ਹਾਈਡ੍ਰੋਜਨ ਨਾਲ ਚੱਲਣ ਵਾਲੀ ਕਾਰ ''ਚ ਸੰਸਦ ਪਹੁੰਚੇ ਗਡਕਰੀ, ਬੋਲੇ- ਇਸ ਨਾਲ ਹੋਵੇਗਾ ਨਵੇਂ ਰੁਜ਼ਗਾਰ ਦਾ ਨਿਰਮਾਣ
Wednesday, Mar 30, 2022 - 11:40 AM (IST)
ਨਵੀਂ ਦਿੱਲੀ- ਕੇਂਦਰੀ ਮੰਤਰੀ ਨਿਤਿਨ ਗਡਕਰੀ ਗਰੀਨ ਹਾਈਡ੍ਰੋਜਨ ਨਾਲ ਚੱਲਣ ਵਾਲੀ ਕਾਰ 'ਤੇ ਅੱਜ ਯਾਨੀ ਬੁੱਧਵਾਰ ਨੂੰ ਸੰਸਦ ਪਹੁੰਚੇ। ਇਸ ਦੌਰਾਨ ਸਵੱਛ ਫਿਊਲ ਨਾਲ ਚੱਲਣ ਵਾਲੀ ਇਹ ਕਾਰ ਲੋਕਾਂ ਦੇ ਆਕਰਸ਼ਨ ਦਾ ਕੇਂਦਰ ਬਣੀ ਰਹੀ। ਇਸ ਕਾਰ ਨੂੰ ਟੌਇਟਾ ਕੰਪਨੀ ਦੀ ਪਾਇਲਟ ਪ੍ਰਾਜੈਕਟ ਦੇ ਅਧੀਨ ਬਣਾਇਆ ਗਿਆ ਹੈ ਅਤੇ ਇਸ 'ਚ ਐਡਵਾਂਸ ਫਿਊਲ ਸੈੱਲ ਲਗਾਇਆ ਗਿਆ ਹੈ। ਇਹ ਐਡਵਾਂਸ ਸੈੱਲ ਆਕਸੀਜਨ ਅਤੇ ਹਾਈਡ੍ਰੋਜਨ ਦੇ ਮਿਸ਼ਰਨ ਨਾਲ ਬਿਜਲੀ ਪੈਦਾ ਕਰਦਾ ਹੈ। ਇਸ ਬਿਜਲੀ ਨਾਲ ਕਾਰ ਚੱਲਦੀ ਹੈ। ਉਤਸਰਜਨ ਦੇ ਰੂਪ 'ਚ ਇਸ ਕਾਰ 'ਚ ਸਿਰਫ਼ ਪਾਣੀ ਨਿਕਲਦਾ ਹੈ।
ਨਿਤਿਨ ਗਡਕਰੀ ਨੇ ਕਿਹਾ ਕਿ ਇਹ ਕਾਰ ਪੂਰੀ ਤਰ੍ਹਾਂ ਨਾਲ ਵਾਤਾਵਰਣ ਦੇ ਅਨੁਕੂਲ ਹੈ ਅਤੇ ਇਸ ਨਾਲ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਫੈਲਦਾ ਹੈ। ਉਨ੍ਹਾਂ ਕਿਹਾ,''ਗ੍ਰੀਨ ਹਾਈਡ੍ਰੋਜਨ ਦਾ ਉਤਪਾਦਨ ਹੋਵੇਗਾ, ਇਸ ਦੇ ਸਟੇਸ਼ਨ ਹੋਣਗੇ ਅਤੇ ਦੇਸ਼ ਦਾ ਆਯਾਤ ਵੀ ਬਚੇਗਾ। ਇਸ ਕਾਰਨ ਨਵੇਂ ਰੁਜ਼ਗਾਰ ਦਾ ਵੀ ਨਿਰਮਾਣ ਹੋਵੇਗਾ। ਅਸੀਂ ਹਾਈਡ੍ਰੋਜਨ ਦਾ ਨਿਰਯਾਤ ਕਰਨ ਵਾਲਾ ਦੇਸ਼ ਬਣਾਵਾਂਗੇ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ