ਲੂ ਦੀ ਲਪੇਟ ''ਚ ਪੂਰਾ ਉੱਤਰ ਭਾਰਤ, ਵੇਖੋ ਸਭ ਤੋਂ ਗਰਮ ਸ਼ਹਿਰਾਂ ਦੀ ਲਿਸਟ
Saturday, Jun 15, 2024 - 03:41 PM (IST)
ਨਵੀਂ ਦਿੱਲੀ- ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਇਨ੍ਹੀਂ ਦਿਨੀਂ ਭਿਆਨਕ ਗਰਮੀ ਪੈ ਰਹੀ ਹੈ। ਦੁਪਹਿਰ ਹੁੰਦੇ-ਹੁੰਦੇ ਲੂ ਤਾਪਮਾਨ ਨੂੰ ਵਧਾ ਦਿੰਦੀ ਹੈ। ਲੋਕਾਂ ਦਾ ਘਰਾਂ ਵਿਚੋਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਮੌਸਮ ਵਿਗਿਆਨ ਕੇਂਦਰ ਨੇ ਕਿਹਾ ਕਿ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਲੂ ਅਤੇ ਗਰਮੀ ਤੋਂ ਅਜੇ ਰਾਹਤ ਨਹੀਂ ਮਿਲਣ ਵਾਲੀ ਹੈ। ਦਰਅਸਲ ਸੂਰਜ ਦੀ ਤੇਜ਼ ਤਪਸ਼ ਧਰਤੀ ਨੂੰ ਗਰਮ ਕਰ ਰਹੀ ਹੈ, ਜਿਸ ਦੀ ਵਜ੍ਹਾ ਤੋਂ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ।
ਇਹ ਵੀ ਪੜ੍ਹੋ- 50 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਬੱਚੀ ਦੀ ਮੌਤ, 17 ਘੰਟੇ ਚਲੀ ਬਚਾਅ ਮੁਹਿੰਮ ਮਗਰੋਂ ਹਾਰੀ ਜ਼ਿੰਦਗੀ ਦੀ ਜੰਗ
ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਲੂ ਦੇ ਨਾਲ-ਨਾਲ ਪੂਰਬੀ ਉੱਤਰ ਪ੍ਰਦੇਸ਼ ਦੇ ਦੱਖਣੀ ਹਿੱਸੇ 'ਚ ਲੂ ਦੀ ਸਥਿਤੀ ਬਣੀ ਹੋਈ ਹੈ। ਹਾਲਾਤ ਇਹ ਹੈ ਕਿ ਪਹਾੜੀ ਸੂਬੇ ਵੀ ਲੂ ਦੀ ਲਪੇਟ ਵਿਚ ਹਨ। ਹਿਮਾਚਲ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿਚ ਤਾਪਮਾਨ ਇੰਨਾ ਵਧ ਗਿਆ ਹੈ ਕਿ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਦੇ ਊਨਾ ਵਿਚ ਕੁੱਲ ਯਾਨੀ ਕਿ 14 ਜੂਨ ਨੂੰ 43.6 ਡਿਗਰੀ ਤਾਪਮਾਨ ਰਿਹਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ, ਬਿਹਾਰ, ਝਾਰਖੰਡ ਅਤੇ ਉੱਤਰਾਖੰਡ ਸਮੇਤ ਕਈ ਉੱਤਰੀ ਅਤੇ ਮੱਧ ਭਾਰਤ ਦੇ ਸੂਬਿਆਂ ਵਿਚ 18 ਜੂਨ ਤੱਕ ਲੂ ਦੀ ਸਥਿਤੀ ਰਹੇਗੀ। ਲੋਕਾਂ ਨੂੰ ਗਰਮੀ ਤੋਂ ਬਚਣ ਲਈ ਜ਼ਰੂਰੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਕਰਜ਼ 'ਚ ਡੁੱਬੇ ਨੌਜਵਾਨ ਦਾ ਬੇਰਹਿਮ ਕਾਰਾ, ਫਿਰੌਤੀ ਲਈ 13 ਸਾਲਾ ਮੁੰਡੇ ਦਾ ਕੀਤਾ ਕਤਲ
ਉਥੇ ਹੀ ਦੱਖਣੀ-ਪੱਛਮੀ ਮਾਨਸੂਨ ਵੀ ਅੱਗੇ ਵਧ ਰਿਹਾ ਹੈ। ਅਨੁਕੂਲ ਸਥਿਤੀਆਂ ਤੋਂ ਪਤਾ ਲੱਗਦਾ ਹੈ ਕਿ ਅਗਲੇ 4-5 ਦਿਨਾਂ ਦੇ ਅੰਦਰ ਮਹਾਰਾਸ਼ਟਰ, ਛੱਤੀਸਗੜ੍ਹ, ਓਡੀਸ਼ਾ, ਤੱਟੀ ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਉੱਤਰੀ-ਪੱਛਮੀ ਬੰਗਾਲ ਦੀ ਖਾੜੀ ਵੱਲ ਮਾਨਸੂਨ ਅੱਗੇ ਵਧੇਗਾ। ਮਾਨਸੂਨ ਆਉਣ ਕਾਰਨ ਗਰਮੀ ਤੋਂ ਕੁਝ ਰਾਹਤ ਮਿਲੇਗੀ ਅਤੇ ਕਿਸਾਨਾਂ ਨੂੰ ਵੀ ਰਾਹਤ ਮਿਲੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e