ਮਸ਼ਹੂਰ Singer ''ਤੇ ਲੱਗ ਗਿਆ 2 ਸਾਲ ਤੱਕ ਦੇਸ਼ ਛੱਡਣ ''ਤੇ Ban ! ਮਾਰੇ ਜਾਣਗੇ 74 ''ਕੋੜੇ''
Saturday, Jun 20, 2026 - 10:47 AM (IST)
ਐਂਟਰਟੇਨਮੈਂਟ ਡੈਸਕ - ਮਸ਼ਹੂਰ ਈਰਾਨੀ ਗਾਇਕਾ ਪਰਸਤੂ ਅਹਿਮਦੀ ਨੂੰ ਇੱਕ ਅਦਾਲਤ ਨੇ 74 ਕੋੜੇ ਮਾਰਨ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਸ ਨੂੰ ਅਗਲੇ 2 ਸਾਲਾਂ ਲਈ ਦੇਸ਼ ਛੱਡਣ ਅਤੇ ਕਿਸੇ ਵੀ ਕਲਾਤਮਕ ਗਤੀਵਿਧੀ ਵਿੱਚ ਸ਼ਾਮਲ ਹੋਣ ਤੋਂ ਵੀ ਰੋਕ ਦਿੱਤਾ ਗਿਆ ਹੈ। ਹਾਲਾਂਕਿ ਕਈ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਪਰਾਸਤੂ ਨੂੰ ਦਿੱਤੀ ਗਈ ਸਜ਼ਾ ਦਾ ਵਿਰੋਧ ਕੀਤਾ ਹੈ।

ਰਿਪੋਰਟਾਂ ਦੇ ਅਨੁਸਾਰ, ਇਹ ਘਟਨਾ ਦਸੰਬਰ 2024 ਦੀ ਹੈ। ਉਸ ਸਮੇਂ, ਪਰਸਤੂ ਅਹਿਮਦੀ ਨੇ ਬਿਨਾਂ ਹਿਜਾਬ ਅਤੇ ਸਲੀਵਲੇਸ ਡਰੈੱਸ ਪਹਿਣ ਕੇ ਇੱਕ ਔਨਲਾਈਨ ਲਾਈਵ ਕੰਸਰਟ ਕੀਤਾ ਸੀ। ਪ੍ਰੋਗਰਾਮ ਦੌਰਾਨ, ਉਸਨੇ ਇੱਕ ਦੇਸ਼ ਭਗਤੀ ਦਾ ਗੀਤ ਗਾਇਆ ਸੀ। ਵੇਖਦੇ ਹੀ ਵੇਖਦੇ ਗਾਇਕਾ ਦੀ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ।

ਵੀਡੀਓ ਦੇ ਸਾਹਮਣੇ ਆਉਣ ਮਗਰੋਂ ਈਰਾਨੀ ਅਧਿਕਾਰੀਆਂ ਨੇ ਗਾਇਕਾ ਅਤੇ ਉਸਦੇ ਸਹਿਯੋਗੀ ਕਲਾਕਾਰਾਂ ਵਿਰੁੱਧ ਕਾਰਵਾਈ ਸ਼ੁਰੂ ਕਰਦਿਆਂ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ, ਪਰ ਕਾਨੂੰਨੀ ਪ੍ਰਕਿਰਿਆ ਜਾਰੀ ਰਹੀ।
ਅਦਾਲਤ ਨੇ ਹੁਣ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਉਂਦੇ ਹੋਏ ਪਾਰਸਤੂ ਅਹਿਮਦੀ ਅਤੇ ਉਸ ਦੇ 8 ਹੋਰ ਸਾਥੀਆਂ ਨੂੰ 74-74 ਕੋੜੇ ਮਾਰਨ ਦੀ ਸਜ਼ਾ, 2 ਸਾਲ ਤੱਕ ਦੇਸ਼ ਛੱਡਣ 'ਤੇ ਰੋਕ ਅਤੇ ਕਿਸੇ ਵੀ ਤਰ੍ਹਾਂ ਦੀ ਕਲਾਤਮਕ ਜਾਂ ਸੱਭਿਆਚਾਰਕ ਗਤੀਵਿਧੀ ਵਿਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਇਹ ਸਮਾਗਮ ਦੇਸ਼ ਦੇ ਜਨਤਕ ਅਕਸ ਅਤੇ ਸੱਭਿਆਚਾਰਕ ਨਿਯਮਾਂ ਦੀ ਉਲੰਘਣਾ ਕਰਦਾ ਹੈ।
ਇਹ ਵੀ ਪੜ੍ਹੋ: ਫੁੱਟਪਾਥ 'ਤੇ ਸੁੱਤਾ ਦਿਸਿਆ ਮਸ਼ਹੂਰ ਕਾਮੇਡੀਅਨ, ਵੀਡੀਓ ਹੋਈ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
