ਅਰਜੁਨ ਕਪੂਰ ਘਰ ਵੱਜਣ ਵਾਲੀਆਂ ਨੇ ਸ਼ਹਿਨਾਈਆਂ, ਭੈਣ ਦੇ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ

Monday, Jun 22, 2026 - 01:39 PM (IST)

ਅਰਜੁਨ ਕਪੂਰ ਘਰ ਵੱਜਣ ਵਾਲੀਆਂ ਨੇ ਸ਼ਹਿਨਾਈਆਂ, ਭੈਣ ਦੇ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ

ਨਵੀਂ ਦਿੱਲੀ (ਏਜੰਸੀ)- ਅਦਾਕਾਰ ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਕਪੂਰ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦਰਅਸਲ ਉੱਧਮੀ ਅੰਸ਼ੁਲਾ ਅਤੇ ਪਟਕਥਾ ਲੇਖਕ ਅਤੇ ਨਿਰਦੇਸ਼ਕ ਰੋਹਨ ਠੱਕਰ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਸ਼ੁਰੂ ਹੋ ਗਏ ਹਨ। ਫਿਲਮ ਨਿਰਮਾਤਾ ਬੋਨੀ ਕਪੂਰ ਅਤੇ ਮਰਹੂਮ ਮੋਨਾ ਸ਼ੌਰੀ ਕਪੂਰ ਦੀ ਧੀ ਅੰਸ਼ੁਲਾ ਕਪੂਰ ਨੇ 21 ਜੂਨ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸਮਾਰੋਹ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ।

PunjabKesari

ਇਨ੍ਹਾਂ ਫੋਟੋਆਂ ਵਿੱਚ, ਉਹ ਸੁਨਹਿਰੀ ਲਹਿੰਗੇ ਵਿੱਚ ਨਜ਼ਰ ਆ ਰਹੀ ਹੈ। ਰੋਹਨ ਨੇ ਮਹਿਰੂਨ ਸ਼ੇਰਵਾਨੀ ਪਾਈ ਹੋਈ ਸੀ। ਇਸ ਸਮਾਗਮ ਵਿੱਚ ਅਰਜੁਨ, ਜਾਹਨਵੀ ਕਪੂਰ, ਖੁਸ਼ੀ ਕਪੂਰ ਅਤੇ ਸ਼ਨਾਇਆ ਕਪੂਰ ਸਮੇਤ ਹੋਰ ਵੀ ਕਈ ਲੋਕ ਸ਼ਾਮਲ ਹੋਏ। ਅੰਸ਼ੁਲਾ ਅਤੇ ਰੋਹਨ ਨੇ ਸਾਲਾਂ ਦੀ ਡੇਟਿੰਗ ਤੋਂ ਬਾਅਦ ਅਕਤੂਬਰ 2025 ਵਿੱਚ ਮੰਗਣੀ ਕਰਾਈ ਸੀ। ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ। ਇਹ ਜੋੜਾ 6 ਜੁਲਾਈ ਨੂੰ ਵਿਆਹ ਦੇ ਬੰਧਨ ਵਿੱਚ ਬੱਝੇਗਾ।


author

cherry

Content Editor

Related News