7 ਸਾਲ ਬਾਅਦ ਮੇਰੀ ਧੀ ਦੀ ਆਤਮਾ ਨੂੰ ਮਿਲੇਗੀ ਸ਼ਾਂਤੀ : ਨਿਰਭਯਾ ਦੀ ਮਾਂ
Thursday, Mar 19, 2020 - 06:00 PM (IST)
ਨਵੀਂ ਦਿੱਲੀ— ਨਿਰਭਯਾ ਮਾਮਲੇ 'ਚ ਦਿੱਲੀ ਦੀ ਇਕ ਕੋਰਟ ਵਲੋਂ ਚਾਰ ਦੋਸ਼ੀਆਂ 'ਚੋਂ ਤਿੰਨ ਦੀ ਪਟੀਸ਼ਨ ਖਾਰਜ ਕੀਤੇ ਜਾਣ ਤੋਂ ਬਾਅਦ ਪੈਰਾ ਮੈਡੀਕਲ ਵਿਦਿਆਰਥਣ ਦੀ ਮਾਂ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੀ ਧੀ ਦੀ ਆਤਮਾ ਨੂੰ ਹੁਣ ਸ਼ਾਂਤੀ ਮਿਲੇਗੀ ਅਤੇ ਉਸ ਨੂੰ 7 ਸਾਲ ਬਾਅਦ ਨਿਆਂ ਮਿਲਿਆ ਹੈ। ਨਿਰਭਯਾ ਦੀ ਮਾਂ ਨੇ ਕਿਹਾ,''ਆਖਰਕਾਰ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇਗੀ। ਹੁਣ ਮੈਨੂੰ ਸ਼ਾਂਤੀ ਮਿਲੇਗੀ।''
ਇਹ ਵੀ ਪੜ੍ਹੋ : ਨਿਰਭਯਾ ਦੇ ਦੋਸ਼ੀਆਂ ਦੀ ਕੱਲ ਫਾਂਸੀ ਤੈਅ, ਡੈੱਥ ਵਾਰੰਟ 'ਤੇ ਰੋਕ ਦੀ ਪਟੀਸ਼ਨ ਖਾਰਜ
ਦਿੱਲੀ ਦੀ ਇਕ ਕੋਰਟ ਨੇ ਨਿਰਭਯਾ ਮਾਮਲੇ ਦੇ ਚਾਰ 'ਚੋਂ ਤਿੰਨ ਦੋਸ਼ੀਆਂ ਦੀ ਮੌਤ ਦੀ ਸਜ਼ਾ 'ਤੇ ਰੋਕ ਲਗਾਉਣ ਦੀ ਅਪੀਲ ਕਰਨ ਵਾਲੀ ਪਟੀਸ਼ਨ ਵੀਰਵਾਰ ਨੂੰ ਖਾਰਜ ਕਰ ਦਿੱਤੀ। ਦੋਸ਼ੀਆਂ ਨੂੰ 20 ਮਾਰਚ ਸਵੇਰੇ 5.30 ਵਜੇ ਫਾਂਸੀ ਦਿੱਤੀ ਜਾਣੀ ਹੈ। ਦੱਸਣਯੋਗ ਹੈ ਕਿ 16 ਦਸੰਬਰ 2012 ਨੂੰ ਪੈਰਾ ਮੈਡੀਕਲ ਦੀ ਵਿਦਿਆਰਥਣ ਨਾਲ ਚੱਲਦੀ ਬੱਸ 'ਚ ਗੈਂਗਰੇਪ ਕੀਤਾ ਗਿਆ ਸੀ ਅਤੇ ਉਸ 'ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਸੀ। ਸੱਟਾਂ ਕਾਰਨ ਕੁਝ ਦਿਨ ਬਾਅਦ ਸਿੰਗਾਪੁਰ ਦੇ ਇਕ ਹਸਪਤਾਲ 'ਚ ਉਸ ਦੀ ਮੌਤ ਹੋ ਗਈ ਸੀ।