ਕੋਈ ਵਾਇਰਸ ਸਾਡੇ ਹਥਿਆਰਬੰਦ ਦਸਤਿਆਂ ਨੂੰ ਡਿਊਟੀ ਕਰਨ ਤੋਂ ਨਹੀਂ ਰੋਕ ਸਕਦਾ: ਰਾਜਨਾਥ

12/14/2020 2:46:08 PM

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਹਥਿਆਰਬੰਦ ਦਸਤਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਦੁਨੀਆ ਕੋਰੋਨਾ ਵਾਇਰਸ ਨਾਲ ਲੜ ਰਹੀ ਸੀ, ਤਾਂ ਭਾਰਤੀ ਹਥਿਆਰਬੰਦ ਦਸਤੇ ਸਾਡੀਆਂ ਸਰਹੱਦਾਂ ਦੀ ਬਹਾਦਰੀ ਨਾਲ ਰੱਖਿਆ ਕਰ ਰਹੇ ਸਨ। ਰਾਜਨਾਥ ਨੇ ਕਿਹਾ ਕਿ ਕੋਈ ਵਾਇਰਸ ਸਾਡੇ ਹਥਿਆਰਬੰਦ ਦਸਤਿਆਂ ਨੂੰ ਉਨ੍ਹਾਂ ਦੀ ਡਿਊਟੀ ਕਰਨ ਤੋਂ ਨਹੀਂ ਰੋਕ ਸਕਦਾ। 

ਰਾਜਨਾਥ ਨੇ ਕਿਹਾ ਕਿ ਲੱਦਾਖ ਵਿਚ ਫੋਰਸ ਦੇ ਸਾਹਸ ਦੀ ਮੈਂ ਸ਼ਲਾਘਾ ਕਰਦਾ ਹਾਂ। ਲੱਦਾਖ ਵਿਚ ਅਸਲ ਕੰਟੋਰਲ ਰੇਖਾ 'ਤੇ ਹਥਿਆਰਬੰਦ ਦਸਤਿਆਂ ਦੀ ਭਾਰੀ ਤਾਇਨਾਤੀ ਹੈ ਅਤੇ ਪ੍ਰੀਖਿਆ ਦੀ ਇਸ ਘੜੀ ਵਿਚ ਸਾਡੀਆਂ ਸੈਨਾਵਾਂ ਨੇ ਸਾਹਸ ਵਿਖਾਇਆ ਹੈ। ਸਾਡੇ ਫ਼ੌਜੀਆਂ ਨੇ ਚੀਨੀ ਫ਼ੌਜ ਦਾ ਬੇਹੱਦ ਬਹਾਦਰੀ ਨਾਲ ਸਾਹਮਣਾ ਕੀਤਾ ਅਤੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਜਬੂਰ ਕੀਤਾ। 

ਸਰਹੱਦ ਪਾਰ ਅੱਤਵਾਦ ਅਤੇ ਪਾਕਿਸਤਾਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਸੀਂ ਸਰਹੱਦ ਪਾਰ ਅੱਤਵਾਦ ਦੇ ਸ਼ਿਕਾਰ ਰਹੇ ਹਾਂ, ਇਸ ਸੰਕਟ ਤੋਂ ਅਸੀਂ ਉਸ ਸਮੇਂ ਵੀ ਇਕੱਲੇ ਲੜਦੇ ਰਹੇ, ਜਦੋਂ ਸਾਡਾ ਸਮਰਥਨ ਕਰਨ ਵਾਲਾ ਕੋਈ ਨਹੀਂ ਸੀ। ਦੁਨੀਆ ਭਰ ਦੇ ਦੇਸ਼ਾਂ ਨੂੰ ਇਹ ਸਮਝ ਆ ਗਿਆ ਹੈ ਕਿ ਅਸੀਂ ਇਸ ਬਾਰੇ ਸਹੀ ਸੀ ਕਿ ਪਾਕਿਸਤਾਨ ਅੱਤਵਾਦੀਆਂ ਦਾ ਗੜ੍ਹ ਬਣ ਰਿਹਾ ਹੈ। ਦੇਸ਼ ਵਿਚ ਜਾਰੀ ਕਿਸਾਨ ਅੰਦੋਲਨ ਦਰਮਿਆਨ ਸਿੰਘ ਨੇ ਕਿਹਾ ਕਿ ਸਾਡਾ ਖੇਤੀ ਖੇਤਰ ਖ਼ਿਲਾਫ਼ ਕਦਮ ਚੁੱਕਣ ਦਾ ਕੋਈ ਸਵਾਲ ਹੀ ਨਹੀਂ ਉਠਦਾ। ਰੱਖਿਆ ਮੰਤਰੀ ਨੇ ਕਿਹਾ ਕਿ ਖੇਤੀ ਇਕ ਅਜਿਹਾ ਖੇਤਰ ਹੈ, ਜੋ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਅਨੁਸਾਰ ਪ੍ਰਭਾਵਾਂ ਤੋਂ ਬਚਣ 'ਚ ਸਮਰੱਥ ਰਿਹਾ। ਅਸਲ 'ਚ ਇਹ ਸਭ ਤੋਂ ਚੰਗਾ ਹੈ। ਸਾਡੀ ਉਪਜ ਅਤੇ ਖਰੀਦ ਭਰਪੂਰ ਹੈ ਅਤੇ ਸਾਡੇ ਗੋਦਾਮ ਭਰੇ ਹੋਏ ਹਨ।


Tanu

Content Editor

Related News