ਵਿੱਤ ਮੰਤਰੀ ਨਿਰਮਲਾ ਸੀਤਾਰਮਨ 2 ਦਿਨਾ ਜਾਪਾਨ ਦੌਰੇ ''ਤੇ, ਜੀ-7 ਬੈਠਕ ''ਚ ਲੈਣਗੇ ਹਿੱਸਾ
Thursday, May 11, 2023 - 02:27 AM (IST)

ਨੈਸ਼ਨਲ ਡੈਸਕ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ-7 ਬੈਠਕ 'ਚ ਹਿੱਸਾ ਲੈਣ ਲਈ ਬੁੱਧਵਾਰ ਜਾਪਾਨ ਦੇ 2 ਦਿਨਾ ਦੌਰੇ 'ਤੇ ਰਵਾਨਾ ਹੋ ਗਈ। ਜਾਪਾਨ ਦੇ ਨਿਗਾਟਾ 'ਚ ਹੋਣ ਵਾਲੀ ਜੀ-7 ਸਮੂਹ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਇਸ ਮੀਟਿੰਗ ਵਿੱਚ ਭਾਰਤ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : PM ਸ਼ਾਹਬਾਜ਼ ਸ਼ਰੀਫ ਦੀ ਚਿਤਾਵਨੀ, ਪ੍ਰਦਰਸ਼ਨਕਾਰੀਆਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ
ਇਕ ਟਵੀਟ 'ਚ ਵਿੱਤ ਮੰਤਰਾਲੇ ਨੇ ਕਿਹਾ, "ਜਾਪਾਨ ਦੀ ਆਪਣੀ ਯਾਤਰਾ ਦੌਰਾਨ ਵਿੱਤ ਮੰਤਰੀ ਦੂਜੇ ਦੇਸ਼ਾਂ ਦੇ ਵਿੱਤ ਮੰਤਰੀਆਂ ਨਾਲ ਦੁਵੱਲੀ ਅਤੇ ਬਹੁਪੱਖੀ ਬੈਠਕਾਂ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਉਹ ਕਾਰੋਬਾਰੀਆਂ ਅਤੇ ਨਿਵੇਸ਼ਕਾਂ ਦੀ ਇਕ ਗੋਲਮੇਜ਼ ਮੀਟਿੰਗ ਵਿੱਚ ਵੀ ਸ਼ਿਰਕਤ ਕਰਨਗੇ।"
ਇਹ ਵੀ ਪੜ੍ਹੋ : ਕਰਨਾਟਕ 'ਚ ਤ੍ਰਿਸ਼ੰਕੂ ਵਿਧਾਨ ਸਭਾ ਦੀ ਸੰਭਾਵਨਾ, ਕਾਂਗਰਸ-ਭਾਜਪਾ 'ਚ ਜ਼ਬਰਦਸਤ ਟੱਕਰ, JDS ਕਿੰਗਮੇਕਰ!
ਆਪਣੇ ਦੌਰੇ ਦੌਰਾਨ ਸੀਤਾਰਮਨ ਟੋਕੀਓ ਵਿੱਚ ਨਿਵੇਸ਼ਕਾਂ ਤੇ ਉਦਯੋਗਪਤੀਆਂ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਉਹ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ (FMCBG) ਦੀ ਮੀਟਿੰਗ ਵਿੱਚ 'ਕਲਿਆਣ ਦੇ ਲਈ ਆਰਥਿਕ ਨੀਤੀ' ਵਿਸ਼ੇ 'ਤੇ ਇਕ ਸੈਮੀਨਾਰ ਨੂੰ ਵੀ ਸੰਬੋਧਨ ਕਰਨਗੇ। G7 ਦੁਨੀਆ ਦੇ 7 ਉਦਯੋਗਿਕ ਦੇਸ਼ਾਂ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਯੂਕੇ ਅਤੇ ਅਮਰੀਕਾ ਦਾ ਇਕ ਮੰਚ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।