ਦਿੱਲੀ ਏਅਰਪੋਰਟ ''ਤੇ ਆਮ ਵਾਂਗ ਸ਼ੁਰੂ ਹੋਇਆ ਸੰਚਾਲਨ
Sunday, May 11, 2025 - 03:32 PM (IST)

ਨਵੀਂ ਦਿੱਲੀ- ਭਾਰਤ-ਪਾਕਿ ਵਿਚਾਲੇ ਬਣੇ ਹੋਏ ਤਣਾਅਪੂਰਨ ਹਾਲਾਤਾਂ ਦੌਰਾਨ ਉੱਤਰੀ ਭਾਰਤ ਸਣੇ ਦੇਸ਼ ਦੇ ਕਈ ਹਵਾਈ ਅੱਡਿਆਂ 'ਤੇ ਉਡਾਣਾਂ ਪ੍ਰਭਾਵਿਤ ਹੋਈਆਂ ਸਨ। ਬੀਤੇ ਦਿਨ ਹੋਈ ਜੰਗਬੰਦੀ ਮਗਰੋਂ ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਅੱਡੇ 'ਤੇ ਸੰਚਾਲਨ ਆਮ ਹਨ ਪਰ ਬਦਲੇ ਹੋਏ ਏਅਰਸਪੇਸ ਅਤੇ ਵਧੇ ਹੋਏ ਸੁਰੱਖਿਆ ਪ੍ਰੋਟੋਕੋਲ ਕਾਰਨ ਕੁਝ ਉਡਾਣਾਂ ਅਤੇ ਚੈਕਿੰਗ ਪ੍ਰਕਿਰਿਆ ਕਾਰਨ ਸਮਾਂ ਕੁਝ ਵੱਧ ਲੱਗ ਸਕਦਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਮੱਦੇਨਜ਼ਰ ਲਾਗੂ ਕੀਤੇ ਗਏ ਵਧੇ ਹੋਏ ਸੁਰੱਖਿਆ ਉਪਾਅ ਅਜੇ ਵੀ ਹਵਾਈ ਅੱਡਿਆਂ 'ਤੇ ਲਾਗੂ ਹਨ। ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਸੀਜ਼ਫਾਇਰ ਲਈ ਸਹਿਮਤ ਹੋ ਗਏ ਸਨ, ਜਿਸ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕੁਝ ਹੱਦ ਤੱਕ ਘਟ ਗਿਆ ਹੈ।
ਇਹ ਵੀ ਪੜ੍ਹੋ- ''ਉਸਕੀ ਫ਼ਿਤਰਤ ਹੈ ਬਦਲ ਜਾਨੇ ਕੀ...'', ਸੀਜ਼ਫਾਇਰ ਉਲੰਘਣ ਮਗਰੋਂ ਸ਼ਸ਼ੀ ਸ਼ਰੂਰ ਨੇ ਕੱਸਿਆ ਪਾਕਿਸਤਾਨ 'ਤੇ ਤੰਜ
ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮੀਟਿਡ ਨੇ 'ਐਕਸ' 'ਤੇ ਇਕ ਪੋਸਟ ਪਾ ਕੇ ਦੱਸਿਆ, ''ਦਿੱਲੀ ਹਵਾਈ ਅੱਡੇ ਦੇ ਸੰਚਾਲਨ ਆਮ ਵਾਂਗ ਜਾਰੀ ਹਨ। ਹਾਲਾਂਕਿ ਬਦਲਦੇ ਹਵਾਈ ਖੇਤਰ ਦੀ ਗਤੀਸ਼ੀਲਤਾ ਅਤੇ ਵਧੇ ਹੋਏ ਸੁਰੱਖਿਆ ਪ੍ਰੋਟੋਕੋਲ ਦੇ ਕਾਰਨ ਸੁਰੱਖਿਆ ਚੌਕੀਆਂ 'ਤੇ ਕੁਝ ਉਡਾਣ ਸਮਾਂ-ਸਾਰਣੀ ਅਤੇ ਪ੍ਰਕਿਰਿਆ ਦਾ ਸਮਾਂ ਪ੍ਰਭਾਵਿਤ ਹੋ ਸਕਦਾ ਹੈ।”
ਇਹ ਵੀ ਪੜ੍ਹੋ- 'ਹਾਲੇ ਜਾਰੀ ਹੈ ਆਪਰੇਸ਼ਨ ਸਿੰਦੂਰ...', ਸੀਜ਼ਫਾਇਰ ਮਗਰੋਂ ਭਾਰਤੀ ਹਵਾਈ ਫ਼ੌਜ ਦਾ ਆ ਗਿਆ ਪਹਿਲਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e