ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮੁੜ ਮਿਲੀ ਧਮਕੀ, ਮੰਗੀ ਗਈ 10 ਕਰੋੜ ਦੀ ਫਿਰੌਤੀ

Tuesday, Mar 21, 2023 - 04:55 PM (IST)

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮੁੜ ਮਿਲੀ ਧਮਕੀ, ਮੰਗੀ ਗਈ 10 ਕਰੋੜ ਦੀ ਫਿਰੌਤੀ

ਨਾਗਪੁਰ- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮੰਗਲਵਾਰ ਯਾਨੀ ਕਿ ਅੱਜ ਫਿਰ ਧਮਕੀ ਭਰੇ ਫੋਨ ਕਾਲ ਆਏ ਹਨ। ਇਸ ਵਾਰ ਵੀ ਧਮਕੀ ਨਾਗਪੁਰ ਸਥਿਤ ਉਨ੍ਹਾਂ ਦੇ ਦਫ਼ਤਰ ਵਿਚ ਫੋਨ ਕਰ ਕੇ ਦਿੱਤੀ ਗਈ। ਪੁਲਸ ਨੇ ਦੱਸਿਆ ਕਿ ਕੇਂਦਰੀ ਮੰਤਰੀ ਦੇ ਦਫ਼ਤਰ ਵਿਚ ਜਯੇਸ਼ ਪੁਜਾਰੀ ਨੇ ਫੋਨ ਕਰ ਕੇ ਧਮਕੀ ਦਿੱਤੀ ਹੈ। ਉਕਤ ਵਿਅਕਤੀ ਨੇ 10 ਕਰੋੜ ਰੁਪਏ ਨਾ ਦੇਣ 'ਤੇ ਗਡਕਰੀ ਨੂੰ ਨੁਕਸਾਨ ਪਹੁੰਚਾਉਣ ਧਮਕੀ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀ ਕਾਰਵਾਈ ਨੇ ਦਿਖਾ ਦਿੱਤਾ ਕਿ 'ਆਪ' ਕੱਟੜ ਦੇਸ਼ ਭਗਤ ਪਾਰਟੀ: CM ਕੇਜਰੀਵਾਲ

ਇਸ ਧਮਕੀ ਮਗਰੋਂ ਗਡਕਰੀ ਦੇ ਨਾਗਪੁਰ ਸਥਿਤ ਘਰ ਅਤੇ ਦਫ਼ਤਰ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਫੋਨ ਕਰਨ ਵਾਲੇ ਨੇ ਖ਼ੁਦ ਨੂੰ ਜਯੇਸ਼ ਪੁਜਾਰੀ ਉਰਫ਼ ਜਯੇਸ਼ ਕਾਂਤ ਦੱਸਿਆ। ਜਿਸ ਦੇ ਨਾਂ ਦਾ ਇਸਤੇਮਾਲ ਜਨਵਰੀ ਵਿਚ ਮੰਤਰੀ ਦੇ ਦਫ਼ਤਰ ਵਿਚ ਇਸ ਤਰ੍ਹਾਂ ਦੀ ਧਮਕੀ ਭਰਿਆ ਫੋਨ ਕਰਨ ਲਈ ਕੀਤਾ ਗਿਆ ਸੀ। ਓਧਰ ਪੁਲਸ ਡਿਪਟੀ ਕਮਿਸ਼ਨਰ ਰਾਹੁਲ ਮਦਾਨੇ ਨੇ ਕਿਹਾ ਕਿ ਨਾਗਪੁਰ ਵਿਚ ਆਰੇਂਜ ਸਿਟੀ ਹਸਪਤਾਲ ਦੇ ਸਾਹਮਣੇ ਸਥਿਤ ਗਡਕਰੀ ਦੇ ਜਨਸੰਪਰਕ ਦਫ਼ਤਰ ਵਿਚ ਤਿੰਨ ਵਾਰ ਫੋਨ ਕੀਤਾ ਗਿਆ। ਦੋ ਵਾਰ ਸਵੇਰੇ ਅਤੇ ਇਕ ਵਾਰ ਦੁਪਹਿਰ 12 ਵਜੇ ਫੋਨ ਕੀਤਾ ਗਿਆ। ਫੋਨ ਕਰਨ ਵਾਲੇ ਵਿਅਕਤੀ ਨੇ 10 ਕਰੋੜ ਰੁਪਏ ਦੀ ਮੰਗ ਕੀਤੀ।

ਇਹ ਵੀ ਪੜ੍ਹੋ-  ਅੰਮ੍ਰਿਤਪਾਲ ਸਿੰਘ ਤੇ ਦਲਜੀਤ ਕਲਸੀ ਦੇ ਪਾਕਿਸਤਾਨ ਨਾਲ 'ਲਿੰਕ', ਦਿੱਲੀ ਨਾਲ ਜੁੜਿਆ ਹੈ ਕੁਨੈਕਸ਼ਨ

ਜ਼ਿਕਰਯੋਗ ਹੈ ਕਿ 14 ਜਨਵਰੀ ਨੂੰ ਖ਼ੁਦ ਨੂੰ ਜਯੇਸ਼ ਪੁਜਾਰੀ ਦੱਸਣ ਵਾਲੇ ਵਿਅਕਤੀ ਨੇ ਗਡਕਰੀ ਦੇ ਦਫ਼ਤਰ ਵਿਚ ਫੋਨ ਕਰ ਕੇ 100 ਕਰੋੜ ਰੁਪਏ ਦੀ ਮੰਗ ਕੀਤੀ ਸੀ। ਫ਼ੋਨ ਕਰਨ ਵਾਲੇ ਨੇ ਦਾਅਵਾ ਕੀਤਾ ਕਿ ਉਹ ਦਾਊਦ ਇਬਰਾਹਿਮ ਗਿਰੋਹ ਦਾ ਮੈਂਬਰ ਹੈ। ਪੁਲਸ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਕਿ ਫੋਨ ਕਰਨ ਵਾਲਾ ਜਯੇਸ਼ ਕਰਨਾਟਕ ਦੇ ਬੇਲਗਾਵੀ ਵਿਚ ਜੇਲ੍ਹ 'ਚ ਬੰਦ ਕੈਦੀ ਹੈ ਅਤੇ ਉਸ ਨੂੰ ਇਕ ਅਦਾਲਤ ਨੇ ਕਤਲ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਫ਼ੋਨ ਕਾਲ ਵਿਚ ਆਪਣੀ ਸ਼ਮੂਲੀਅਤ ਤੋਂ ਉਸ ਨੇ ਇਨਕਾਰ ਕੀਤਾ ਹੈ।


author

Tanu

Content Editor

Related News