। ਵਿਕੀਪੀਡੀਆ ਦੀ ਸਥਾਪਨਾ ਜਿਮੀ ਵੇਲਜ਼ ਅਤੇ ਲੈਰੀ ਸੈਂਗਰ ਦੁਆਰਾ ਕੀਤੀ ਗਈ ਸੀ। ਇਸ ਵਿੱਚ ਕਿਸੇ ਵੀ ਵਿਅਕਤੀ ਨੂੰ ਆਪਣੀ ਮਨਪਸੰਦ ਜਾਣਕਾਰੀ ਨੂੰ ਜੋੜਨ ਜਾਂ ਸੰਪਾਦਿਤ ਕਰਨ ਦਾ ਮੌਕਾ ਮਿਲਦਾ ਹੈ, ਪਰ ਕਈ ਵਾਰ ਇਸਦੀ ਗਲਤ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਗਲਤ ਜਾਣਕਾਰੀ ਵੀ ਫੈਲ ਸਕਦੀ ਹੈ।

ਇਹ ਵੀ ਪੜ੍ਹੋ - Good News : 2 ਲੱਖ ਨੌਜਵਾਨਾਂ ਨੂੰ ਮਿਲਣਗੀਆਂ ਨੌਕਰੀਆਂ

ਇਹ ਮਾਮਲਾ ਉਦੋਂ ਸਾਹਮਣੇ ਆਇਆ ਹੈ, ਜਦੋਂ ਦੋ ਮਹੀਨੇ ਪਹਿਲਾਂ ਦਿੱਲੀ ਹਾਈ ਕੋਰਟ ਨੇ ਵਿਕੀਪੀਡੀਆ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਜੇਕਰ ਵਿਕੀਪੀਡੀਆ ਨੇ ਆਪਣੀ ਨੀਤੀ ਵਿੱਚ ਸੁਧਾਰ ਨਾ ਕੀਤਾ ਤਾਂ ਭਾਰਤ ਵਿੱਚ ਇਸ 'ਤੇ ਪਾਬੰਦੀ ਲੱਗ ਸਕਦੀ ਹੈ। ਇਹ ਮਾਮਲਾ ਉਦੋਂ ਵਾਪਰਿਆ, ਜਦੋਂ ਇਕ ਨਿਊਜ਼ ਏਜੰਸੀ ਨੇ ਵਿਕੀਪੀਡੀਆ ਖ਼ਿਲਾਫ਼ ਕੇਸ ਦਾਇਰ ਕੀਤਾ ਸੀ, ਜਿਸ ਵਿੱਚ ਦਾਅਵਾ ਕੀਤਾ ਸੀ ਕਿ ਵਿਕੀਪੀਡੀਆ 'ਤੇ ਉਸ ਦੀ ਜਾਣਕਾਰੀ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਸੀ ਅਤੇ ਇਸ ਨੂੰ ਮਾਣਹਾਨੀ ਦਾ ਕਾਰਨ ਬਣਾਇਆ ਗਿਆ ਸੀ। ਫਿਲਹਾਲ, ਵਿਕੀਪੀਡੀਆ ਅਤੇ ਭਾਰਤ ਸਰਕਾਰ ਵੱਲੋਂ ਇਸ ਮਾਮਲੇ 'ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਇਹ ਜਾਣਕਾਰੀ ਹੁਣ ਤੱਕ ਸੂਤਰਾਂ ਤੋਂ ਮਿਲੀ ਹੈ। ਸਰਕਾਰ ਨੇ ਵਿਕੀਪੀਡੀਆ ਨੂੰ ਇਹ ਪੱਤਰ ਭੇਜ ਕੇ ਜਵਾਬ ਮੰਗਿਆ ਹੈ, ਪਰ ਕਿਸੇ ਵੀ ਪਾਸਿਓਂ ਕੋਈ ਜਵਾਬ ਨਹੀਂ ਆਇਆ ਹੈ।

ਇਹ ਵੀ ਪੜ੍ਹੋ - ਵਿਦਿਆਰਥੀਆਂ ਦੀ ਮੌਜਾਂ : ਨਵੰਬਰ ਦੇ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News