ਸਰਕਾਰੀ ਇੰਜੀਨੀਅਰ ਨਿਕਲਿਆ ਕਰੋੜਾਂ ਦੀ ਕਾਲੀ ਕਮਾਈ ਦਾ ਮਾਲਕ

Sunday, Feb 16, 2025 - 11:18 PM (IST)

ਸਰਕਾਰੀ ਇੰਜੀਨੀਅਰ ਨਿਕਲਿਆ ਕਰੋੜਾਂ ਦੀ ਕਾਲੀ ਕਮਾਈ ਦਾ ਮਾਲਕ

ਜੈਪੁਰ- ਰਾਜਸਥਾਨ ’ਚ ਭ੍ਰਿਸ਼ਟਾਚਾਰ ਵਿਰੁੱਧ ਇਕ ਹੋਰ ਵੱਡੀ ਕਾਰਵਾਈ ਵਿਚ ਐਂਟੀ ਕੁਰੱਪਸ਼ਨ ਬਿਊਰੋ (ਏ. ਸੀ. ਬੀ.) ਨੇ ਜਨਤਕ ਨਿਰਮਾਣ ਵਿਭਾਗ (ਪੀ. ਡਬਲਯੂ. ਡੀ.) ਦੇ ਕਾਰਜਕਾਰੀ ਇੰਜੀਨੀਅਰ ਦੀਪਕ ਕੁਮਾਰ ਮਿੱਤਲ ਵਿਰੁੱਧ ਆਮਦਨ ਨਾਲੋਂ ਜ਼ਿਆਦਾ ਜਾਇਦਾਦ ਇੱਕਠੀ ਕਰਨ ਦੇ ਮਾਮਲੇ ਵਿਚ ਛਾਪਾ ਮਾਰਿਆ।

ਇਹ ਛਾਪੇਮਾਰੀ ਜੈਪੁਰ, ਉਦੈਪੁਰ, ਜੋਧਪੁਰ ਅਤੇ ਫਰੀਦਾਬਾਦ (ਹਰਿਆਣਾ) ਵਿਚ ਮਿੱਤਲ ਦੇ 6 ਟਿਕਾਣਿਆਂ ’ਤੇ ਮਾਰੀ ਗਈ। ਕਾਰਵਾਈ ਵਿਚ ਕਰੋੜਾਂ ਰੁਪਏ ਦੀ ਕਾਲੀ ਕਮਾਈ ਦਾ ਪਰਦਾਫਾਸ਼ ਹੋਇਆ। ਏ. ਸੀ. ਬੀ. ਨੂੰ ਇਨ੍ਹਾਂ ਖਿਲਾਫ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਜਦੋਂ ਜਾਂਚ ਹੋਈ ਤਾਂ ਖੁਲਾਸਾ ਹੋਇਆ ਕਿ ਇੰਜੀਨੀਅਰ ਕੋਲ ਉਸ ਦੀ ਜਾਇਜ਼ ਆਮਦਨ ਨਾਲੋਂ 203 ਫੀਸਦੀ ਵੱਧ ਜਾਇਦਾਦ ਹੈ।


author

Rakesh

Content Editor

Related News