ਨੀਤੀ ਕਮਿਸ਼ਨ ਦੇ CEO ਬਣੇ ਰਹਿਣਗੇ ਅਮਿਤਾਭ ਕਾਂਤ, 1 ਸਾਲ ਦਾ ਮਿਲਿਆ ਐਕਸਟੈਂਸ਼ਨ
Tuesday, Jun 29, 2021 - 09:31 PM (IST)

ਨੈਸ਼ਨਲ ਡੈਸਕ : ਨੀਤੀ ਕਮਿਸ਼ਨ ਦੇ ਸੀ.ਈ.ਓ. ਅਮਿਤਾਭ ਕਾਂਤ ਦਾ ਕਾਰਜਕਾਲ ਇੱਕ ਸਾਲ ਲਈ ਵਧਾ ਦਿੱਤਾ ਗਿਆ ਹੈ। ਜੂਨ 2022 ਤੱਕ ਅਮਿਤਾਂਭ ਕਾਂਤ ਦਾ ਸੇਵਾ ਵਿਸਥਾਰ ਦੇਣ ਦਾ ਮੰਗਲਵਾਰ ਨੂੰ ਐਲਾਨ ਕੀਤਾ ਗਿਆ। ਕਰਮਚਾਰੀ ਮੰਤਰਾਲਾ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ 30 ਜੂਨ, 2021 ਤੋਂ ਬਾਅਦ ਇੱਕ ਸਾਲ ਦੀ ਮਿਆਦ (30 ਜੂਨ, 2022 ਤੱਕ) ਲਈ ਕਾਂਤ ਦੇ ਕਾਰਜਕਾਲ ਦੇ ਵਿਸਥਾਰ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ।
ਇਹ ਵੀ ਪੜ੍ਹੋ- ਗੂਗਲ ਅਤੇ ਫੇਸਬੁੱਕ ਨੂੰ ਸੰਸਦੀ ਕਮੇਟੀ ਦਾ ਸਖ਼ਤ ਸੁਨੇਹਾ, ਨਵੇਂ IT ਨਿਯਮਾਂ ਦਾ ਕਰਣਾ ਹੋਵੇਗਾ ਪਾਲਣ
ਕੇਰਲ ਕੈਡਰ ਦੇ 1980 ਬੈਚ ਦੇ ਆਈ.ਏ.ਐੱਸ. ਹਨ ਅਮਿਤਾਭ
ਨੀਤੀ ਕਮਿਸ਼ਨ ਦੇ ਸੀ.ਈ.ਓ. ਅਮਿਤਾਭ ਕਾਂਤ ਕੇਰਲ ਕੈਡਰ ਦੇ 1980 ਬੈਚ ਦੇ ਆਈ.ਏ.ਐੱਸ. ਹਨ। ਜੇ.ਐੱਨ.ਯੂ., ਹਾਰਵਰਡ ਅਤੇ ਆਈ.ਆਈ.ਐੱਮ. ਦੇ ਸਕਾਲਰ ਰਹੇ ਅਮਿਤਾਭ ਕਾਂਤ ਕਈ ਮਹੱਤਵਪੂਰਣ ਵਿਭਾਗਾਂ ਵਿੱਚ ਸਕੱਤਰ ਰਹਿ ਚੁੱਕੇ ਹਨ। 2019 ਵਿੱਚ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਨੀਤੀ ਕਮਿਸ਼ਨ ਦਾ ਸੀ.ਈ.ਓ. ਬਣਾਇਆ ਸੀ। ਨੀਤੀ ਕਮਿਸ਼ਨ ਦੇ ਸੀ.ਈ.ਓ. ਬਣਾਏ ਜਾਣ ਤੋਂ ਪਹਿਲਾਂ ਤੱਕ ਕਾਂਤ ਉਦਯੋਗਿਕ ਨੀਤੀ ਅਤੇ ਪ੍ਰੋਤਸਾਹਨ ਵਿਭਾਗ ਵਿੱਚ ਸਕੱਤਰ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।