ਨਾਸ਼ਤੇ ਤੋਂ ਬਾਅਦ ਹੁਣ ਡਿਨਰ 'ਤੇ ਨਿਤੀਸ਼ ਨਾਲ ਮੁਲਾਕਾਤ ਕਰਨਗੇ ਸ਼ਾਹ
Thursday, Jul 12, 2018 - 03:04 PM (IST)

ਪਟਨਾ— ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਬਿਹਾਰ ਦੌਰੇ ਦੇ ਚਲਦੇ ਪਟਨਾ ਪਹੁੰਚੇ ਹਨ। ਇਸ ਦੌਰਾਨ ਪਟਨਾ ਏਅਰਪੋਰਟ 'ਤੇ ਪਾਰਟੀ ਦੇ ਕਰਮਚਾਰੀਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਸ਼ਾਹ ਨੇ ਸਟੇਟ ਗੈਸਟ ਹਾਊਸ 'ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਤੋਂ ਬਾਅਦ ਨਾਸ਼ਤਾ ਕੀਤਾ। ਅਮਿਤ ਸ਼ਾਹ ਅਤੇ ਨਿਤੀਸ਼ ਵਿਚਕਾਰ 45 ਮਿੰਟ ਤੱਕ ਨਾਸ਼ਤੇ ਦੀ ਮੇਜ਼ 'ਤੇ ਮੀਟਿੰਗ ਹੋਈ। ਇਸ ਤੋਂ ਬਾਅਦ ਰਾਤ ਨੂੰ ਡਿਨਰ 'ਤੇ ਇਕ ਵਾਰ ਫਿਰ ਦੋਵਾਂ ਨੇਤਾਵਾਂ ਦੀ ਮੁਲਾਕਾਤ ਹੋਵੇਗੀ।
ਜਾਣਕਾਰੀ ਮੁਤਾਬਕ ਅਮਿਤ ਸ਼ਾਹ ਬਾਪੂ ਸਭਾਗਾਰ 'ਚ ਸੋਸ਼ਲ ਮੀਡੀਆ ਦੀ ਬੈਠਕ 'ਚ ਭਾਗ ਲੈਣਗੇ, ਫਿਰ ਗਿਆਨ ਭਵਨ 'ਚ ਐਕਸਪੈਂਡਰ ਦੀ ਬੈਠਕ 'ਚ ਸ਼ਾਮਲ ਹੋਣਗੇ। ਦੁਪਹਿਰ ਦਾ ਭੋਜਨ ਸ਼ਾਹ ਗਿਆਨ ਭਵਨ 'ਚ ਹੀ ਕਰਨਗੇ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸ਼ਕਤੀ ਕੇਂਦਰ ਇੰਚਰਾਜਾਂ ਨਾਲ ਬਾਪੂ ਸਭਾਗਾਰ 'ਚ ਬੈਠਕ ਕਰਨਗੇ। ਸ਼ਾਹ ਗੈਸਟ ਹਾਊਸ 'ਚ ਚੋਣਾਂ ਦੀਆਂ ਤਿਆਰੀਆਂ ਦੀ ਬੈਠਕ 'ਚ ਸ਼ਾਮਲ ਕਰਨਗੇ।
ਦੱਸਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਰਾਤ ਦਾ ਭੋਜਨ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁੱਖ ਮੰਤਰੀ ਦੇ ਘਰ 'ਚ ਕਰਨਗੇ ਅਤੇ 13 ਜੁਲਾਈ ਨੂੰ ਗੈਸਟ ਹਾਊਸ ਤੋਂ ਸਵੇਰੇ ਏਅਰਪੋਰਟ ਜਾਣਗੇ। ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮੰਤਰੀ ਸੁਸ਼ੀਲ ਮੋਦੀ ਅਤੇ ਬਿਹਾਰ ਭਾਜਪਾ ਦੇ ਪ੍ਰਧਾਨ ਨਿਤਯਾਨੰਦ ਰਾਏ ਵੀ ਮੌਜੂਦ ਰਹੇ। ਇਸ ਮੁਲਾਕਾਤ 'ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਟਾਂ 'ਤੇ ਗੱਲਬਾਤ ਹੋਣ ਦੇ ਅੰਦਾਜ਼ੇ ਲਾਏ ਜਾ ਰਹੇ ਹਨ। ਸਾਰਿਆਂ ਦੀਆਂ ਅੱਖਾਂ ਸ਼ਾਹ ਅਤੇ ਕੁਮਾਰ ਦੀ ਇਸ ਮੁਲਾਕਾਤ 'ਤੇ ਟਿਕੀਆਂ ਹੋਈਆਂ ਹਨ। ਜਦ (ਯੂ) ਦੇ ਰਾਸ਼ਟਰੀ ਜਨਰਲ ਸਕੱਤਰ ਦਾ ਕੇਸੀ ਤਿਆਗੀ ਦਾ ਕਹਿਣਾ ਹੈ ਕਿ ਸੀਟ ਵੰਡ 'ਤੇ ਗੱਲ ਹੋ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਜਦ (ਯੂ) 17 ਸੀਟਾਂ 'ਤੇ ਚੋਣਾਂ ਲੜਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਜਦ (ਯੂ) ਦੀ ਕਾਰਜਕਾਰੀ ਬੈਠਕ 'ਚ ਪਾਰਟੀ ਨੇ 17-17 ਸੀਟਾਂ ਦਾ ਫਾਰਮੂਲਾ ਪੇਸ਼ ਕੀਤਾ ਸੀ।