ਦਿੱਲੀ ਏਅਰਪੋਰਟ ''ਤੇ 4.83 ਕਰੋੜ ਰੁਪਏ ਦਾ ਗਾਂਜਾ ਬਰਾਮਦ, ਯਾਤਰੀ ਗ੍ਰਿਫ਼ਤਾਰ
Monday, Jun 22, 2026 - 12:32 PM (IST)
ਨਵੀਂ ਦਿੱਲੀ- ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਏਅਰਪੋਰਟ 'ਤੇ ਕਸਟਮ ਅਧਿਕਾਰੀਆਂ ਨੇ ਬੈਂਕਾਕ ਤੋਂ ਆਏ ਇਕ ਭਾਰਤੀ ਯਾਤਰੀ ਤੋਂ ਲਗਭਗ 4.80 ਕਰੋੜ ਰੁਪਏ ਮੁੱਲ ਦਾ ਹਾਈਡ੍ਰੋਪੋਨਿਕ ਗਾਂਜਾ ਬਰਾਮਦ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਯਾਤਰਾ 21 ਜੂਨ ਨੂੰ ਏਅਰ ਇੰਡੀਆ ਦੀ ਉਡਾਣ ਏਆਈ 2335 ਰਾਹੀਂ ਬੈਂਕਾਕ ਤੋਂ ਆਇਆ ਸੀ ਅਤੇ ਪ੍ਰੋਫਾਈਲਿੰਗ ਦੇ ਆਧਾਰ 'ਤੇ ਗ੍ਰੀਨ ਚੈਨਲ ਪਾਰ ਕਰਨ ਤੋਂ ਬਾਅਦ ਉਸ ਨੂੰ ਰੋਕ ਲਿਆ ਗਿਆ।

ਬਿਆਨ ਅਨੁਸਾਰ,''ਸਾਮਾਨ ਦੀ ਐਕਸ-ਰੇ ਜਾਂਚ ਦੌਰਾਨ ਕੁਝ ਸ਼ੱਕੀ ਵਸਤੂ ਨਜ਼ਰ ਆਈ।'' ਇਸ ਤੋਂ ਬਾਅਦ ਵਿਸਤ੍ਰਿਤ ਜਾਂਚ 'ਚ ਲਗਭਗ 13.84 ਗ੍ਰਾਮ ਹਾਈਡ੍ਰੋਪੋਨਿਕ ਗਾਂਜਾ ਪਾਇਆ ਗਿਆ। ਜ਼ਬਤ ਕੀਤੇ ਗਏ ਇਸ ਪਾਬੰਦੀਸ਼ੁਦਾ ਪਦਾਰਥ ਦਾ ਅਨੁਮਾਨਤ ਮੁੱਲ ਲਗਭਗ 4.83 ਕਰੋੜ ਰੁਪਏ ਹੈ।'' ਯਾਤਰਾ ਨੂੰ 'ਐੱਨਡੀਪੀਐੱਸ ਐਕਟ 1985' ਦੇ ਪ੍ਰਬੰਧਾਂ ਦੇ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਸ਼ੱਕੀ ਹਾਈਡ੍ਰੋਪੋਨਿਕ ਗਾਂਜਾ ਅਤੇ ਉਸ ਦੀ ਪੈਕਿੰਗ ਸਮੱਗਰੀ ਜ਼ਬਤ ਕਰ ਲਈ ਗਈ। ਬਿਆਨ ਅਨੁਸਾਰ ਜਾਂਚ ਜਾਰੀ ਹੈ ਤਾਂ ਕਿ ਇਸ ਪਾਬੰਦੀਸ਼ੁਦਾ ਪਦਾਰਥ ਦੇ ਸਰੋਤ ਅਤੇ ਇਸ ਦੀ ਮੰਜ਼ਲ ਦਾ ਪਤਾ ਲਾਇਆ ਜਾ ਸਕੇ। ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਦੋਸ਼ੀ ਕਿਸੇ ਵੱਡੇ ਨਸ਼ੀਲੇ ਪਦਾਰਥ ਤਸਕਰੀ ਨੈੱਟਵਰਕ ਨਾਲ ਜੁੜਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
