6500mAh ਬੈਟਰੀ ਵਾਲਾ ਫੋਨ ਦੀ ਸੇਲ ਹੋਈ ਸ਼ੁਰੂ! ਮਿਲ ਰਹੇ ਨੇ ਸ਼ਾਨਦਾਰ ਆਫਰ

Wednesday, Jun 10, 2026 - 02:59 PM (IST)

6500mAh ਬੈਟਰੀ ਵਾਲਾ ਫੋਨ ਦੀ ਸੇਲ ਹੋਈ ਸ਼ੁਰੂ! ਮਿਲ ਰਹੇ ਨੇ ਸ਼ਾਨਦਾਰ ਆਫਰ

ਗੈਜੇਟ ਡੈਸਕ - Xiaomi ਦੇ ਹਾਲ ਹੀ 'ਚ ਲਾਂਚ ਕੀਤੇ ਗਏ ਮਿਡ-ਬਜਟ ਫਲੈਗਸ਼ਿਪ ਫੋਨ, Xiaomi 17T ਦੀ ਵਿਕਰੀ ਭਾਰਤ 'ਚ ਸ਼ੁਰੂ ਹੋ ਗਈ ਹੈ। Xiaomi 17 ਸੀਰੀਜ਼ ਦਾ ਇਹ ਫੋਨ ਇਕ ਸ਼ਕਤੀਸ਼ਾਲੀ 6,500mAh ਬੈਟਰੀ ਅਤੇ 5x ਪੈਰੀਸਕੋਪ ਟੈਲੀਫੋਟੋ ਕੈਮਰੇ ਦੇ ਨਾਲ ਆਉਂਦਾ ਹੈ। ਚੀਨੀ ਕੰਪਨੀ ਨੇ ਹਾਲ ਹੀ 'ਚ Xiaomi 17T ਅਤੇ Xiaomi 17T Pro ਨੂੰ ਵਿਸ਼ਵ ਪੱਧਰ 'ਤੇ ਲਾਂਚ ਕੀਤਾ ਹੈ। ਇਸ ਸੀਰੀਜ਼ ਦਾ ਪ੍ਰੋ ਮਾਡਲ ਅਜੇ ਭਾਰਤ 'ਚ ਲਾਂਚ ਨਹੀਂ ਕੀਤਾ ਗਿਆ ਹੈ। Xiaomi 17T ਦੀ ਪਹਿਲੀ ਸੇਲ 'ਚ, ਕੰਪਨੀ ਫੋਨ ਦੀ ਖਰੀਦ 'ਤੇ ਕਈ ਦਿਲਚਸਪ ਪੇਸ਼ਕਸ਼ਾਂ ਦੇ ਰਹੀ ਹੈ।

ਇਹ Xiaomi ਫੋਨ ਦੋ ਸਟੋਰੇਜ ਵੇਰੀਐਂਟ 'ਚ ਆਉਂਦਾ ਹੈ ਜੋ ਕਿ ਹੈ 12GB RAM + 256GB ਅਤੇ 12GB RAM + 512GB। ਭਾਰਤ 'ਚ, ਫੋਨ 59,999 ਤੋਂ ਸ਼ੁਰੂ ਹੁੰਦਾ ਹੈ। ਇਸਦੇ ਟਾਪ ਵੇਰੀਐਂਟ ਦੀ ਕੀਮਤ 64,999 ਹੈ। ਇਸ ਨੂੰ ਕਾਲੇ, ਨੀਲੇ ਅਤੇ ਵਾਇਲੇਟ ਰੰਗ ਦੇ ਵਿਕਲਪਾਂ 'ਚ ਖਰੀਦਿਆ ਜਾ ਸਕਦਾ ਹੈ।

ਇਸ ਫੋਨ ਦੀ ਵਿਕਰੀ ਈ-ਕਾਮਰਸ ਵੈੱਬਸਾਈਟਾਂ Amazon ਅਤੇ Mi.com 'ਤੇ ਕੀਤੀ ਜਾ ਰਹੀ ਹੈ। ਪਹਿਲੀ ਸੇਲ 'ਚ, ਤੁਹਾਨੂੰ 5,000 ਦਾ ਕੈਸ਼ਬੈਕ ਅਤੇ ਫੋਨ ਦੀ ਖਰੀਦ 'ਤੇ 5,000 ਦਾ ਤੁਰੰਤ ਕੈਸ਼ਬੈਕ ਮਿਲੇਗਾ। ਇਹ Xiaomi ਫੋਨ 54,999 ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਆਪਣੇ ਪੁਰਾਣੇ ਫੋਨ ਨੂੰ ਬਦਲ ਕੇ, ਇਸਨੂੰ 49,999 ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।

ਇਹ Xiaomi ਫੋਨ 6.59-ਇੰਚ HD+ ਡਿਸਪਲੇਅ ਦੇ ਨਾਲ ਆਉਂਦਾ ਹੈ। ਫੋਨ 'ਚ 1.5K AMOLED ਡਿਸਪਲੇਅ ਹੈ। ਇਸਦੀ ਡਿਸਪਲੇਅ 120Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਇਹ ਫ਼ੋਨ MediaTek Dimensity 8500 Ultra ਪ੍ਰੋਸੈਸਰ ਰਾਹੀਂ ਸੰਚਾਲਿਤ ਹੈ, ਜਿਸ 'ਚ 12GB RAM ਅਤੇ 512GB ਤੱਕ ਸਟੋਰੇਜ ਹੈ। ਇਹ Android 16 'ਤੇ ਆਧਾਰਿਤ HyperOS ਓਪਰੇਟਿੰਗ ਸਿਸਟਮ 'ਤੇ ਚੱਲਦਾ ਹੈ।

ਇਸ ਚੀਨੀ ਕੰਪਨੀ ਦੇ ਫੋਨ 'ਚ 6,500mAh ਦੀ ਸ਼ਕਤੀਸ਼ਾਲੀ ਬੈਟਰੀ ਹੈ। ਕੰਪਨੀ ਨੇ 67W ਵਾਇਰਡ ਅਤੇ 50W ਵਾਇਰਲੈੱਸ ਚਾਰਜਿੰਗ ਦਿੱਤੀ ਹੈ। ਕੈਮਰਿਆਂ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਇਸ 'ਚ 50MP ਦਾ ਮੁੱਖ ਕੈਮਰਾ, 50MP ਦਾ ਅਲਟਰਾ-ਵਾਈਡ ਕੈਮਰਾ, ਅਤੇ 12MP ਦਾ ਟੈਲੀਫੋਟੋ ਕੈਮਰਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ, 32MP ਦਾ ਫਰੰਟ ਕੈਮਰਾ ਹੈ।


author

Sunaina

Content Editor

Related News