ਨਿਰਭਯਾ ਕੇਸ : ਦੋਸ਼ੀ ਮੁਕੇਸ਼ ਦੀ ਪਟੀਸ਼ਨ ਖਾਰਜ, ਵਕੀਲ ਵਿਰੁੱਧ ਕੀਤੀ ਸੀ ਸ਼ਿਕਾਇਤ
Monday, Mar 16, 2020 - 04:07 PM (IST)
ਨਵੀਂ ਦਿੱਲੀ— ਨਿਰਭਯਾ ਰੇਪ ਕੇਸ 'ਚ ਦੋਸ਼ੀ ਮੁਕੇਸ਼ ਸਿੰਘ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। 20 ਮਾਰਚ ਨੂੰ ਫਾਂਸੀ ਰੋਕਣ ਦੀ ਉਸ ਦੀ ਇਕ ਹੋਰ ਕੋਸ਼ਿਸ਼ ਫੇਲ ਹੋ ਗਈ ਹੈ। ਸੁਪਰੀਮ ਕੋਰਟ ਨੇ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਇਸ ਪਟੀਸ਼ਨ 'ਚ ਮੁਕੇਸ਼ ਨੇ ਆਪਣੀ ਪਹਿਲੀ ਵਕੀਲ ਵਿਰੁੱਧ ਐਕਸ਼ਨ ਦੀ ਮੰਗ ਕੀਤੀ ਸੀ। ਜਸਟਿਸ ਮਿਸ਼ਰਾ ਨੇ ਪਟੀਸ਼ਨ ਨੂੰ ਖਾਰਜ ਕੀਤਾ ਹੈ।
ਇਹ ਵੀ ਪੜ੍ਹੋ : ਨਿਰਭਯਾ ਕੇਸ : ਦਰਿੰਦਿਆਂ ਨੂੰ ਫਾਂਸੀ ਦੇਣ ਦੀ ਤਿਆਰੀ ਸ਼ੁਰੂ, ਜੱਲਾਦ ਨੂੰ 3 ਦਿਨ ਪਹਿਲਾਂ ਹੀ ਬੁਲਾਇਆ
ਦੋਸ਼ੀ ਮੁਕੇਸ਼ ਨੇ ਦੋਸ਼ ਲਗਾਇਆ ਸੀ ਕਿ ਵਰਿੰਦਾ ਗਰੋਵਰ ਨੇ ਅਪਰਾਧਕ ਸਾਜਿਸ਼ ਰਚ ਕੇ ਉਸ ਨੂੰ ਧੋਖਾ ਦਿੱਤਾ ਸੀ। ਉਸ ਨੇ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ। ਜੇਕਰ ਕੋਈ ਕਾਨੂੰਨੀ ਰੁਕਾਵਟ ਨਹੀਂ ਆਉਂਦੀ ਹੈ ਤਾਂ ਨਿਰਭਯਾ ਦੇ ਚਾਰੇ ਦੋਸ਼ੀਆਂ ਨੂੰ 20 ਮਾਰਚ ਨੂੰ ਫਾਂਸੀ ਹੋਣੀ ਹੈ। ਮੁਕੇਸ਼ ਕੁਮਾਰ ਸਿੰਘ, ਪਵਨ ਗੁਪਤਾ, ਵਿਨੇ ਸ਼ਰਮਾ ਅਤੇ ਅਕਸ਼ੈ ਠਾਕੁਰ ਨੂੰ ਸਵੇਰੇ 6 ਵਜੇ ਦੇ ਕਰੀਬ ਫਾਂਸੀ 'ਤੇ ਲਟਕਾਏ ਜਾਣ ਦਾ ਆਰਡਰ ਹੈ।