ਨਿਤਿਸ਼ ਸਰਕਾਰ ਦਾ ਆਦੇਸ਼, ਜੀਨਜ਼ ਤੇ ਟੀ-ਸ਼ਰਟ ਪਾ ਕੇ ਦਫ਼ਤਰ ਨਾ ਆਉਣ ਕਰਮਚਾਰੀ

08/30/2019 12:49:30 PM

ਬਿਹਾਰ— ਬਿਹਾਰ ਸਰਕਾਰ ਨੇ ਸਕੱਤਰੇਤ ’ਚ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਇਕ ਫਰਮਾਨ ਜਾਰੀ ਕੀਤਾ ਹੈ। ਇਸ ਫਰਮਾਨ ਦੇ ਅਧੀਨ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਹੁਣ ਦਫ਼ਤਰ ’ਚ ਜੀਨਜ਼ ਅਤੇ ਟੀ-ਸ਼ਰਟ ਪਾ ਕੇ ਨਹੀਂ ਆ ਸਕਣਗੇ। ਉਨ੍ਹਾਂ ਨੂੰ ਫਾਰਮਲ ਡਰੈੱਸ ’ਚ ਹੀ ਸਕੱਤਰੇਤ ਆਉਣ ਲਈ ਕਿਹਾ ਗਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਦੇ ਭੜਕੀਲੇ ਰੰਗਾਂ ਵਾਲੇ ਕੱਪੜੇ ਪਾਉਣ ’ਤੇ ਵੀ ਰੋਕ ਲਗਾਈ ਗਈ ਹੈ। ਰਾਜ ਸਰਕਾਰ ਦੇ ਸਕੱਤਰ ਸ਼ਿਵ ਮਹਾਦੇਵ ਪ੍ਰਸਾਦ ਵੱਲੋਂ ਜਾਰੀ ਆਦੇਸ਼ ’ਚ ਕਿਹਾ ਗਿਆ ਹੈ ਕਿ ਅਹੁਦਾ ਅਧਿਕਾਰੀ ਅਤੇ ਕਰਮਚਾਰੀ ਦਫ਼ਤਰ ’ਚ ਸੰਸਕ੍ਰਿਤੀ ਵਿਰੁੱਧ ਕੈਜੁਅਲ ਡਰੈੱਸ ਪਾ ਕੇ ਦਫ਼ਤਰ ਨਹੀਂ ਆਉਣਗੇ। ਉਨ੍ਹਾਂ ਫਾਰਮਲ ਕੱਪੜੇ ਪਾ ਕੇ ਹੀ ਆਉਣਾ ਹੋਵੇਗਾ। 

ਆਮ ਪ੍ਰਸ਼ਾਸਨ ਵਿਭਾਗ ਵਲੋਂ ਜਾਰੀ ਇਸ ਆਦੇਸ਼ ’ਚ ਲਿਖਿਆ ਹੈ,‘‘ਅਹੁਦਾ ਅਧਿਕਾਰੀ ਅਤੇ ਕਰਮਚਾਰੀ ਸੰਸਕ੍ਰਿਤੀ ਵਿਰੁੱਧ ਆਮ ਕੱਪੜਿਆਂ ’ਚ ਦਫ਼ਤਰ ਆ ਰਹੇ ਹਨ, ਜੋ ਦਫ਼ਤਰ ਦੇ ਮਾਣ ਦੇ ਅਣਉੱਚਿਤ ਹਨ।’’ ਅਧਿਕਾਰੀ ਨੇ ਅੱਗੇ ਲਿਖਿਆ ਹੈ,‘‘ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਦਫ਼ਤਰ ’ਚ ਰਸਮੀ ਕੱਪੜੇ, ਆਰਾਮਦਾਇਕ, ਆਮ ਰੂਪ ਨਾਲ ਸਮਾਜ ’ਚ ਪਾਉਣ ਯੋਗ ਕੱਪੜੇ ਪਾ ਕੇ ਹੀ ਦਫ਼ਤਰ ਆਉਣ। ਤੁਹਾਡੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ ਹੁਣ ਜੀਨਜ਼, ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆਓਗੇ।


DIsha

Content Editor

Related News