ਮਾਂ ਨੇ ਮੋਬਾਇਲ ’ਤੇ ਗੇਮ ਖੇਡਣ ਤੋਂ ਰੋਕਿਆ ਤਾਂ 13 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ

Saturday, Aug 07, 2021 - 04:06 PM (IST)

ਮਾਂ ਨੇ ਮੋਬਾਇਲ ’ਤੇ ਗੇਮ ਖੇਡਣ ਤੋਂ ਰੋਕਿਆ ਤਾਂ 13 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ

ਨੋਇਡਾ— ਨੋਇਡਾ ’ਚ ਇਕ 13 ਸਾਲਾ ਕੁੜੀ ਨੇ ਮਾਂ ਵਲੋਂ ਮੋਬਾਇਲ ਫੋਨ ’ਤੇ ਗੇਮ ਖੇਡਣ ਨੂੰ ਲੈ ਕੇ ਝਿੜਕਿਆ ਸੀ, ਜਿਸ ਤੋਂ ਦੁਖੀ ਹੋ ਕੇ ਉਸ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਨਾਬਾਲਗ ਕੁੜੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਕਰ ਦਿੱਤਾ। 

ਓਧਰ ਥਾਣਾ ਸੈਕਟਰ-20 ਦੇ ਇੰਸਪੈਕਟਰ ਮੁਨੀਸ਼ ਪ੍ਰਤਾਪ ਸਿੰਘ ਚੌਹਾਨ ਨੇ ਦੱਸਿਆ ਕਿ ਸੈਕਟਰ-9 ਵਿਚ ਰਹਿਣ ਵਾਲੀ 13 ਸਾਲਾ ਕੁੜੀ ਨੇ ਸ਼ੁੱਕਰਵਾਰ ਨੂੰ ਆਪਣੇ ਘਰ ਫਾਹਾ ਲਾ ਲਿਆ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਨੇ ਉਸ ਨੂੰ ਫੰਦੇ ਤੋਂ ਉਤਾਰਨ ਤੋਂ ਬਾਅਦ ਨੋਇਡਾ ਦੇ ਜ਼ਿਲ੍ਹਾ ਹਸਪਤਾਲ ’ਚ ਦਾਖ਼ਲ ਕਰਾਇਆ ਅਤੇ ਬਾਅਦ ’ਚ ਉਸ ਨੂੰ ਇੱਥੋਂ ਮੈਟਰੋ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਚੌਹਾਨ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁੱਛ-ਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਕੁੜੀ ਨੂੰ ਉਸ ਦੀ ਮਾਂ ਨੇ ਮੋਬਾਇਲ ਫੋਨ ’ਤੇ ਗੇਮ ਖੇਡਣ ਤੋਂ ਰੋਕਿਆ ਕੀਤਾ ਸੀ, ਜਿਸ ਕਾਰਨ ਉਸ ਨੇ ਦੁਖੀ ਹੋ ਕੇ ਫਾਹਾ ਲਾ ਲਿਆ।


author

Tanu

Content Editor

Related News