ਪਿਓ ਨੇ ਨਹੀਂ ਦਿੱਤਾ ਫੋਨ, ਗੁੱਸੇ ''ਚ ਧੀ ਨੇ ਚੁੱਕਿਆ ਖ਼ੌਫ਼ਨਾਕ ਕਦਮ

12/01/2020 2:51:59 PM

ਨੋਇਡਾ- ਨੋਇਡਾ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 14 ਸਾਲਾ ਇਕ ਕੁੜੀ ਨੋ ਮੋਬਾਇਲ ਫੋਨ ਨਹੀਂ ਦੇਣ ਤੋਂ ਨਾਰਾਜ਼ ਹੋ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਕਮਿਸ਼ਨਰ ਆਲੋਕ ਸਿੰਘ ਦੇ ਬੁਲਾਰੇ ਨੇ ਦੱਸਿਆ ਕਿ ਥਾਣਾ ਕਾਸਨਾ ਖੇਤਰ ਦੇ ਕਾਸਨਾ ਪਿੰਡ 'ਚ ਰਹਿਣ ਵਾਲੀ 14 ਸਾਲਾ ਵਿਦਿਆਰਥਣ ਕੁਮਾਰੀ ਦ੍ਰਿਸ਼ਟੀ ਨੇ ਸੋਮਵਾਰ ਰਾਤ ਆਪਣੇ ਘਰ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਦ੍ਰਿਸ਼ਟੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪਿਓ ਤੋਂ ਮੋਬਾਇਲ ਫੋਨ ਮੰਗਿਆ ਸੀ ਪਰ ਪਿਤਾ ਨੇ ਇਹ ਕਹਿ ਕੇ ਫੋਨ ਖਰੀਦਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੀ ਹਾਲੇ ਮੋਬਾਇਲ ਖਰੀਦਣ ਦੀ ਸਥਿਤੀ ਨਹੀਂ ਹੈ। ਇਸ ਗੱਲ ਤੋਂ ਨਾਰਾਜ਼ ਹੋ ਕੇ ਦ੍ਰਿਸ਼ਟੀ ਨੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ : ਕਿਸਾਨਾਂ ਨੇ ਦਿੱਤੀ ਚਿਤਾਵਨੀ, 3 ਵਜੇ ਫੈਸਲਾ ਨਾ ਹੋਇਆ ਤਾਂ ਬੈਰੀਕੇਡ ਤੋੜ ਕੇ ਜੰਤਰ-ਮੰਤਰ ਜਾਵਾਂਗੇ

ਇਸ ਵਿਚ, ਬੁਲਾਰੇ ਨੇ ਦੱਸਿਆ ਕਿ ਥਾਣਾ ਬਿਸਰਖ ਖੇਤਰ 'ਚ ਸਮਰਿਧੀ ਗਰੈਂਡ ਐਵੇਨਿਊ ਸੋਸਾਇਟੀ 'ਚ ਰਹਿਣ ਵਾਲੇ 90 ਸਾਲਾ ਪ੍ਰਕਾਸ਼ ਮਿੱਤਲ ਨੇ ਸੋਮਵਾਰ ਨੂੰ ਗਲ਼ੇ 'ਚ ਚਾਕੂ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੇ ਦੱਸਿਆ ਕਿ ਆਨੰਦ ਪ੍ਰਕਾਸ਼ ਸ਼ੂਗਰ ਨਾਲ ਪੀੜਤ ਸਨ ਅਤੇ ਕੁਝ ਦਿਨਾਂ ਤੋਂ ਪਰੇਸ਼ਾਨ ਸਨ। ਮ੍ਰਿਤਕ ਦਾ ਪਿਤਾ ਵਿਜੇ ਪ੍ਰਕਾਸ਼ ਮਿੱਤਲ ਨੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਦੀ ਬੈਠਕ 'ਚ ਫ਼ੈਸਲਾ, ਸਰਕਾਰ ਨਾਲ ਗੱਲਬਾਤ ਲਈ ਹੋਣਗੇ ਸ਼ਾਮਲ


DIsha

Content Editor

Related News