ਦੇਸ਼ ਨੂੰ ਮਿਲ ਗਿਆ ਇਕ ਹੋਰ ਇੰਟਰਨੈਸ਼ਨਲ ਏਅਰਪੋਰਟ ! ਸ਼ੁਰੂ ਹੋਈਆਂ ਫਲਾਈਟਾਂ

Monday, Jun 15, 2026 - 11:05 AM (IST)

ਦੇਸ਼ ਨੂੰ ਮਿਲ ਗਿਆ ਇਕ ਹੋਰ ਇੰਟਰਨੈਸ਼ਨਲ ਏਅਰਪੋਰਟ ! ਸ਼ੁਰੂ ਹੋਈਆਂ ਫਲਾਈਟਾਂ

ਨੋਇਡਾ- ਨੋਇਡਾ ਅੰਤਰਰਾਸ਼ਟਰੀ ਏਅਰਪੋਰਟ 'ਤੇ ਸੋਮਵਾਰ ਨੂੰ ਲਖਨਊ ਤੋਂ ਇੰਡੀਗੋ ਦੀ ਪਹਿਲੀ ਉਡਾਣ ਦੇ ਉਤਰਨ ਦੇ ਨਾਲ ਹੀ ਯਾਤਰੀ ਉਡਾਣਾਂ ਦੀ ਆਵਾਜਾਈ ਸ਼ੁਰੂ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇੰਡੀਗੋ ਦਾ ਜਹਾਜ਼ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ 7.12 ਵਜੇ ਰਵਾਨਾ ਹੋਇਆ ਅਤੇ ਸਵੇਰੇ 7.58 ਵਜੇ ਜੇਵਰ ਸਥਿਤ ਏਅਰਪੋਰਟ 'ਤੇ ਉਤਰਿਆ। ਇਸ ਦੇ ਤੁਰੰਤ ਬਾਅਦ ਇਸੇ ਹਵਾਈ ਅੱਡੇ ਤੋਂ ਪਹਿਲੀ ਉਡਾਣ ਲਖਨਊ ਲਈ ਰਵਾਨਾ ਹੋਈ। ਇਸ ਜਹਾਜ਼ 'ਚ ਜੇਵਰ ਖੇਤਰ ਦੇ ਉਹ ਪਿੰਡ ਵਾਸੀ ਵੀ ਸਵਾਰ ਸਨ, ਜਿਨ੍ਹਾਂ ਦੀ ਜ਼ਮੀਨ ਸੂਬਾ ਸਰਕਾਰ ਨੇ ਹਵਾਈ ਅੱਡੇ ਦੇ ਪਹਿਲੇ ਪੜਾਅ ਦੇ ਵਿਕਾਸ ਦੀ ਐਕਵਾਇਰ ਕੀਤੀ ਸੀ। 

ਇਹ ਜੇਵਰ ਸਥਿਤ ਇਸ ਨਵੇਂ ਪ੍ਰਾਜੈਕਟ 'ਤੇ ਉਡਾਣ ਸੰਚਾਲਨ ਦੀ ਰਸਮੀ ਸ਼ੁਰੂਆਤ ਦਾ ਸੰਕੇਤ ਹੈ। ਇਹ ਪ੍ਰਾਜੈਕਟ ਪੱਛਮੀ ਉੱਤਰ ਪ੍ਰਦੇਸ਼, ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚਾਲੇ ਹਵਾਈ ਸੰਪਰਕ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਵਿਕਸਿਤ ਕੀਤੀ ਗਈ ਹੈ। ਪਹਿਲੀ ਉਡਾਣ ਸਵੇਰੇ ਕਰੀਬ 8.19 ਵਜੇ ਰਵਾਨਾ ਹੋਈ, ਜਿਸ 'ਚ ਜੇਵਰ ਦੇ ਵਿਧਾਇਕ ਧੀਰੇਂਦਰ ਸਿੰਘ ਅਤੇ ਯਮੁਨਾ ਐਕਸਪ੍ਰੈੱਸਵੇਅ ਉਦਯੋਗਿਕ ਵਿਕਾਸ ਅਥਾਰਟੀ (ਯੀਡਾ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਰਾਕੇਸ਼ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਹਵਾਈ ਸੇਵਾ ਤੋਂ ਵਪਾਰ ਯਾਤਰੀਆਂ, ਵਿਦਿਆਰਥੀਆਂ, ਪੇਸ਼ੇਵਰਾਂ ਅਤੇ ਆਮ ਯਾਤਰੀਆਂ ਨੂੰ ਲਾਭ ਹੋਵੇਗਾ ਅਤੇ ਖੇਤਰੀ ਵਿਕਾਸ ਨੂੰ ਵੀ ਉਤਸ਼ਾਹ ਮਿਲੇਗਾ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ਨੂੰ ਇਕ 'ਮਲਟੀਮਾਡਲ ਟਰਾਂਸਪੋਰਟ ਹਬ' ਵਜੋਂ ਵਿਕਸਿਤ ਕੀਤਾ ਗਿਆ ਹੈ, ਜਿੱਥੇ ਹਵਾਈ, ਸੜਕ ਅਤੇ ਹੋਰ ਟਰਾਂਸਪੋਰਟ ਸਾਧਨਾਂ ਨਾਲ ਸੰਪਰਕ ਦੀ ਸਹੂਲਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News