ਨਿਰਭਯਾ ਕੇਸ ਦੀ ਸੁਣਵਾਈ ਦੌਰਾਨ ਬੇਹੋਸ਼ ਹੋਈ ਜਸਟਿਸ ਭਾਨੂੰਮਤੀ

Friday, Feb 14, 2020 - 03:38 PM (IST)

ਨਿਰਭਯਾ ਕੇਸ ਦੀ ਸੁਣਵਾਈ ਦੌਰਾਨ ਬੇਹੋਸ਼ ਹੋਈ ਜਸਟਿਸ ਭਾਨੂੰਮਤੀ

ਨਵੀਂ ਦਿੱਲੀ— ਨਿਰਭਯਾ ਕੇਸ 'ਚ ਸੁਣਵਾਈ ਕਰ ਰਹੀ ਸੁਪਰੀਮ ਕੋਰਟ ਦੀ ਜੱਜ ਜਸਟਿਸ ਭਾਨੂੰਮਤੀ ਸਿਹਤ ਖਰਾਬ ਹੋ ਗਈ ਅਤੇ ਉਹ ਸੁਣਵਾਈ ਦੌਰਾਨ ਬੇਹੋਸ਼ ਹੋ ਗਈ। ਬੇਹੋਸ਼ ਹੋਣ ਤੋਂ ਬਾਅਦ ਜਸਟਿਸ ਭਾਨੂੰਮਤੀ ਨੂੰ ਮਹਿਲਾ ਸਟਾਫ ਦੀ ਮਦਦ ਨਾਲ ਉਨ੍ਹਾਂ ਦੇ ਚੈਂਬਰ 'ਚ ਲਿਜਾਇਆ ਗਿਆ। ਜੱਜ ਦੇ ਬੇਹੋਸ਼ ਹੋਣ ਕਾਰਨ ਨਿਰਭਯਾ ਕੇਸ 'ਚ ਕੇਂਦਰ ਦੀ ਪਟੀਸ਼ਨ 'ਤੇ ਸੁਣਵਾਈ ਟਲ ਗਈ।

ਜ਼ਿਕਰਯੋਗ ਹੈ ਕਿ ਨਿਰਭਯਾ ਦੇ ਦੋਸ਼ੀ ਵਿਨੇ ਦੀ ਅਰਜ਼ੀ 'ਤੇ ਆਦੇਸ਼ ਪੜ੍ਹਨ ਤੋਂ ਬਾਅਦ ਜਸਟਿਸ ਭਾਨੂੰਮਤੀ ਇਸ ਕੇਸ 'ਚ ਦੋਸ਼ੀਆਂ ਦੀ ਵੱਖ-ਵੱਖ ਫਾਂਸੀ ਦੀ ਮੰਗ ਵਾਲੀ ਕੇਂਦਰ ਦੀ ਅਰਜ਼ੀ 'ਤੇ ਸੁਣਵਾਈ ਕਰ ਰਹੀ ਸੀ। ਜਸਟਿਸ ਅਸ਼ੋਕ ਭੂਸ਼ਣ ਅਤੇ ਏ.ਐੱਸ. ਬੋਪੰਨਾ ਨਾਲ ਜਸਟਿਸ ਆਰ. ਭਾਨੂੰਮਤੀ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਵਿਨੇ ਦੀ ਅਰਜ਼ੀ ਨੂੰ ਖਾਰਜ ਕਰਨ ਦਾ ਫੈਸਲਾ ਦਿੱਤਾ ਸੀ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਨਿਰਭਯਾ ਕੇਸ ਦੇ ਚਾਰੇ ਦੋਸ਼ੀਆਂ 'ਚੋਂ ਇਕ ਵਿਨੇ ਸ਼ਰਮਾ ਦੀ ਪਟੀਸ਼ਨ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ, ਜਿਸ 'ਚ ਰਾਸ਼ਟਰਪਤੀ ਵਲੋਂ ਉਸ ਦੀ ਦਯਾ ਪਟੀਸ਼ਨ ਖਾਰਜ ਕਰ ਵਿਰੁੱਧ ਚੁਣੌਤੀ ਦਿੱਤੀ ਗਈ ਸੀ।


author

DIsha

Content Editor

Related News