ਮਾਂ ਨੇ 3 ਸਾਲਾ ਪੁੱਤ ਨਾਲ 17ਵੀਂ ਮੰਜ਼ਲ ਤੋਂ ਮਾਰੀ ਛਾਲ, ਦੋਹਾਂ ਦੀ ਮੌਤ

11/07/2020 4:07:14 PM

ਨੋਇਡਾ- ਨੋਇਡਾ ਦੇ ਬਿਸਰਖ ਥਾਣਾ ਖੇਤਰ ਦੇ ਸੁਪਰਟੇਕ ਇਕੋਵਿਲੇਜ ਨਾਮੀ ਸੋਸਾਇਟੀ 'ਚ ਰਹਿਣ ਵਾਲੀ 26 ਸਾਲਾ ਇਕ ਮਾਂ ਨੇ 3 ਸਾਲਾ ਪੁੱਤ ਨਾਲ ਇਮਾਰਤ ਦੀ 17ਵੀਂ ਮੰਜ਼ਲ ਤੋਂ ਛਾਲ ਮਾਰ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਦੇ ਸਮੇਂ ਪ੍ਰਿਯੰਕਾ ਦਾ ਪਤੀ ਆਪਣੇ ਪਿਤਾ ਨੂੰ ਲੈਣ ਬਾਹਰ ਗਿਆ ਹੋਇਆ ਸੀ। ਇਸ ਦੌਰਾਨ ਪ੍ਰਿਯੰਕਾ ਦਾ ਆਪਣੀ ਨਨਾਣ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਵਿਵਾਦ 'ਚ ਪ੍ਰਿਯੰਕਾ ਨੇ ਆਪਣੀ ਨਨਾਣ 'ਤੇ ਗਰਮ ਤੇਲ ਸੁੱਟ ਦਿੱਤਾ। ਇਸ ਤੋਂ ਬਾਅਦ ਆਪਣੇ 3 ਸਾਲਾ ਪੁੱਤ, ਜਿਸ ਦਾ ਨਾਂ ਦਿਵਯਾਂਸ਼ ਦੱਸਿਆ ਜਾ ਰਿਹਾ ਹੈ, ਨੂੰ ਲੈ ਕੇ 17ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ। ਪੁਲਸ ਡਿਪਟੀ ਕਮਿਸ਼ਨਰ ਹਰੀਸ਼ ਚੰਦਰ ਨੇ ਦੱਸਿਆ ਕਿ ਥਾਮਾ ਬਿਸਰਖ ਖੇਤਰ 'ਚ ਸਥਿਤ ਸੁਪਰਟੇਕ ਇਕੋਵਿਲੇਜ਼ ਨਾਮੀ ਸੋਸਾਇਟੀ 'ਚ ਰਹਿਣ ਵਾਲੇ ਵਾਲੀ ਪ੍ਰਿਯੰਕਾ ਤਿਆਗੀ ਨੇ ਆਪਣੇ ਪੁੱਤਰ ਨਾਲ ਸ਼ਨੀਵਾਰ ਸਵੇਰੇ ਇਮਾਰਤ ਦੀ 17ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ।

ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ

ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ 'ਚ ਮਾਂ-ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਦੋਹਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਪੁਲਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਖ਼ੁਦਕੁਸ਼ੀ ਦਾ ਕਾਰਨ ਸਪੱਸ਼ਟ ਹੋ ਸਕੇਗਾ। ਉਨ੍ਹਾਂ ਅਨੁਸਾਰ ਮ੍ਰਿਤਕਾ ਦਾ ਪਤੀ ਨਿਸ਼ਾਂਤ ਤਿਆਗੀ ਮੂਲ ਰੂਪ ਨਾਲ ਮੁਰਾਦਾਬਾਦ ਦਾ ਰਹਿਣ ਵਾਲਾ ਹੈ। ਉਹ ਘਟਨਾ ਦੇ ਸਮੇਂ ਜੱਦੀ ਪਿੰਡ ਗਿਆ ਸੀ ਅਤੇ ਉਸ ਨੂੰ ਘਟਨਾ ਦੀ ਸੂਚਨਾ ਪੁਲਸ ਨੇ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਇਕ ਹੋਰ ਘਟਨਾਕ੍ਰਮ 'ਚ ਗੌਰ ਸਿਟੀ ਕੋਲ ਰਹਿਣ ਵਾਲੇ 25 ਸਾਲਾ ਨੌਜਵਾਨ ਅਸਗਰ ਨੇ ਸ਼ੁੱਕਰਵਾਰ ਦੇਰ ਰਾਤ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : 4 ਸਾਲਾਂ ਤੱਕ ਸਰੀਰਕ ਸਬੰਧ ਬਣਾਉਣ ਵਾਲੇ ਪ੍ਰੇਮੀ ਦੇ ਘਰ ਅੱਗੇ ਧਰਨੇ 'ਤੇ ਬੈਠੀ ਪ੍ਰੇਮਿਕਾ, ਰੱਖੀ ਇਹ ਸ਼ਰਤ


DIsha

Content Editor

Related News