100 ਕਰੋੜ ਰੁਪਏ ਵਾਲੇ ਅਏਝ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ, ਕਈ ਜ਼ਿਲਿਆਂ ’ਚ ਪੁਲਸ ਦਾ ਸਰਚ ਆਪ੍ਰੇਸ਼ਨ

Saturday, Nov 08, 2025 - 09:13 PM (IST)

100 ਕਰੋੜ ਰੁਪਏ ਵਾਲੇ ਅਏਝ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ, ਕਈ ਜ਼ਿਲਿਆਂ ’ਚ ਪੁਲਸ ਦਾ ਸਰਚ ਆਪ੍ਰੇਸ਼ਨ

ਕਾਨਪੁਰ/ਮੈਨਪੁਰੀ- 100 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੇ ਦੋਸ਼ਾਂ ’ਚ ਫਸੇ ਯੂ. ਪੀ. ਪੁਲਸ ਦੇ ਮੁਅੱਤਲ ਡੀ. ਐੱਸ. ਪੀ. ਰਿਸ਼ੀਕਾਂਤ ਸ਼ੁਕਲਾ ਦੇ ਖ਼ਿਲਾਫ਼ ਕੋਰਟ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ। ਕਾਨਪੁਰ ਪੁਲਸ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਮੈਨਪੁਰੀ ਸਮੇਤ ਕਈ ਜ਼ਿਲਿਆਂ ’ਚ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।

ਸੂਤਰਾਂ ਅਨੁਸਾਰ, ਰਿਸ਼ੀਕਾਂਤ ਸ਼ੁਕਲਾ ਦੇ ਨਾਲ ਵਕੀਲ ਅਖਿਲੇਸ਼ ਦੂਬੇ ਅਤੇ ਦਿਲੀਪ ਰਾਏ ਬਲਵਾਨੀ ’ਤੇ ਵੀ ਠੱਗੀ ਅਤੇ ਵਸੂਲੀ ਗੈਂਗ ਚਲਾਉਣ ਦੇ ਦੋਸ਼ ਹਨ। ਉਨ੍ਹਾਂ ਖ਼ਿਲਾਫ਼ ਰਿਟਾਇਰਡ ਇੰਸਪੈਕਟਰ ਭਗਵਤੀ ਪ੍ਰਸਾਦ ਤੋਂ 2 ਫਲੈਟ ਦਿਵਾਉਣ ਦੇ ਨਾਂ ’ਤੇ 51 ਲੱਖ ਰੁਪਏ ਹੜੱਪਣ ਦਾ ਮਾਮਲਾ ਦਰਜ ਹੈ।

ਕਾਨਪੁਰ ਪੁਲਸ ਦੀਆਂ ਟੀਮਾਂ ਮੈਨਪੁਰੀ ਅਤੇ ਆਸਪਾਸ ਦੇ ਜ਼ਿਲਿਆਂ ’ਚ ਡੇਰਾ ਪਾਈ ਬੈਠੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਰਿਸ਼ੀਕਾਂਤ ਦੀ ਆਖ਼ਰੀ ਲੋਕੇਸ਼ਨ ਮੈਨਪੁਰੀ ’ਚ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਇਸ ਦਰਮਿਆਨ, ਐੱਸ. ਪੀ. ਗਣੇਸ਼ ਪ੍ਰਸਾਦ ਸਾਹਾ ਨੇ ਭੋਗਾਂਵ ਦਾ ਨਵਾਂ ਖੇਤਰ ਅਧਿਕਾਰੀ ਰਾਮਕ੍ਰਿਸ਼ਨ ਦਵਿਵੇਦੀ ਨੂੰ ਨਿਯੁਕਤ ਕੀਤਾ ਹੈ।


author

Rakesh

Content Editor

Related News