'ਸਵਰਗਾਂ' 'ਚ ਲਗਾਇਆ ਨੀਰਵ ਮੋਦੀ ਨੇ ਡੇਰਾ, ਇਕ ਦਿਨ ਦਾ ਕਿਰਾਇਆ 75000 ਰੁਪਏ

02/18/2018 11:43:13 AM

ਨਵੀਂ ਦਿੱਲੀ — ਦੇਸ਼ ਦੇ ਦੂਸਰੇ ਵੱਡੇ ਬੈਂਕ ਪੰਜਾਬ ਨੈਸ਼ਨਲ ਬੈਂਕ(ਪੀ.ਐੱਨ.ਬੀ.) 'ਚ ਸਾਢੇ ਗਿਆਰਾਂ ਹਜ਼ਾਰ ਕਰੋੜ ਦਾ ਘੋਟਾਲਾ ਸਾਹਮਣੇ ਆਉਣ ਤੋਂ ਬਾਅਦ ਨੀਰਵ ਮੋਦੀ ਅਮਰੀਕਾ 'ਚ ਪੂਰੇ ਐਸ਼ੋ-ਅਰਾਮ ਨਾਲ ਰਹਿ ਰਿਹਾ ਹੈ। ਨੀਰਵ ਮੋਦੀ ਨੂੰ ਅਜੇ ਤੱਕ ਟਰੇਸ ਨਹੀਂ ਕੀਤਾ ਜਾ ਸਕਿਆ ਹੈ।ਪੰਜਾਬ ਨੈਸ਼ਨਲ ਬੈਂਕ ਨੂੰ ਚੂਨਾ ਲਾ ਕੇ ਫਰਾਰ 'ਦੂਜਾ ਮਾਲਿਆ' ਕਿਹਾ ਜਾ ਰਿਹਾ ਨੀਰਵ ਮੋਦੀ ਅਮਰੀਕਾ ਵਿਚ ਪੂਰੇ ਐਸ਼ੋ-ਆਰਾਮ ਨਾਲ 'ਸਵਰਗ'  ਵਰਗੀ ਜ਼ਿੰਦਗੀ ਬਿਤਾ ਰਿਹਾ ਹੈ। ਟੀ. ਵੀ. ਰਿਪੋਰਟਾਂ ਮੁਤਾਬਕ ਉਹ ਨਿਊਯਾਰਕ ਦੇ ਸਭ ਤੋਂ ਮਹਿੰਗ ਹੋਟਲਾਂ ਵਿਚ ਸ਼ਾਮਲ ਜੇ. ਡਬਲਯੂ. ਮੈਰੀਏਟ ਐਸੈਕਸ ਹਾਊਸ ਦੇ ਬੇਹੱਦ ਮਹਿੰਗੇ ਸੁਈਟਸ (ਕਮਰੇ) ਵਿਚ ਆਪਣੇ ਪਰਿਵਾਰ ਨਾਲ ਠਹਿਰਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਨੀਰਵ ਦੀ ਪਤਨੀ ਐਮੀ ਅਮਰੀਕੀ ਨਾਗਰਿਕ ਹੈ।
ਰਿਪੋਰਟ ਮੁਤਾਬਕ ਭਾਰਤ ਵਿਚ ਸਭ ਤੋਂ ਵੱਡੇ ਬੈਂਕ ਘਪਲੇ ਦਾ ਮੁੱਖ ਦੋਸ਼ੀ ਨੀਰਵ ਨਿਊਯਾਰਕ ਦੇ ਮਸ਼ਹੂਰ ਸੈਂਟਰਲ ਪਾਰਕ ਦੇ ਫੇਸਿੰਗ ਵਾਲੇ ਉਕਤ ਹੋਟਲ ਦੇ 36ਵੇਂ ਫਲੋਰ 'ਤੇ ਰਹਿ ਰਿਹਾ ਹੈ। ਇਸ ਸੁਈਟਸ (ਕਮਰੇ) ਦਾ ਇਕ ਦਿਨ ਦਾ ਕਿਰਾਇਆ 75000 ਰੁਪਏ ਹੈ। ਰਿਪੋਰਟ ਮੁਤਾਬਕ ਇਹ ਕਮਰਾ ਸਾਢੇ 67 ਲੱਖ ਰੁਪਏ 'ਚ 90 ਦਿਨਾਂ ਲਈ ਬੁੱਕ ਕਰਵਾਇਆ ਗਿਆ ਹੈ। ਘਪਲਾ ਸਾਹਮਣੇ ਆਉਣ ਤੋਂ ਬਾਅਦ ਤੋਂ ਨੀਰਵ ਮੋਦੀ ਦਾ ਫੋਨ ਸਵਿੱਚ ਆਫ ਹੈ। ਹਾਲਾਂਕਿ ਨਿਊਯਾਰਕ ਦੇ ਇਸ ਹੋਟਲ ਵਿਚ ਉਸ ਦੀਆਂ ਸਰਗਰਮੀਆਂ ਕਾਫੀ ਐਕਟਿਵ ਦੱਸੀਆਂ ਜਾ ਰਹੀਆਂ ਹਨ।

PunjabKesari
ਪੀ.ਐੱਨ.ਬੀ. ਘੋਟਾਲੇ 'ਚ ਹੋਈ ਗ੍ਰਿਫਤਾਰੀ
ਪੀ.ਐੱਨ.ਬੀ. ਘੋਟਾਲੇ ਨੂੰ ਲੈ ਕੇ ਗ੍ਰਿਫਤਾਰੀਆਂ ਸ਼ੁਰੂ ਹੋ ਚੁੱਕੀਆਂ ਹਨ। ਸੀ.ਬੀ.ਆਈ. ਨੇ ਰਿਟਾਇਰਡ ਡਿਪਟੀ ਮੈਨੇਜਰ ਗੋਕੁਲ ਨਾਥ ਸ਼ੈੱਟੀ, ਮਨੋਜ ਕਰਾਤ ਅਤੇ ਹੇਮੰਤ ਭੱਟ ਨੂੰ ਗ੍ਰਿਫਤਾਰ ਕੀਤਾ ਹੈ। ਅੱਜ ਇੰਨ੍ਹਾਂ ਤਿੰਨ ਦੋਸ਼ੀਆਂ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਗੋਕੁਲ ਨਾਥ ਸ਼ੈੱਟੀ ਹੁਣੇ ਜਿਹੇ ਪੀ.ਐੱਨ.ਬੀ. ਬੈਂਕ ਦੇ ਡਿਪਟੀ ਮੈਨੇਜਰ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ। ਸ਼ੈੱਟੀ 'ਤੇ ਬਿਨ੍ਹਾਂ ਗਰੰਟੀ ਦੇ ਲੋਨ ਦੇਣ ਦਾ ਦੋਸ਼ ਹੈ। ਇਸ ਮਾਮਲੇ 'ਚ ਕੱਲ੍ਹ ਇੰਟਰਪੋਲ ਨੇ ਹੀਰਾ ਵਪਾਰੀ ਨੀਰਵ ਮੋਦੀ, ਉਸਦੀ ਪਤਨੀ ਆਮੀ ਮੋਦੀ, ਭਰਾ ਨਿਸ਼ਾਲ ਮੋਦੀ ਅਤੇ ਗਿਤਾਂਜਲੀ ਜੈਮਸ ਦੇ ਐੱਮ.ਡੀ. ਸੀ.ਈ.ਓ. ਮੇਹੁਲ ਚੌਕਸੀ ਦੇ ਖਿਲਾਫ ਨੋਟਿਸ ਜਾਰੀ ਕੀਤਾ ਹੈ।


Related News