ਨਾ ਬੈਂਡ-ਵਾਜਾ ਤੇ ਨਾ ਬਰਾਤੀ, ਲਾੜੀ ਨੂੰ ਇਕੱਲਾ ਹੀ ਵਿਆਹੁਣ ਗਿਆ ‘ਲਾੜਾ’

Tuesday, Apr 27, 2021 - 04:43 PM (IST)

ਨਾ ਬੈਂਡ-ਵਾਜਾ ਤੇ ਨਾ ਬਰਾਤੀ, ਲਾੜੀ ਨੂੰ ਇਕੱਲਾ ਹੀ ਵਿਆਹੁਣ ਗਿਆ ‘ਲਾੜਾ’

ਮੰਡੀ— ਕੋੋਰੋਨਾ ਕਾਲ ’ਚ ਬਹੁਤ ਸਾਰੇ ਲੋਕਾਂ ਦੇ ਵਿਆਹ ਨੂੰ ਲੈ ਕੇ ਸੁਫ਼ਨੇ ਪੂਰੇ ਨਹੀਂ ਹੋ ਰਹੇ। ਮਾਪਿਆਂ ਦੇ ਆਪਣੇ ਧੀ-ਪੁੱਤਰ ਦੇ ਵਿਆਹ ਨੂੰ ਲੈ ਕੇ ਕਈ ਅਰਮਾਨ ਹੁੰਦੇ ਹਨ। ਮੌਜੂਦਾ ਹਲਾਤਾਂ ਨੂੰ ਲੈ ਕੇ ਕੋਰੋਨਾ ਨਿਯਮਾਂ ਦਾ ਪਾਲਣ ਕਰਨਾ ਵੀ ਬੇਹੱਦ ਜ਼ਰੂਰੀ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਇਕ ਪਰਿਵਾਰ ’ਚ ਵਿਆਹ ਹੋਇਆ ਪਰ ਇਸ ਵਿਆਹ ’ਚ ਨਾ ਬੈਂਡ ਸੀ, ਨਾ ਵਾਜਾ ਸੀ ਅਤੇ ਨਾ ਹੀ ਬਰਾਤੀ ਸੀ। ਲਾੜਾ ਇਕੱਲਾ ਹੀ ਲਾੜੀ ਨੂੰ ਵਿਆਹ ਕੇ ਘਰ ਲੈ ਆਇਆ। ਦੱਸ ਦੇਈਏ ਕਿ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਸਰਕਾਰ ਨੇ ਵਿਆਹਾਂ ’ਚ 50 ਲੋਕਾਂ ਦੀ ਆਗਿਆ ਪ੍ਰਦਾਨ ਕੀਤੀ ਹੈ। ਕੋਰੋਨਾ ਕਾਲ ਵਿਚ ਮੰਡੀ ਦੇ ਪਰਸਰਾਮ ਸੈਨੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਇਕ ਅਜਿਹਾ ਉਦਾਹਰਨ ਪੇਸ਼ ਕੀਤਾ ਹੈ, ਜਿਸ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਇਕਲੌਤੇ ਪੁੱਤ ਦਾ ਵਿਆਹ ਦੇ ਸਾਰੇ ਅਰਮਾਨਾਂ ਨੂੰ ਤਿਆਗਦੇ ਹੋਏ ਪਰਿਵਾਰ ਨੇ ਵਿਆਹ ਸਮਾਰੋਹ ਦਾ ਆਯੋਜਨ ਕੀਤਾ। ਇੱਥੋਂ ਤੱਕ ਕਿ ਪੁੱਤਰ ਨਾਲ ਉਸ ਦੇ ਮਾਪੇ ਵੀ ਬਰਾਤ ’ਚ ਸ਼ਾਮਲ ਨਹੀਂ ਹੋਏ। ਲਾੜੀ ਨੂੰ ਵਿਆਹੁਣ ਲਈ ਲਾੜਾ ਇਕੱਲੇ ਹੀ ਗਿਆ, ਮਾਤਾ-ਪਿਤਾ ਨੇ ਘਰ ਵੀਡੀਓ ਵੇਖ ਕੇ ਲਾੜਾ-ਲਾੜੀ ਨੂੰ ਵਰਚੂਅਲੀ ਆਸ਼ੀਰਵਾਦ ਦਿੱਤਾ।

PunjabKesari

ਦਰਅਸਲ ਮੰਡੀ ਦੇ ਰਹਿਣ ਵਾਲੇ ਪਰਸਰਾਮ ਸੈਨੀ ਦੇ ਪੁੱਤਰ ਦੀ ਬਰਾਤ ਮੰਡੀ ਤੋਂ ਗੁਜਰਾਤ ਦੇ ਅਹਿਮਦਾਬਾਦ ਜਾਣੀ ਸੀ। ਅਜਿਹੇ ਵਿਚ ਪਰਿਵਾਰ ਨੇ ਲਾੜੀ ਲਿਆਉਣ ਲਈ ਸਿਰਫ ਲਾੜੇ ਨੂੰ ਹੀ ਭੇਜਣ ਦਾ ਫ਼ੈਸਲਾ ਕੀਤਾ। ਲਾੜਾ ਪ੍ਰਾਂਸ਼ੁਲ ਫਲਾਈਟ ਤੋਂ ਅਹਿਮਦਾਬਾਦ ਪਹੁੰਚਿਆ। ਅੱਜ ਲਾੜੀ ਮਾਲਵੀ ਨਾਲ ਪ੍ਰਾਂਸ਼ੁਲ ਨੇ ਸੱਤ ਫੇਰੇ ਲਏ। ਓਧਰ ਪਿਤਾ ਪਰਸਰਾਮ ਸੈਨੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਵਿਆਹ ’ਚ ਸ਼ਾਮਲ ਨਾ ਹੋਣ ਦਾ ਦੁੱਖ਼ ਹੈ ਪਰ ਇਹ ਜ਼ਰੂਰੀ ਨਹੀਂ ਕਿ ਭੀੜ ਇਕੱਠੀ ਕਰ ਕੇ ਹੀ ਵਿਆਹ ਕੀਤਾ ਜਾਵੇ। ਜਦੋਂ ਇਸ ਤਰ੍ਹਾਂ ਦੀ ਕੋਈ ਵੱਡੀ ਆਫ਼ਤ ਹੋਵੇ ਤਾਂ ਅਜਿਹੇ ਸਮਾਰੋਹ ਨੂੰ ਟਾਲਣਾ ਹੀ ਬਿਹਤਰ ਹੁੰਦਾ ਹੈ। ਪ੍ਰਾਂਸ਼ੁਲ ਆਪਣੇ ਮਾਪਿਆਂ ਦਾ ਇਕਲੌਤਾ ਚਿਰਾਗ ਹੈ। ਉਸ ਨੇ ਆਈ. ਆਈ. ਟੀ. ਗਾਂਧੀਨਗਰ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਗੁਜਰਾਤ ਦੇ ਅਹਿਮਦਾਬਾਦ ਵਿਚ ਨੌਕਰੀ ਦੌਰਾਨ ਉਨ੍ਹਾਂ ਦੀ ਮੁਲਾਕਾਤ ਮਾਲਵੀ ਨਾਲ ਹੋਈ ਅਤੇ ਦੋਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਲਿਆ। 


author

Tanu

Content Editor

Related News