ਹੁਣ ਮਥੁਰਾ ਦੇ ਮੰਦਰਾਂ 'ਚ ਮਠਿਆਈ ਨਹੀਂ ਸਗੋਂ ਇਨ੍ਹਾਂ ਚੀਜ਼ਾਂ ਦਾ ਚੜ੍ਹੇਗਾ ਪ੍ਰਸਾਦ
Thursday, Sep 26, 2024 - 06:34 PM (IST)
ਮਥੁਰਾ (ਯੂ.ਪੀ.) : ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ 'ਚ ਚੜ੍ਹਾਏ ਜਾਣ ਵਾਲੇ 'ਲੱਡੂ ਪ੍ਰਸ਼ਾਦਮ' ਨੂੰ ਬਣਾਉਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਘਿਓ 'ਚ ਪਸ਼ੂਆਂ ਦੀ ਚਰਬੀ ਦੀ ਮਿਲਾਵਟ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਵਰਿੰਦਾਵਨ ਦੀ ਇਕ ਸਥਾਨਕ ਧਾਰਮਿਕ ਸੰਸਥਾ 'ਧਰਮ ਰਕਸ਼ਾ ਸੰਘ' ਨੇ ਅਹਿਮ ਫ਼ੈਸਲਾ ਲਿਆ ਹੈ। ਉਹਨਾਂ ਨੇ ਕਿਹਾ ਕਿ ਕ੍ਰਿਸ਼ਨਾ ਨਗਰੀ ਦੇ ਮੰਦਰਾਂ ਵਿਚ ਬਾਜ਼ਾਰ ਤੋਂ ਮਿਲਣ ਵਾਲੀਆਂ ਮਠਿਆਈਆਂ ਦੀ ਥਾਂ 'ਤੇ ਫਲ, ਫੁੱਲ, ਪੰਚਮੇਵਾ, ਇਲਾਇਚੀ ਦੇ ਬੀਜ, ਮਿਸ਼ਰੀ ਆਦਿ ਵਰਗੇ ਪ੍ਰਸਾਦ ਚੜਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਹੈਰਾਨੀਜਨਕ: ਮਾਂ ਦੇ ਢਿੱਡ 'ਚ ਬੱਚਾ, ਬੱਚੇ ਦੀ ਕੁੱਖ 'ਚ ਬੱਚਾ! ਅਨੋਖਾ ਮਾਮਲਾ ਆਇਆ ਸਾਹਮਣੇ
ਸੰਘ ਦੇ ਰਾਸ਼ਟਰੀ ਪ੍ਰਧਾਨ ਸੌਰਭ ਗੌਰ ਨੇ ਬੁੱਧਵਾਰ ਨੂੰ ਵਰਿੰਦਾਵਨ 'ਚ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਨੁਮਾਇੰਦਿਆਂ ਅਤੇ ਧਾਰਮਿਕ ਨੇਤਾਵਾਂ ਦੀ ਬੈਠਕ ਦਾ ਜ਼ਿਕਰ ਕਰਦੇ ਹੋਏ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਤਿਰੂਪਤੀ ਬਾਲਾਜੀ ਮੰਦਰ ਦੀ ਘਟਨਾ ਤੋਂ ਬਾਅਦ ਦੇਸ਼ ਭਰ ਦੇ ਮੰਦਰਾਂ ਵਿਚ ਪ੍ਰਸ਼ਾਦ ਪ੍ਰਣਾਲੀ 'ਚ ਵੱਡੇ ਬਦਲਾਅ ਕੀਤੇ ਜਾਣ ਦੀ ਜ਼ਰੂਰਤ ਹੈ। ਉਹਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਮਥੁਰਾ ਦੇ ਮੰਦਰਾਂ ਵਿਚ ਬਾਜ਼ਾਰ ਵਿਚ ਮਿਲਣ ਵਾਲੀਆਂ ਮਠਿਆਈਆਂ ਦੀ ਥਾਂ ਫ਼ਲ, ਫੁੱਲ, ਪੰਚਮੇਵਾ, ਇਲਾਇਚੀ ਦੇ ਬੀਜ, ਮਿਸ਼ਰੀ ਵਰਗੇ ਪ੍ਰਾਚੀਨ ਪ੍ਰਸਾਦ ਚੜਾਉਣ ਦਾ ਫ਼ੈਸਲਾ ਪਰਿਕਰਮਾ ਮਾਰਗ 'ਤੇ ਸਥਿਤ ਸ਼੍ਰੀ ਭਾਗਵਤ ਮੰਦਰ ਵਿਖੇ ਮਹਾਮੰਡਲੇਸ਼ਵਰ ਸਵਾਮੀ ਕ੍ਰਿਸ਼ਨਾਨੰਦ ਮਹਾਰਾਜ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ ਸਰਬਸੰਮਤੀ ਨਾਲ ਲਿਆ ਗਿਆ। ਗੌੜ ਨੇ ਕਿਹਾ ਕਿ ਧਾਰਮਿਕ ਆਗੂਆਂ ਅਤੇ ਧਾਰਮਿਕ ਸੰਸਥਾਵਾਂ ਨੇ ਬਜ਼ਾਰ ਵਿੱਚ ਬਣਨ ਵਾਲੇ ਪ੍ਰਸ਼ਾਦ ਦੀ ਬਜਾਏ ਹਿੰਦੂ ਧਰਮ ਅਨੁਸਾਰ ਪ੍ਰਸ਼ਾਦ ਚੜ੍ਹਾਉਣ ਅਤੇ ਗ੍ਰਹਿਣ ਕਰਨ ਦੀ ਰਵਾਇਤੀ ਪ੍ਰਣਾਲੀ ਨੂੰ ਅਪਣਾਉਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ - ਰੀਲ ਬਣਾਉਣ ਦੇ ਚੱਕਰ ਕੁੜੀ ਨੇ ਸੜਕ 'ਤੇ ਟੱਪੇ ਹੱਦਾਂ ਬੰਨੇ, ਵਾਇਰਲ ਵੀਡੀਓ 'ਤੇ ਮੰਤਰੀ ਨੇ ਕਰ 'ਤੀ ਵੱਡੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8