ਸੜਕ ਕਿਨਾਰੇ ਪਿਸ਼ਾਬ ਕਰਨਾ ਪਿਆ ਭਾਰੀ, ਹੋਇਆ ਵੱਡਾ ਨੁਕਸਾਨ

Monday, Mar 16, 2020 - 04:39 PM (IST)

ਨੋਇਡਾ— ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਇਕ ਨੌਜਵਾਨ ਨੂੰ ਸੜਕ ਕਿਨਾਰੇ ਪਿਸ਼ਾਬ ਕਰਨਾ ਮਹਿੰਗਾ ਪੈ ਗਿਆ। ਦਰਅਸਲ ਨੌਜਵਾਨ ਬੀ.ਐੱਮ.ਡਬਲਿਊ. ਕਾਰ ਸੜਕ 'ਤੇ ਖੜ੍ਹੀ ਕਰ ਕੇ ਪਿਸ਼ਾਬ ਕਰ ਰਿਹਾ ਸੀ, ਜਿਸ ਦਾ ਫਾਇਦਾ ਚੁੱਕਦੇ ਹੋਏ ਚੋਰ ਨੇ ਕਾਰ ਚੋਰੀ ਕਰ ਲਈ। ਇਹ ਘਟਨਾ ਨੋਇਡਾ ਸੈਕਟਰ 90 ਦੀ ਹੈ, ਜਿੱਥੇ ਸ਼ਨੀਵਾਰ ਰਾਤ ਨੂੰ ਰਿਸ਼ਭ ਅਰੋੜਾ ਇਕ ਪਾਰਟੀ ਤੋਂ ਆ ਰਿਹਾ ਸੀ। ਉਦੋਂ ਉਹ ਰਸਤੇ 'ਚ ਪਿਸ਼ਾਬ ਕਰਨਾ ਲਈ ਰੁਕਿਆ। ਜਦੋਂ ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਨੇ ਹੋਸ਼ ਉੱਡ ਗਏ। ਕੁਝ ਲੋਕ ਉਸ ਦੀ ਕਾਰ ਚੋਰੀ ਕਰ ਕੇ ਫਰਾਰ ਹੋ ਗਏ। ਰਿਸ਼ਭ ਦਾ ਕਹਿਣਾ ਹੈ ਕਿ ਇਹ ਕਾਰ ਉਸ ਦੀ ਭੈਣ ਦੇ ਪਤੀ ਦੀ ਹੈ ਅਤੇ ਹਾਲੇ ਵੀ ਉਸ ਬੀ.ਐੱਮ.ਡਬਲਿਊ. ਕਾਰ ਦਾ 40 ਲੱਖ ਦਾ ਕਰਜ਼ ਬਕਾਇਆ ਹੈ। ਪੁਲਸ ਅਨੁਸਾਰ ਰਿਸ਼ਭ ਸਟਾਕ ਬ੍ਰੋਕਰ ਦਾ ਕੰਮ ਕਰਦਾ ਹੈ।

ਇਕ ਹਫਤੇ ਤੋਂ ਜੀਜੇ ਦੀ ਕਾਰ ਦੀ ਵਰਤੋਂ ਕਰ ਰਿਹਾ ਸੀ ਰਿਸ਼ਭ
ਸੀਨੀਅਰ ਪੁਲਸ ਅਧਿਕਾਰੀ ਹਰੀਸ਼ ਚੰਦਰ ਦਾ ਕਹਿਣਾ ਹੈ,''ਜਦੋਂ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਲੱਗੀ ਕਿ ਇਕ ਵਿਅਕਤੀ ਦੀ ਬੀ.ਐੱਮ.ਡਬਲਿਊ. ਕਾਰ ਚੋਰੀ ਹੋ ਗਈ ਹੈ, ਉਦੋਂ ਉਹ ਸੀਨੀਅਰ ਅਧਿਕਾਰੀਆਂ ਸਮੇਤ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ।'' ਹਰੀਸ਼ ਚੰਦਰ ਨੇ ਕਿਹਾ,''ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਪੂਰੀ ਘਟਨਾ ਨੂੰ ਦੇਖਣ ਨਾਲ ਅਜਿਹਾ ਲੱਗਦਾ ਹੈ ਕਿ ਕਿਸੇ ਵਿਅਕਤੀ ਨੇ ਇਸ ਚੋਰੀ ਦੀ ਪੂਰੀ ਯੋਜਨਾ ਬਣਾਈ ਹੈ ਅਤੇ ਹੋ ਸਕਦਾ ਹੈ ਉਹ ਕਾਰ ਦੇ ਮਾਲਕ ਨੂੰ ਜਾਣਦਾ ਹੋਵੇ।'' ਪੁਲਸ ਦਾ ਕਹਿਣਾ ਹੈ ਕਿ ਚੋਰੀ ਦੇ ਪੂਰੇ ਮਾਮਲੇ ਨੂੰ ਲੈ ਕੇ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਜਲਦ ਹੀ ਕਾਰ ਦਾ ਪਤਾ ਲੱਗਾ ਲਿਆ ਜਾਵੇਗਾ। ਇਹੀ ਨਹੀਂ ਰਿਸ਼ਭ ਕਰੀਬ ਇਕ ਹਫਤੇ ਤੋਂ ਆਪਣੇ ਜੀਜੇ ਦੀ ਬੀ.ਐੱਮ.ਡਬਲਿਊ. ਕਾਰ ਦੀ ਵਰਤੋਂ ਕਰ ਰਿਹਾ ਸੀ।

ਪੁਲਸ ਨੇ ਦੱਸਿਆ ਗੰਭੀਰ ਚਿੰਤਾ ਦਾ ਵਿਸ਼ਾ
ਜਦੋਂ ਪੁਲਸ 'ਤੇ ਸਵਾਲ ਕੀਤਾ ਗਿਆ ਕਿ ਕੀ ਸਟਾਕ ਬ੍ਰੋਕਰ ਨੂੰ ਨਸ਼ੇ 'ਚ ਡਰਾਈਵਿੰਗ ਲਈ ਚਾਰਜ ਕੀਤਾ ਜਾਵੇਗਾ? ਇਸ ਨੂੰ ਲੈ ਕੇ ਪੁਲਸ ਨੇ ਦੱਸਿਆ,''ਸਾਡੇ ਲਈ ਬੀ.ਐੱਮ.ਡਬਲਿਊ. ਕਾਰ ਦਾ ਪਤਾ ਲਗਾਉਣਾ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਕਰਾ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਕਿਸੇ ਦੀ ਕਾਰ ਸ਼ਹਿਰ ਦੀਆਂ ਸੜਕਾਂ 'ਤੇ ਇਸ ਤਰ੍ਹਾਂ ਚੋਰੀ ਹੋ ਜਾਂਦੀ ਹੈ।


DIsha

Content Editor

Related News