ਪਾਨ ਵੇਚਣ ਵਾਲੇ ਦੀ ਧੀ ਨੇ ਕੀਤਾ ਕਮਾਲ, PCS-J ਦੀ ਪ੍ਰੀਖਿਆ ''ਚ ਕੀਤਾ ਟਾਪ

Friday, Sep 15, 2023 - 02:58 PM (IST)

ਪਾਨ ਵੇਚਣ ਵਾਲੇ ਦੀ ਧੀ ਨੇ ਕੀਤਾ ਕਮਾਲ, PCS-J ਦੀ ਪ੍ਰੀਖਿਆ ''ਚ ਕੀਤਾ ਟਾਪ

ਕਾਨਪੁਰ- ਉੱਤਰ-ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਨਿਸ਼ੀ ਗੁਪਤਾ ਨੇ ਪੀ.ਸੀ.ਐੱਸ. (ਜੇ) ਦੀ ਪ੍ਰੀਖਿਆ 'ਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜਾਣਕਾਰੀ ਮੁਤਾਬਕ, ਨਿਸ਼ੀ ਗੁਪਤਾ ਦੇ ਪਿਤਾ ਨਿਰੰਕਾਰ ਗੁਪਤਾ ਪਾਨ ਦੀ ਦੁਕਾਨ ਚਲਾਉਂਦੇ ਹਨ। 

ਸ਼ੁਰੂ ਤੋਂ ਹੀ ਪੜ੍ਹਾਈ 'ਚ ਹੁਸ਼ਿਆਰ ਰਹੀ ਹੈ ਨਿਸ਼ੀ

ਨਿਸ਼ੀ ਸ਼ੁਰੂ ਤੋਂ ਹੀ ਪੜ੍ਹਨ 'ਚ ਹੁਸ਼ਿਆਰ ਹੈ। ਜਾਣਕਾਰੀ ਮੁਤਾਬਕ, ਉਸਨੇ ਦੱਸਵੀਂ ਜਮਾਨ 'ਚ 77 ਫ਼ੀਸਦੀ, ਜਦਕਿ 12ਵੀਂ ਜਮਾਤ 'ਚ 92 ਫ਼ੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਹੁਨਰ ਦਾ ਲੋਹਾ ਮਨਵਾ ਦਿੱਤਾ ਸੀ। ਇਸਤੋਂ ਬਾਅਦ ਨਿਸ਼ੀ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਐੱਲ.ਐੱਲ.ਬੀ. ਕੀਤੀ। ਫਿਰ 2020 'ਚ ਐੱਲ.ਐੱਲ.ਐੱਮ. ਦੀ ਪੜ੍ਹਾਈ ਸ਼ੁਰੂ ਕੀਤੀ ਸੀ। ਹੁਣ ਉੱਤਰ-ਪ੍ਰਦੇਸ਼ ਪੀ.ਸੀ.ਐੱਸ. (ਜੇ) ਪ੍ਰੀਖਿਆ 'ਚ ਉਸਨੇ ਆਪਣਾ ਡੰਕਾ ਵਜਾ ਦਿੱਤਾ ਹੈ।

ਇਕ ਨਿਊਜ਼ ਏਜੰਸੀ ਨਾਲ ਗੱਲਬਾਤ 'ਚ ਨਿਸ਼ੀ ਨੇ ਕਿਹਾ ਕਿ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। ਮੈਂ ਨਹੀਂ ਸੋਚਿਆ ਸੀ ਕਿ ਮੈਂ ਪਹਿਲੇ ਸਥਾਨ 'ਤੇ ਆਵਾਂਗੀ। ਮੈਂ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ, ਦੋਸਤਾਂ ਅਤੇ ਅਧਿਆਪਕਾਂ ਨੂੰ ਦਿੰਦੀ ਹਾਂ। ਮੈਂ ਬਹੁਤ ਮਿਹਨਤ ਕਰਕੇ ਇਹ ਪੋਸਟ ਕਮਾਈ ਹੈ। ਹੁਣ ਮੈਨੂੰ ਇਸ ਅਹੁਦੇ ਦੀ ਮਰਿਆਦਾ ਨੂੰ ਕਾਇਮ ਰੱਖਣਾ ਹੈ।

ਨਿਸ਼ੀ ਨੇ ਪਿਤਾ ਨੇ ਕਿਹਾ ਕਿ ਮੈਂ ਪਾਨ ਦਾ ਧੰਦਾ ਜ਼ਰੂਰ ਕਰਦਾ ਹਾਂ, ਮੇਰੇ ਪੁੱਤਰ ਅਤੇ ਧੀਆਂ ਨੇ ਆਪਣੀ ਮਿਹਨਤ ਨਾਲ ਮੇਰਾ ਨਾਂ ਰੋਸ਼ਨ ਕਰ ਦਿੱਤਾ।


author

Rakesh

Content Editor

Related News