22 ਜਨਵਰੀ ਹੋਵੇਗਾ ਵੱਡਾ ਦਿਨ, ਜਦੋਂ ਦੋਸ਼ੀ ਫਾਂਸੀ ''ਤੇ ਲਟਕਾਏ ਜਾਣਗੇ : ਨਿਰਭਯਾ ਦੀ ਮਾਂ

01/14/2020 3:41:05 PM

ਨਵੀਂ ਦਿੱਲੀ— ਨਿਰਭਯਾ ਦੇ ਦੋਸ਼ੀਆਂ ਵਿਨੇ ਸ਼ਰਮਾ ਅਤੇ ਮੁਕੇਸ਼ ਸਿੰਘ ਦੀ ਕਿਊਰੇਟਿਵ ਪਟੀਸ਼ਨ ਨੂੰ ਅੱਜ ਯਾਨੀ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ। ਪਟਿਆਲਾ ਹਾਊਸ ਕੋਰਟ ਵਲੋਂ ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਦੋਵੇਂ ਦੋਸ਼ੀਆਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਇਸ ਵਿਚ ਨਿਰਭਿਆ ਦੀ ਮਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਿਆਂ ਵਿਵਸਥਾ 'ਤੇ ਭਰੋਸਾ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਦੋਸ਼ੀਆਂ ਨੂੰ ਫਾਂਸੀ ਜ਼ਰੂਰ ਹੋਵੇਗੀ। ਉਨ੍ਹਾਂ ਨੇ ਕਿਹਾ,''ਮੇਰੀ ਸਰਕਾਰ, ਸਿਸਟਮ ਤੋਂ ਇਹੀ ਅਪੀਲ ਹੈ ਕਿ 7 ਸਾਲ ਹੋ ਗਏ ਹਨ ਬੱਚੀ ਨਾਲ ਬੇਰਹਿਮੀ ਹੋਏ, ਰਾਸ਼ਟਰਪਤੀ ਤੋਂ ਅਪੀਲ ਹੈ ਕਿ ਦੋਸ਼ੀਆਂ ਦੀ ਫਾਂਸੀ ਨਹੀਂ ਟਲਣੀ ਚਾਹੀਦੀ।''

ਦੋਸ਼ੀਆਂ ਨੂੰ ਫਾਂਸੀ ਜ਼ਰੂਰ ਮਿਲੇਗੀ
ਜਦੋਂ ਨਿਰਭਯਾ ਦੀ ਮਾਂ ਤੋਂ ਦੋਸ਼ੀਆਂ ਦੀ ਸੰਭਾਵਿਤ ਦਯਾ ਪਟੀਸ਼ਨ 'ਤੇ ਸਵਾਲ ਪੁੱਛਿਆ ਗਿਆ ਤਾਂ ਉਹ ਬੋਲੀ,''ਦੇਖੋ ਇਕ ਸਿਸਟਮ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਵੀ ਇਹ ਮੌਕਾ ਮਿਲ ਚੁਕਿਆ ਹੈ। 2 ਨੇ ਤਾਂ ਕਿਊਰੇਟਿਵ ਪਟੀਸ਼ਨ ਵੀ ਸੁਪਰੀਮ ਕੋਰਟ 'ਚ ਦਾਖਲ ਕੀਤੀ ਅਤੇ ਇਹ ਖਾਰਜ ਹੋ ਗਈ। 2 ਦੋਸ਼ੀਆਂ ਨੇ ਤਾਂ ਕਿਊਰੇਟਿਵ ਪਟੀਸ਼ਨ ਪਾਈ ਹੀ ਨਹੀਂ, ਉਹ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਫਾਂਸੀ ਟਲ ਜਾਵੇ। ਸਾਨੂੰ ਉਮੀਦ ਹੈ ਕਿ ਹੁਣ ਇਨ੍ਹਾਂ ਦੋਸ਼ੀਆਂ ਨੂੰ ਫਾਂਸੀ ਜ਼ਰੂਰ ਮਿਲੇਗੀ।''

22 ਜਨਵਰੀ ਹੋਵੇਗਾ ਸਭ ਤੋਂ ਵੱਡਾ ਦਿਨ
ਨਿਰਭਯਾ ਦੀ ਮਾਂ ਨੇ ਕਿਹਾ,''ਅੱਜ ਮੇਰੇ ਲਈ ਵੱਡਾ ਦਿਨ ਹੈ। ਮੈਂ ਇਸ ਦਿਨ ਲਈ ਪਿਛਲੇ 7 ਸਾਲਾਂ ਤੋਂ ਸੰਘਰਸ਼ ਕਰ ਰਹੀ ਸੀ ਪਰ ਸਭ ਤੋਂ ਵੱਡਾ ਦਿਨ 22 ਜਨਵਰੀ ਹੋਵੇਗਾ, ਜਦੋਂ ਉਹ (ਚਾਰੇ ਦੋਸ਼ੀ) ਫਾਂਸੀ 'ਤੇ ਲਟਕਾਏ ਜਾਣਗੇ।'' ਇਸ ਤੋਂ ਪਹਿਲਾਂ 5 ਜੱਜਾਂ ਦੀ ਬੈਂਚ ਨੇ ਜਸਟਿਸ ਐੱਨ.ਵੀ. ਰਮੰਨਾ, ਜੱਜ ਅਰੁਣ ਮਿਸ਼ਰਾ, ਜੱਜ ਆਰ.ਐੱਫ. ਨਰੀਮਨ, ਜਸਟਿਸ ਆਰ ਭਾਨੂੰਮਤੀ ਅਤੇ ਜੱਜ ਅਸ਼ੋਕ ਭੂਸ਼ਣ ਦੀ ਬੈਂਚ ਨੇ ਦੋਹਾਂ ਦੋਸ਼ੀਆਂ ਦੀ ਕਿਊਰੇਟਿਵ ਪਟੀਸ਼ਨ ਖਾਰਜ ਕਰ ਦਿੱਤੀ।


DIsha

Content Editor

Related News