RBI ਨੇ ਨਿਲਾਮੀ ਰਾਹੀਂ ਜੁਟਾਏ 3,93,352 ਕਰੋੜ ਰੁਪਏ
Tuesday, Sep 15, 2026 - 06:47 PM (IST)
ਬਿਜ਼ਨੈੱਸ ਡੈਸਕ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਵੈਰੀਏਬਲ ਰੇਟ ਰਿਵਰਸ ਰੈਪੋ (ਵੀ. ਆਰ. ਆਰ. ਆਰ.) ਨਿਲਾਮੀ ਰਾਹੀਂ ਅੱਜ 3,93,352 ਕਰੋੜ ਰੁਪਏ ਦੀ ਨਕਦੀ ਜੁਟਾਈ। ਕੇਂਦਰੀ ਬੈਂਕ ਨੂੰ ਅਧਿਸੂਚਿਤ 5 ਲੱਖ ਕਰੋੜ ਰੁਪਏ ਦੀ ਰਾਸ਼ੀ ਲਈ 3,93,352 ਕਰੋੜ ਰੁਪਏ ਦੀਆਂ ਬੋਲੀਆਂ ਮਿਲੀਆਂ।
ਇਹ ਵੀ ਪੜ੍ਹੋ : ਬਿਪਾਸ਼ਾ ਬਾਸੂ ਦੇ ਪ੍ਰੋਟੀਨ ਪਾਊਡਰ 'ਚੋਂ ਨਿਕਲੇ ਕੀੜੇ, IAS ਅਧਿਕਾਰੀ ਤੁਕਾਰਾਮ ਮੁੰਡੇ ਨੂੰ ਕੀਤੀ ਇਹ ਅਪੀਲ
ਇਹ ਵੀ ਪੜ੍ਹੋ : 'ਆਪਣੀ-ਆਪਣੀ ਕਰੰਸੀ 'ਚ ਕਰੋ ਵਪਾਰ..!' BRICS 'ਚ ਡਾਲਰ ਨੂੰ ਕੀਤਾ ਗਿਆ Ignore
ਆਰ. ਬੀ. ਆਈ. ਪਿਛਲੇ ਇਕ ਮਹੀਨੇ ਤੋਂ ਬੈਂਕਿੰਗ ਪ੍ਰਣਾਲੀ ’ਚ ਵਾਧੂ ਨਕਦੀ ਨੂੰ ਆਪਣੇ ਕੋਲ ਲੈਣ ਅਤੇ ਰਾਤੋ-ਰਾਤ ਕਰੰਸੀ ਬਾਜ਼ਾਰ ਦੀਆਂ ਦਰਾਂ ਨੂੰ ਰੈਪੋ ਦਰ ਦੇ ਅਨੁਕੂਲ ਲਿਆਉਣ ਲਈ ਵੀ. ਆਰ. ਆਰ. ਆਰ. ਨਿਲਾਮੀ ਕਰ ਰਿਹਾ ਹੈ। ਬੈਂਕਿੰਗ ਪ੍ਰਣਾਲੀ ’ਚ 11 ਸਤੰਬਰ ਤੱਕ ਲੱਗਭਗ 10.73 ਲੱਖ ਕਰੋੜ ਰੁਪਏ ਦੀ ਵਾਧੂ ਨਕਦੀ ਹੋਣ ਦਾ ਅੰਦਾਜ਼ਾ ਹੈ। ਕੇਂਦਰੀ ਬੈਂਕ ਨੇ ਪਿਛਲੇ ਹਫਤੇ ਸਰਕਾਰੀ ਸਕਿਓਰਿਟੀਆਂ ਦੀ ਵਿਕਰੀ ਲਈ 1 ਲੱਖ ਕਰੋੜ ਰੁਪਏ ਦੀ ਨੋਟੀਫਾਈਡ ਰਾਸ਼ੀ ਦੇ 3 ਪੜਾਵਾਂ ’ਚ ਓਪਨ ਮਾਰਕੀਟ ਆਪ੍ਰੇਸ਼ਨ (ਓ. ਐੱਮ. ਓ.) ਦਾ ਐਲਾਨ ਕੀਤਾ ਹੈ। ਇਸ ਦੀ ਪਹਿਲੀ ਨਿਲਾਮੀ 17 ਸਤੰਬਰ ਨੂੰ ਹੋਵੇਗੀ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ ਦਰਮਿਆਨ ਦਿੱਲੀ 'ਚ 56 ਗਹਿਣਿਆਂ ਦੀਆਂ ਦੁਕਾਨਾਂ ਸੀਲ, ਕਾਰੋਬਾਰੀਆਂ 'ਚ ਵਧਿਆ ਰੋਸ
ਇਹ ਵੀ ਪੜ੍ਹੋ : ਬਦਲ ਜਾਵੇਗਾ ਜ਼ਮੀਨਾਂ ਦੀ ਰਜਿਸਟਰੀ ਕਰਵਾਉਣ ਦਾ ਪੂਰਾ ਸਿਸਟਮ ! ਸਰਕਾਰ ਨੇ ਲਾਂਚ ਕੀਤਾ 'ਭੂ-ਆਧਾਰ'
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
