ਕੰਮ ਮੈਂ ਕੀਤਾ, ਸਿਹਰਾ ਲੈ ਰਹੀ ਕਾਂਗਰਸ, ਜਾਤੀ ਮਰਦਮਸ਼ੁਮਾਰੀ ਨੂੰ ਲੈ ਕੇ ਨਿਤੀਸ਼ ਦਾ ਰਾਹੁਲ ’ਤੇ ਪਲਟਵਾਰ

01/31/2024 6:16:24 PM

ਪਟਨਾ, (ਭਾਸ਼ਾ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਕਾਂਗਰਸੀ ਨੇਤਾ ਰਾਹੁਲ ਗਾਂਧੀ ਦਾ ਇਹ ਦਾਅਵਾ ਬੇਤੁਕਾ ਹੈ ਕਿ ਸੂਬੇ ਵਿੱਚ ਜਾਤੀ ਅਧਾਰਤ ਸਰਵੇਖਣ ਕਾਂਗਰਸ ਦੇ ਦਬਾਅ ਹੇਠ ਕਰਵਾਇਆ ਗਿਆ ਸੀ।

ਵਿਰੋਧੀ ਗਠਜੋੜ ‘ਇੰਡੀਆ’ ਛੱਡ ਕੇ ਰਾਸ਼ਟਰੀ ਜਮਹੂਰੀ ਗਠਜੋੜ (ਐੱਨ. ਡੀ. ਏ.) ’ਚ ਵਾਪਸੀ ਤੋਂ ਤਿੰਨ ਦਿਨ ਬਾਅਦ ਬੁੱਧਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਤਾ ਦਲ (ਯੂ) ਦੇ ਪ੍ਰਧਾਨ ਨੇ ਕਿਹਾ ਕਿ ਮੈਂ ਇਸ ’ਤੇ ਕੰਮ ਕੀਤਾ ਹੈ ਪਰ ਕਾਂਗਰਸ ਇਸ ਦਾ ਸਿਹਰਾ ਲੈ ਰਹੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵਿਰੋਧੀ ਗਠਜੋੜ ਨੂੰ ਦਿੱਤਾ ਗਿਆ ਨਾਂ ਉਨ੍ਹਾਂ ਨੂੰ ਪਸੰਦ ਨਹੀਂ ਆਇਆ ਸੀ।

ਰਾਹੁਲ ਗਾਂਧੀ ਨੇ ਮੰਗਲਵਾਰ ਪੂਰਨੀਆ ’ਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਮਹਾਂ ਗਠਜੋੜ ਦੀਆਂ ਸਹਿਯੋਗੀ ਪਾਰਟੀਆਂ ਦੇ ਦਬਾਅ ਹੇਠ ਜਾਤੀ ਆਧਾਰਿਤ ਸਰਵੇਖਣ ਕਰਾਉਣ ਤੋਂ ਬਾਅਦ ਨਿਤੀਸ਼ ਆਪਣੇ ਆਪ ਨੂੰ ਘਿਰਿਆ ਹੋਇਆ ਮਹਿਸੂਸ ਕਰ ਰਹੇ ਸਨ। ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਰਾਹਤ ਦੇ ਦਿੱਤੀ।


Rakesh

Content Editor

Related News