ਨੋਟਾਂ ਨਾਲ ਭਰੇ ਬੈਗ; ਆਲੀਸ਼ਾਨ ਬੰਗਲੇ, ਛਾਪੇਮਾਰੀ 'ਚ ਅਧਿਕਾਰੀ ਦੀ ਕਾਲੀ ਕਮਾਈ ਦਾ ਖ਼ੁਲਾਸਾ
Sunday, Feb 16, 2025 - 05:51 PM (IST)
![ਨੋਟਾਂ ਨਾਲ ਭਰੇ ਬੈਗ; ਆਲੀਸ਼ਾਨ ਬੰਗਲੇ, ਛਾਪੇਮਾਰੀ 'ਚ ਅਧਿਕਾਰੀ ਦੀ ਕਾਲੀ ਕਮਾਈ ਦਾ ਖ਼ੁਲਾਸਾ](https://static.jagbani.com/multimedia/2025_2image_15_21_074300616302.jpg)
ਜੈਪੁਰ- ਭ੍ਰਿਸ਼ਟਾਚਾਰ ਰੋਕੂ ਬਿਊਰੋ (ACB) ਨੇ ਐਤਵਾਰ ਸਵੇਰੇ ਲੋਕ ਨਿਰਮਾਣ ਵਿਭਾਗ (PWD) ਦੇ ਕਾਰਜਕਾਰੀ ਇੰਜੀਨੀਅਰ ਦੀਪਕ ਕੁਮਾਰ ਮਿੱਤਲ ਦੇ ਅੱਧੀ ਦਰਜਨ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਜੈਪੁਰ, ਜੋਧਪੁਰ, ਉਦੈਪੁਰ ਅਤੇ ਫਰੀਦਾਬਾਦ ਵਿਚ ਇਕੋ ਸਮੇਂ ਕੀਤੀ ਜਾ ਰਹੀ ਇਸ ਕਾਰਵਾਈ ਵਿਚ ਕਰੋੜਾਂ ਦੀ ਬੇਨਾਮੀ ਜਾਇਦਾਦ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ। ਕੁਝ ਦਿਨ ਪਹਿਲਾਂ ACB ਨੂੰ ਇਕ ਗੁਪਤ ਸ਼ਿਕਾਇਤ ਮਿਲੀ ਸੀ ਕਿ ਦੀਪਕ ਮਿੱਤਲ ਨੇ ਭ੍ਰਿਸ਼ਟਾਚਾਰ ਰਾਹੀਂ ਕਰੋੜਾਂ ਰੁਪਏ ਦੀ ਜਾਇਦਾਦ ਹਾਸਲ ਕੀਤੀ ਹੈ। ਇਸ ਤੋਂ ਬਾਅਦ ACB ਦੀ ਵਿਸ਼ੇਸ਼ ਟੀਮ ਨੇ ਗੁਪਤ ਤਰੀਕੇ ਨਾਲ ਜਾਇਦਾਦ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਘਰ-ਘਰ ਲੱਗਣਗੇ ਪ੍ਰੀਪੇਡ ਸਮਾਰਟ ਮੀਟਰ, ਇਸ ਤਰ੍ਹਾਂ ਹੋਣਗੇ ਰੀਚਾਰਜ
ਨੋਟਾਂ ਨਾਲ ਭਰੇ ਬੈਗ ਮਿਲੇ ਹਨ
ACB ਦੇ ਡਾਇਰੈਕਟਰ ਜਨਰਲ ਡਾਕਟਰ ਰਵੀ ਪ੍ਰਕਾਸ਼ ਮਹਿਰਾਡਾ ਨੇ ਦੱਸਿਆ ਕਿ ਅਦਾਲਤ ਤੋਂ ਸਰਚ ਵਾਰੰਟ ਮਿਲਣ ਤੋਂ ਬਾਅਦ ACB ਦੀਆਂ ਵੱਖ-ਵੱਖ ਟੀਮਾਂ ਨੇ ਦੀਪਕ ਮਿੱਤਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਘਰ ਛਾਪੇਮਾਰੀ ਕੀਤੀ। ਜੈਪੁਰ, ਜੋਧਪੁਰ, ਉਦੈਪੁਰ, ਅਜਮੇਰ, ਬੇਵਰ ਅਤੇ ਫਰੀਦਾਬਾਦ ਸਥਿਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਤਲਾਸ਼ੀ ਦੌਰਾਨ 500-500 ਰੁਪਏ ਦੇ ਨੋਟਾਂ ਦੇ ਬੰਡਲਾਂ ਨਾਲ ਭਰਿਆ ਬੈਗ ਮਿਲਿਆ। ਇਸ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ 'ਚ ਕਈ ਪਲਾਟਾਂ ਅਤੇ ਆਲੀਸ਼ਾਨ ਬੰਗਲਿਆਂ ਦੇ ਦਸਤਾਵੇਜ਼ ਵੀ ਮਿਲੇ ਹਨ। ਮੁੱਢਲੇ ਮੁਲਾਂਕਣ ਮੁਤਾਬਕ ਹੁਣ ਤੱਕ 4 ਕਰੋੜ 2 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਦੇ ਦਸਤਾਵੇਜ਼ ਮਿਲੇ ਹਨ।
ਇਹ ਵੀ ਪੜ੍ਹੋ- ਭਿਆਨਕ ਹਾਦਸਾ; ਖੜ੍ਹੀ ਬੱਸ ਨਾਲ ਟਕਰਾਇਆ ਟੈਂਪੂ ਟਰੈਵਲਰ, ਥਾਈਂ ਮਰੇ 4 ਲੋਕ
ਆਮਦਨ ਤੋਂ 203 ਗੁਣਾ ਜ਼ਿਆਦਾ ਜਾਇਦਾਦ
ACB ਅਧਿਕਾਰੀਆਂ ਅਨੁਸਾਰ ਦੀਪਕ ਕੁਮਾਰ ਮਿੱਤਲ ਲੋਕ ਨਿਰਮਾਣ ਵਿਭਾਗ, ਜੋਧਪੁਰ ਦੇ ਇਲੈਕਟ੍ਰੀਕਲ ਸੈਕਸ਼ਨ-2 ਵਿਚ ਤਾਇਨਾਤ ਹਨ। ਗੁਪਤ ਸੂਚਨਾ ਤੋਂ ਬਾਅਦ ਪੜਤਾਲ ਕੀਤੀ ਗਈ। ਜਾਂਚ 'ਚ ਪਾਇਆ ਗਿਆ ਕਿ ਸ਼ੱਕੀ ਅਧਿਕਾਰੀ ਨੇ ਸਰਕਾਰੀ ਨੌਕਰੀ 'ਤੇ ਨਿਯੁਕਤੀ ਤੋਂ ਬਾਅਦ 203 ਫੀਸਦੀ ਜ਼ਿਆਦਾ ਦੌਲਤ ਹਾਸਲ ਕੀਤੀ ਹੈ। ਇਹ ਵਿਭਾਗ ਸੂਬੇ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਦੇ ਅਧੀਨ ਹੈ। ਅੰਦਾਜ਼ਾ ਹੈ ਕਿ ਦੀਪਕ ਕੁਮਾਰ ਮਿੱਤਲ ਅਤੇ ਉਨ੍ਹਾਂ ਦੇ ਪਰਿਵਾਰਕ ਰਿਸ਼ਤੇਦਾਰਾਂ ਦੇ ਨਾਂ 'ਤੇ ਦਰਜਨ ਤੋਂ ਵੱਧ ਪਲਾਟ ਖਰੀਦੇ ਗਏ ਹਨ ਅਤੇ ਉਸਾਰੀ 'ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ। ਫਿਲਹਾਲ ਤਲਾਸ਼ੀ ਮੁਹਿੰਮ ਜਾਰੀ ਹੈ। ਜਾਂਚ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਨਕਾਬਪੋਸ਼ ਨੌਜਵਾਨਾਂ ਨੇ ਘਰ 'ਚ ਦਾਖ਼ਲ ਹੋ ਕੇ ਮਾਂ-ਧੀ ਨੂੰ ਮਾਰੀਆਂ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8