ਨਕਲੀ ਨਹੀਂ, ਹੁਣ ''ਅਸਲੀ'' ਨੋਟ ਹੀ ਛਾਪੇਗਾ ਪਾਕਿਸਤਾਨ

Friday, Nov 24, 2017 - 12:22 AM (IST)

ਨਕਲੀ ਨਹੀਂ, ਹੁਣ ''ਅਸਲੀ'' ਨੋਟ ਹੀ ਛਾਪੇਗਾ ਪਾਕਿਸਤਾਨ

ਮੁੰਬਈ - ਨੋਟਬੰਦੀ ਤੋਂ ਬਾਅਦ ਜਦੋਂ ਸਰਕਾਰ ਨੇ 2 ਹਜ਼ਾਰ ਅਤੇ 500 ਰੁਪਏ ਦੇ ਨਵੇਂ ਨੋਟ ਲਿਆਂਦੇ ਸਨ ਤਾਂ ਦਾਅਵਾ ਕੀਤਾ ਗਿਆ ਸੀ ਕਿ ਇਸ 'ਚ ਅਜਿਹੇ ਸਖਤ ਸੁਰੱਖਿਆ ਮਾਪਦੰਡ ਹਨ, ਜਿਨ੍ਹਾਂ ਦੀ ਕੋਈ ਨਕਲ ਹੀ ਨਹੀਂ ਕਰ ਸਕਦਾ ਪਰ ਹੁਣ ਖਬਰ ਹੈ ਕਿ ਹਿੰਦੁਸਤਾਨ ਦੇ ਨਕਲੀ ਨੋਟ ਛਾਪਣ ਵਾਲੇ ਪਾਕਿਸਤਾਨ ਨੇ ਇਨ੍ਹਾਂ 10 'ਚੋਂ 6 ਸੁਰੱਖਿਆ ਮਾਪਦੰਡਾਂ ਨੂੰ ਲੱਭ ਲਿਆ ਹੈ। ਹਾਲ ਹੀ 'ਚ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਵਲੋਂ ਜ਼ਬਤ ਕੀਤੇ ਗਏ ਨਕਲੀ ਨੋਟਾਂ 'ਚ 6 ਸੁਰੱਖਿਆ ਮਾਪਦੰਡਾਂ ਦੀ ਹੂ-ਬਹੂ ਨਕਲ ਕੀਤੀ ਗਈ ਹੈ ਜਦਕਿ ਚਾਰ ਦੀ ਨਹੀਂ ਹੋ ਸਕੀ ਹੈ। ਅਜਿਹੇ 'ਚ ਹੁਣ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਪਾਕਿਸਤਾਨ ਨਕਲੀ ਨਹੀਂ ਹੁਣ 'ਅਸਲੀ' ਨੋਟ ਛਾਪੇਗਾ, ਜਿਸਦੀ ਪਛਾਣ ਕਰਨਾ ਸੁਰੱਖਿਆ ਏਜੰਸੀਆਂ ਲਈ ਬੇਹੱਦ ਔਖਾ ਹੋਵੇਗਾ।
ਜ਼ਿਕਰਯੋਗ ਹੈ ਕਿ ਡੀ. ਆਰ. ਆਈ. ਨੇ ਹਾਲ ਹੀ 'ਚ ਮੁੰਬਈ ਅਤੇ ਨਵੀਂ ਮੁੰਬਈ 'ਚ ਵੱਡੀ ਗਿਣਤੀ 'ਚ ਦੋ ਹਜ਼ਾਰ ਅਤੇ 500 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ। ਇਨ੍ਹਾਂ ਸਾਰੇ ਨਕਲੀ ਨੋਟਾਂ ਦੇ ਸਰਹੱਦ ਪਾਰ ਤੋਂ ਆਉਣ ਦਾ ਖੁਲਾਸਾ ਫੜੇ ਗਏ ਨਕਲੀ ਨੋਟਾਂ ਦੇ ਸੌਦਾਗਰਾਂ ਨੇ ਕੀਤਾ ਸੀ। ਡੀ. ਆਰ. ਆਈ. ਦੇ ਸੂਤਰਾਂ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਨਕਲੀ ਨੋਟਾਂ ਦੀ ਜਾਂਚ ਲਈ ਸਰਕਾਰ ਨੂੰ ਨਾਸਿਕ ਟਕਸਾਲ 'ਚ ਭੇਜਿਆ ਗਿਆ ਸੀ। ਮਾਹਿਰਾਂ ਵਲੋਂ ਭੇਜੀ ਗਈ ਰਿਪੋਰਟ ਨਾਲ ਖੁਦ ਡੀ. ਆਰ. ਆਈ. ਹੈਰਾਨ ਹੈ। ਡੀ. ਆਰ. ਆਈ. ਦੇ ਇਕ ਸੀਨੀਅਰ ਅਫਸਰ ਨੇ ਦੱਸਿਆ ਕਿ ਰੰਗ ਕੋਡ ਅਤੇ ਕਾਗਜ਼ ਦੀ ਗੁਣਵੱਤਾ ਦੀ ਨਕਲ ਹੁਣ ਤਕ ਨਹੀਂ ਹੋ ਸਕੀ ਹੈ।


Related News