ਫਰੀਦਾਬਾਦ ’ਚ ਨਿਰਭਿਆ ਵਰਗੀ ਹੈਵਾਨੀਅਤ, ਜਬਰ-ਜ਼ਿਨਾਹ ਮਗਰੋਂ ਕੁੜੀ ’ਤੇ ਢਾਹਿਆ ਤਸ਼ੱਦਦ

Wednesday, Nov 09, 2022 - 03:41 PM (IST)

ਫਰੀਦਾਬਾਦ ’ਚ ਨਿਰਭਿਆ ਵਰਗੀ ਹੈਵਾਨੀਅਤ, ਜਬਰ-ਜ਼ਿਨਾਹ ਮਗਰੋਂ ਕੁੜੀ ’ਤੇ ਢਾਹਿਆ ਤਸ਼ੱਦਦ

ਫਰੀਦਾਬਾਦ (ਅਨਿਲ ਰਾਠੀ)– ਹਰਿਆਣਾ ਦੇ ਫਰੀਦਾਬਾਦ ’ਚ ਨਿਰਭਿਆ ਸਮੂਹਿਕ ਗੈਂਗਰੇਪ ਵਰਗੀ ਘਟਨਾ ਸਾਹਮਣੇ ਆਈ ਹੈ। ਫਰੀਦਾਬਾਦ ਦੇ ਸੈਕਟਰ-7 ਵਿਚ ਕੁੜੀ ਦੀ ਨਗਨ ਹਾਲਤ ਵਿਚ ਲਾਸ਼ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਇਸ ਘਟਨਾ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਕੁੜੀ ਦੇ ਸਿਰ ’ਤੇ ਸੱਟ ਮਾਰ ਕੇ ਕਤਲ ਕੀਤਾ ਗਿਆ ਅਤੇ ਉਸ ਦੇ ਗੁਪਤ ਅੰਗ 'ਚ ਪਾਈਪ ਵਰਗੀ ਚੀਜ਼ ਪਾਈ ਗਈ। ਦੱਸਿਆ ਜਾ ਰਿਹਾ ਹੈ ਕਿ ਲਾਸ਼ 3 ਤੋਂ 4 ਦਿਨ ਪੁਰਾਣੀ ਹੈ।

ਇਹ ਵੀ ਪੜ੍ਹੋ-  ਗਾਜ਼ੀਆਬਾਦ ’ਚ ਔਰਤ ਨਾਲ ‘ਨਿਰਭਿਆ’ ਵਰਗੀ ਦਰਿੰਦਗੀ, DCW ਨੇ ਪੁਲਸ ਨੂੰ ਜਾਰੀ ਕੀਤਾ ਨੋਟਿਸ

ਪੁਲਸ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰੇ ਮਾਮਲੇ ਦਾ ਖ਼ੁਲਾਸਾ ਹੋ ਸਕੇਗਾ। ਪੁਲਸ ਮੁਤਾਬਕ ਕੁੜੀ ਦੀ ਉਮਰ ਕਰੀਬ 30 ਸਾਲ ਹੈ ਅਤੇ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਫਿਲਹਾਲ ਪੁਲਸ ਇਸ ਮਾਮਲੇ 'ਚ ਜਲਦ ਹੀ ਦੋਸ਼ੀਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫੋਰੈਂਸਿਕ ਟੀਮ ਅਤੇ ਕੇਂਦਰੀ ਖੁਫੀਆ ਏਜੰਸੀ (ਸੀ. ਆਈ. ਏ.) ਦੀ ਟੀਮ ਪੂਰੇ ਮਾਮਲੇ ਦੀ ਜਾਂਚ ’ਚ ਜੁੱਟ ਗਈ ਹੈ।

ਇਹ ਵੀ ਪੜ੍ਹੋ-  ਤਿਹਾੜ ਦੇ ਇਤਿਹਾਸ 'ਚ ਪਹਿਲੀ ਵਾਰ 4 ਦੋਸ਼ੀਆਂ ਨੂੰ ਇੱਕਠੀ ਦਿੱਤੀ ਗਈ ਫਾਂਸੀ

ਦੱਸਣਯੋਗ ਹੈ ਕਿ 16 ਦਸੰਬਰ 2012 ਨੂੰ ਦਿੱਲੀ ’ਚ ਨਿਰਭਿਆ ਨਾਂ ਦੀ ਕੁੜੀ ਨਾਲ ਸਮੂਹਿਕ ਗੈਂਗਰੇਪ ਹੋਇਆ ਸੀ। ਦੇਸ਼ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਇਸ ਸਮੂਹਿਕ ਗੈਂਗਰੇਪ ਕਾਂਡ ਦੇ ਬਾਅਦ ਵੀ ਪੁਲਸ ਪ੍ਰਸ਼ਾਸਨ ਨੇ ਕੁਝ ਨਹੀਂ ਸਿੱਖਿਆ। ਭਾਵੇਂ ਹੀ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ ਹੈ। ਫਰੀਦਾਬਾਦ ’ਚ ਦਰਿੰਦਿਆਂ ਨੇ ਇਕ ਕੁੜੀ ਦੀ ਇੱਜ਼ਤ ਨੂੰ ਦਾਗਦਾਰ ਕੀਤਾ, ਉਸ ’ਤੇ ਵੀ ਉਹ ਹੀ ਜ਼ੁਲਮ ਢਾਹਿਆ ਗਿਆ, ਜੋ ਨਿਰਭਿਆ ਨਾਲ ਹੋਇਆ ਸੀ। ਭਾਵੇਂ ਹੀ ਪੁਲਸ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਸੁੱਟ ਦੇਵੇ ਪਰ ਸਵਾਲ ਤਾਂ ਇਹ ਹੈ ਕਿ ਆਖ਼ਰਕਾਰ ਕਦੋਂ ਤੱਕ ਕੁੜੀਆਂ ਦੀ ਇੱਜ਼ਤ ਨੂੰ ਦਾਗਦਾਰ ਕੀਤਾ ਜਾਵੇਗਾ?


author

Tanu

Content Editor

Related News