ਵਿੱਤ ਮੰਤਰੀ ਸੀਤਾਰਮਨ ਨੇ ''ਦਾਮਾਦ'' ਸ਼ਬਦ ਬੋਲ ਕੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਕਾਂਗਰਸ ''ਚ ਇਹ ਖ਼ਾਸ ਨਾਮ

Friday, Feb 12, 2021 - 05:01 PM (IST)

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਰਾਜ ਸਭਾ 'ਚ ਬਜਟ 'ਤੇ ਚਰਚਾ ਦਾ ਜਵਾਬ ਦਿੱਤਾ। ਇਸ ਦੌਰਾਨ ਬਜਟ ਦੀ ਖੂਬੀਆਂ ਦੱਸਣ ਦੇ ਨਾਲ ਹੀ ਵਿੱਤ ਮੰਤਰੀ ਨੇ ਵਿਰੋਧੀ ਧਿਰ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ 'ਦਾਮਾਦ' ਸ਼ਬਦ ਦੀ ਵਰਤੋਂ ਕਰ ਕੇ ਕਾਂਗਰਸ 'ਤੇ ਤੰਜ ਕੱਸਿਆ। ਇਸ 'ਤੇ ਵਿਰੋਧੀ ਧਿਰ ਨੇ ਨਾਰਾਜ਼ਗੀ ਜਤਾਈ ਤਾਂ ਵਿੱਤ ਮੰਤਰੀ ਨੂੰ ਸਫ਼ਾਈ ਦੇਣੀ ਪਈ। ਸੀਤਾਰਮਨ ਨੇ ਕਾਂਗਰਸ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਸਾਡੀਆਂ ਯੋਜਨਾਵਾਂ ਦਾ ਲਾਭ ਗਰੀਬਾਂ ਅਤੇ ਮੱਧਮ ਵਰਗੀ ਲੋਕਾਂ ਨੂੰ ਮਿਲ ਰਿਹਾ ਹੈ ਨਾ ਕਿ 'ਦਾਮਾਦ' ਨੂੰ। ਸੀਤਾਰਮਨ ਨੇ ਰਾਜ ਸਭਾ 'ਚ ਕਿਹਾ ਕਿ ਸਾਡੀਆਂ ਯੋਜਨਾਵਾਂ ਦਾ ਲਾਭ ਸਿੱਧੇ ਤੌਰ 'ਤੇ ਗਰੀਬਾਂ ਨੂੰ ਹੋ ਰਿਹਾ ਹੈ, ਮੱਧਮ ਵਰਗ ਨੂੰ ਹੋ ਰਿਹਾ ਹੈ ਨਾ ਕਿ ਕ੍ਰੋਨੀ ਕੈਪਿਟਲਿਸਟ (ਪੂੰਜੀਵਾਦੀ) ਜਾਂ ਫਿਰ 'ਦਾਮਾਦ' ਨੂੰ। ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦਾ ਲਾਭ ਕਿਸ ਨੂੰ ਮਿਲ ਰਿਹਾ ਹੈ, 'ਦਾਮਾਦ' ਨੂੰ ਮਿਲ ਰਿਹਾ ਹੈ ਕੀ? ਕਾਂਗਰਸ ਦੇ ਹੰਗਾਮੇ ਤੋਂ ਬਾਅਦ ਨਿਰਮਲਾ ਨੇ ਕਿਹਾ ਕਿ 'ਦਾਮਾਦ' ਹਰ ਘਰ 'ਚ ਹੁੰਦਾ ਹੈ ਪਰ ਭਾਰਤੀ ਰਾਸ਼ਟਰੀ ਕਾਂਗਰਸ 'ਚ 'ਦਾਮਾਦ' ਇਕ ਵਿਸ਼ੇਸ਼ ਨਾਮ ਹੈ।

ਇਹ ਵੀ ਪੜ੍ਹੋ : ਫੇਕ ਨਿਊਜ਼ 'ਤੇ ਸੁਪਰੀਮ ਕੋਰਟ ਸਖ਼ਤ, ਟਵਿੱਟਰ ਅਤੇ ਕੇਂਦਰ ਸਰਕਾਰ ਨੂੰ ਭੇਜਿਆ ਨੋਟਿਸ

ਇਕ ਨਿਊਜ਼ ਏਜੰਸੀ ਅਨੁਸਾਰ, ਵਿੱਤ ਮੰਤਰੀ ਨੇ ਕਿਹਾ ਕਿ 2021-22 ਦਾ ਬਜਟ ਆਤਮਨਿਰਭਰ ਭਾਰਤ ਲਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਵਰਗ ਲਈ ਕੰਮ ਕਰ ਰਹੀ ਹੈ ਅਤੇ ਮਿਲੀਭਗਤ ਵਾਲੇ ਪੂੰਜੀਵਾਦ ਦਾ ਦੋਸ਼ ਲਗਾਉਣਾ ਬੇਬੁਨਿਆਦ ਹੈ। ਵਿਰੋਧੀ ਧਿਰ ਦੇ ਦੋਸ਼ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ,''ਸਰਕਾਰ ਹਰ ਵਰਗ ਦੇ ਲੋਕਾਂ ਲਈ ਕੰਮ ਕਰ ਰਹੀ ਹੈ, ਭਾਵੇਂ ਉਹ ਗਰੀਬ ਹੋ ਜਾਂ ਫਿਰ ਉੱਦਮੀ। ਸਾਡੇ 'ਤੇ ਮਿਲੀਭਗਤ ਵਾਲੇ ਪੂੰਜੀਵਾਦ ਦਾ ਦੋਸ਼ ਲਗਾਉਣਾ ਬੇਬੁਨਿਆਦ ਹੈ। ਪਿੰਡਾਂ 'ਚ ਸੜਕਾਂ ਦਾ ਨਿਰਮਾਣ, ਸੌਭਾਗਿਆ ਯੋਜਨਾ ਦੇ ਅਧੀਨ ਹਰ ਪਿੰਡ 'ਚ ਬਿਜਲੀ, ਛੋਟੇ ਕਿਸਾਨਾਂ ਦੇ ਖਾਤਿਆਂ 'ਚ ਪੈਸਾ ਪਾਉਣ ਵਰਗੀਆਂ ਯੋਜਨਾਵਾਂ ਗਰੀਬਾਂ ਲਈ ਹਨ, ਨਾ ਕਿ ਪੂੰਜੀਪਤੀਆਂ ਲਈ।'' ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਬਜਟ ਆਤਮਨਿਰਭਰ ਭਾਰਤ ਲਈ ਹੈ। 

ਇਹ ਵੀ ਪੜ੍ਹੋ : ਅਨੁਰਾਗ ਨੇ ਵਿਰੋਧੀ ਧਿਰਾਂ ਤੋਂ ਪੁੱਛਿਆ- ਦੱਸੋ ਕਿੱਥੇ ਲਿਖਿਆ ਹੈ ਮੰਡੀ ਤੇ MSP ਬੰਦ ਹੋਵੇਗੀ


DIsha

Content Editor

Related News