ਨਹੀਂ ਦਿੱਤੀ ਐੱਨ. ਓ. ਸੀ., ਫਾਈਨਾਂਸ ਕੰਪਨੀ ਨੂੰ 30,000 ਜੁਰਮਾਨਾ
Friday, Jul 14, 2017 - 01:37 AM (IST)
ਧਨਬਾਦ- ਨੋ ਡਿਊਜ਼ ਸਰਟੀਫਿਕੇਟ (ਐੱਨ. ਡੀ. ਸੀ.) ਨਾ ਦੇਣ 'ਤੇ ਫਾਈਨਾਂਸ ਕੰਪਨੀ ਨੂੰ 30,000 ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਤੈਅ ਸਮੇਂ 'ਤੇ ਜੁਰਮਾਨਾ ਨਾ ਦੇਣ 'ਤੇ ਰੋਜ਼ਾਨਾ 1000 ਰੁਪਏ ਭੁਗਤਾਨ ਕਰਨਾ ਹੋਵੇਗਾ। ਫਾਈਨਾਂਸ ਕੰਪਨੀ ਸ਼੍ਰੀਰਾਮ ਟਰਾਂਸਪੋਰਟ ਦੇ ਖਿਲਾਫ ਖਪਤਕਾਰ ਫੋਰਮ ਨੇ ਉਕਤ ਹੁਕਮ ਦਿੱਤਾ ਹੈ।
ਇਹ ਹੈ ਮਾਮਲਾ
ਬਰਵਾ ਅੱਡਾ ਨਿਵਾਸੀ ਰਣਜੀਤ ਮਹਿਤੋ ਨੇ ਇਕ ਵਾਹਨ ਖਰੀਦਿਆ, ਜੋ ਸ਼੍ਰੀਰਾਮ ਟਰਾਂਸਪੋਰਟ ਫਾਈਨਾਂਸ ਕੰਪਨੀ ਨੇ ਫਾਈਨਾਂਸ ਕੀਤਾ ਸੀ। ਉਸ ਨੇ ਤੈਅ ਸਮੇਂ 'ਤੇ ਕਰਜ਼ਾ ਚੁੱਕਾ ਦਿੱਤਾ ਪਰ ਕਾਫ਼ੀ ਸਮਾਂ ਬੀਤਣ ਤੋਂ ਬਾਅਦ ਵੀ ਨੋ ਡਿਊਜ਼ ਸਰਟੀਫਿਕੇਟ ਨਹੀਂ ਦਿੱਤਾ । ਵਾਰ-ਵਾਰ ਮੰਗਣ 'ਤੇ ਵੀ ਕੰਪਨੀ ਨੇ ਕੋਈ ਜਵਾਬ ਨਹੀਂ ਦਿੱਤਾ, ਜਿਸ ਕਾਰਨ ਖਪਤਕਾਰ ਨੇ ਪ੍ਰੇਸ਼ਾਨ ਹੋ ਕੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
