ਨੋਇਡਾ ’ਚ ਫਿਨਟੈੱਕ ਕੰਪਨੀ ਦਾ ਸਰਵਰ ਹੈਕ ਕਰ ਕੇ 2.42 ਕਰੋੜ ਰੁਪਏ ਟ੍ਰਾਂਸਫਰ
Thursday, Sep 17, 2026 - 03:19 PM (IST)
ਨੋਇਡਾ (ਏਜੰਸੀ) - ਨੋਇਡਾ ’ਚ ਸਾਈਬਰ ਜਾਅਲਸਾਜ਼ਾਂ ਨੇ ਇਕ ਵਿੱਤੀ ਤਕਨਾਲੋਜੀ ਕੰਪਨੀ (ਫਿਨਟੈੱਕ) ਦਾ ਸਰਵਰ ਅਤੇ ਏ. ਪੀ. ਆਈ. ਪੋਰਟਲ ਹੈਕ ਕਰ ਕੇ ਉਸ ਦੇ ਖਾਤੇ ’ਚੋਂ 2.42 ਕਰੋੜ ਰੁਪਏ ਤੋਂ ਵੱਧ ਦੀ ਰਕਮ ਕੱਢ ਲਈ। ਡਿਪਟੀ ਕਮਿਸ਼ਨਰ ਆਫ ਪੁਲਸ (ਸਾਈਬਰ ਅਪਰਾਧ) ਸ਼ੈਵਿਆ ਗੋਇਲ ਨੇ ਦੱਸਿਆ ਕਿ ਰਿਨੋਵਾ ਪੇਟੈੱਕ ਪ੍ਰਾਈਵੇਟ ਲਿਮਟਿਡ ਦੇ ਨੁਮਾਇੰਦੇ ਰਾਜਕੁਮਾਰ ਦੀ ਸ਼ਿਕਾਇਤ ’ਤੇ ਮੰਗਲਵਾਰ ਨੂੰ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ। ਕੰਪਨੀ ਮੋਬਾਈਲ ਫੋਨ ਰੀਚਾਰਜ, ਬਿੱਲ ਭੁਗਤਾਨ, ਆਧਾਰ ਜ਼ਰੀਏ ਨਕਦ ਨਿਕਾਸੀ ਅਤੇ ਘਰੇਲੂ ਧਨ ਟ੍ਰਾਂਸਫਰ ਵਰਗੀਆਂ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ।
ਇਹ ਵੀ ਪੜ੍ਹੋ : ਮਹਿੰਗਾ ਹੋਇਆ IndiGo ਦਾ ਸਫ਼ਰ; ਨਵਜੰਮੇ ਬੱਚਿਆਂ ਦੀਆਂ ਟਿਕਟਾਂ ਤੇ ਓਵਰ ਵੇਟ ਸਾਮਾਨ ਲਈ ਦੇਣੇ ਪੈਣਗੇ ਵਾਧੂ ਪੈਸੇ
ਇਸ ਮਾਮਲੇ ਦੇ ਸਬੰਧ ਵਿਚ ਗੋਇਲ ਨੇ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ 13 ਸਤੰਬਰ ਨੂੰ ਦੁਪਹਿਰ ਬਾਅਦ ਤੋਂ ਰਾਤ ਲੱਗਭਗ 8 ਵਜੇ ਦੇ ਵਿਚਾਲੇ ਜਾਅਲਸਾਜ਼ਾਂ ਨੇ ਕੰਪਨੀ ਦਾ ਸਰਵਰ ਹੈਕ ਕਰ ਕੇ ਏ. ਪੀ. ਆਈ. ਪੋਰਟਲ ਜ਼ਰੀਏ ਉਸ ਦੇ ਖਾਤੇ ’ਚੋਂ 2,42,65,576 ਰੁਪਏ ਕੱਢ ਲਏ। ਇਹ ਰਕਮ 497 ਲੈਣ-ਦੇਣ ਦੇ ਮਾਧਿਅਮ ਨਾਲ 28 ਬੈਂਕਾਂ ਦੇ 58 ਖਾਤਿਆਂ ’ਚ ਟ੍ਰਾਂਸਫਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਾਈਬਰ ਅਪਰਾਧ ਸ਼ਾਖਾ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਇਹ ਪਤਾ ਲਾਉਣ ਦਾ ਯਤਨ ਕਰ ਰਹੀ ਹੈ ਕਿ ਕਿਹੜੇ-ਕਿਹੜੇ ਬੈਂਕ ਖਾਤਿਆਂ ’ਚ ਕਿੰਨੀ ਰਕਮ ਟ੍ਰਾਂਸਫਰ ਕੀਤੀ ਗਈ।
ਇਹ ਵੀ ਪੜ੍ਹੋ : ਵਿਦੇਸ਼ ਘੁੰਮਣ ਜਾਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ! 25 ਦੇਸ਼ਾਂ ’ਚ ਹੁਣ ਬਿਨਾਂ ਵੀਜ਼ਾ ਹੋਵੇਗੀ ਐਂਟਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
