ਨਿਰਭਿਆ ਕੇਸ: ਚਾਰੇ ਦੋਸ਼ੀਆਂ ਦੀ ਪਟਿਆਲਾ ਹਾਊਸ ਕੋਰਟ 'ਚ ਪੇਸ਼ੀ ਟਲੀ

12/13/2019 11:12:01 AM

ਨਵੀਂ ਦਿੱਲੀ—ਨਿਰਭਿਆ ਗੈਂਗਰੇਪ ਕੇਸ 'ਚ ਚਾਰੋਂ ਦੋਸ਼ੀਆਂ ਦੀ ਅੱਜ ਪੇਸ਼ੀ ਪਟਿਆਣਾ ਹਾਊਸ ਕੋਰਟ 'ਚ ਟਲ ਗਈ ਹੈ। ਪਟਿਆਲਾ ਹਾਊਸ ਕੋਰਟ ਦੇ ਜੱਜ ਸਤੀਸ਼ ਕੁਮਾਰ ਅਰੋੜਾ ਨੇ ਕਿਹਾ ਹੈ ਕਿ ਦੋਸ਼ੀ ਅਕਸ਼ੈ ਕੁਮਾਰ ਸਿੰਘ ਨੇ ਸੁਪਰੀਮ ਕੋਰਟ 'ਚ ਜੋ ਪਟੀਸ਼ਨ ਦਾਇਰ ਕੀਤੀ ਹੈ, ਪਹਿਲਾਂ ਉਸ 'ਤੇ ਫੈਸਲਾ ਆ ਜਾਵੇ । ਇਸ ਦੇ ਨਾਲ ਹੀ ਕੋਰਟ ਦੇ ਜੱਜ ਨੇ ਦੋਸ਼ੀਆਂ ਦੇ ਵਕੀਲ ਨੂੰ ਫਟਕਾਰ ਲਗਾਈ ਹੈ ਕਿ ਉਹ ਇਸ ਮਾਮਲੇ ਨੂੰ ਜਾਣ ਬੁੱਝ ਕੇ ਖਿੱਚ ਰਹੇ ਹਨ ਅਤੇ ਦੋਸ਼ੀਆਂ ਨੂੰ ਹਾਜ਼ਰ ਨਹੀਂ ਹੋਣ ਦਿੰਦੇ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 18 ਦਸੰਬਰ ਨੂੰ ਹੋਵੇਗੀ। ਇਸ ਦੌਰਾਨ ਨਿਰਭਿਆ ਦੇ ਮਾਤਾ-ਪਿਤਾ ਵੀ ਕੋਰਟ 'ਚ ਪਹੁੰਚੇ। ਨਿਰਭਿਆ ਦੇ ਮਾਤਾ-ਪਿਤਾ ਵੱਲੋਂ ਡੈੱਥ ਵਾਰੰਟ ਜਾਰੀ ਕਰਨ ਦੀ ਮੰਗ 'ਤੇ ਜੱਜ ਨੇ ਕਿਹਾ ਹੈ ਕਿ ਪਹਿਲਾ ਸੁਪਰੀਮ ਕੋਰਟ ਦਾ ਫੈਸਲਾ ਆਵੇ, ਉਸ ਤੋਂ ਬਾਅਦ ਹੀ ਕੋਈ ਸੁਣਵਾਈ ਹੋਵੇਗੀ। ਇਹ ਵੀ ਦੱਸਿਆ ਜਾਂਦਾ ਹੈ ਕਿ ਚਾਰੋਂ ਦੋਸ਼ੀਆਂ ਦੀ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਹੋਣੀ ਸੀ। ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਨਿਰਭਿਆ ਗੈਂਗਰੇਪ ਦੇ ਦੋਸ਼ੀ ਅਕਸ਼ੈ ਕੁਮਾਰ ਸਿੰਘ ਦੀ ਮੁੜ ਵਿਚਾਰ ਪਟੀਸ਼ਨ 'ਤੇ 17 ਦਸੰਬਰ ਨੂੰ ਸੁਣਵਾਈ ਹੋਵੇਗੀ। ਤਿੰਨ ਜੱਜਾਂ ਦੀ ਬੈਂਚ ਉਸ ਪਟੀਸ਼ਨ 'ਤੇ ਸੁਣਵਾਈ ਕਰੇਗੀ, ਜਿਸ 'ਚ ਅਕਸ਼ੈ ਨੇ ਦਿੱਲੀ ਦੇ ਪ੍ਰਦੂਸ਼ਣ ਦਾ ਹਵਾਲਾ ਦਿੰਦੇ ਹੋਏ ਮੌਤ ਦੀ ਸਜ਼ਾ 'ਤੇ ਸਵਾਲ ਚੁੱਕੇ ਸੀ।

ਜ਼ਿਕਰਯੋਗ ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਹੀ 6 ਦੋਸ਼ੀਆਂ ਨੇ ਨਿਰਭਿਆ ਨਾਲ ਦਰਿੰਦਗੀ ਕੀਤੀ ਸੀ। ਬਾਅਦ 'ਚ ਜੇਲ 'ਚ ਹੀ ਇਕ ਦੋਸ਼ੀ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਇਕ ਘੱਟ ਉਮਰ ਦੀ ਵਜ੍ਹਾ ਕਰ ਕੇ ਫਾਂਸੀ ਦੇ ਫੰਦੇ ਤੋਂ ਬਚ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਚਾਰੋਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਂਦੀ ਹੈ ਜਾਂ ਫਿਰ ਕੁਝ ਹੋਰ ਨਤੀਜੇ ਸਾਹਮਣੇ ਆਉਂਦੇ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਚਾਰੋਂ ਦੋਸ਼ੀ ਅਕਸ਼ੈ, ਵਿਨੇ, ਮੁਕੇਸ਼ ਅਤੇ ਪਵਨ  ਤਿਹਾੜ ਜੇਲ 'ਚ ਬੰਦ ਹਨ।

16 ਦਸੰਬਰ 2012 ਨੂੰ ਨਿਰਭਿਆ ਨਾਲ ਗੈਂਗਰੇਪ—
ਦੇਸ਼ ਦੀ ਰਾਜਧਾਨੀ ਦਿੱਲੀ 'ਚ 16 ਦਸੰਬਰ 2012 ਨੂੰ ਨਿਰਭਿਆ ਨਾਲ ਚੱਲਦੀ ਬੱਸ 'ਚ ਗੈਂਗਰੇਪ ਦੀ ਰੂਹ ਕੰਬਾ ਦੇਣ ਵਾਲੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੋਕ ਸੜਕਾਂ 'ਤੇ ਉਤਰ ਆਏ ਅਤੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਗਈ। ਇਸ ਮਾਮਲੇ ਵਿਚ ਫਾਸਟ ਟਰੈਕ ਕੋਰਟ ਨੇ ਸਾਰੇ 6 ਦੋਸ਼ੀਆਂ 'ਚੋਂ 4 ਦੋਸ਼ੀਆਂ-ਮੁਕੇਸ਼, ਵਿਨੇ ਸ਼ਰਮਾ, ਅਕਸ਼ੈ ਕੁਮਾਰ ਸਿੰਘ ਅਤੇ ਪਵਨ ਗੁਪਤਾ ਨੂੰ ਸਜ਼ਾ ਸੁਣਾਈ ਸੀ। ਮਾਮਲੇ ਦੇ ਇਕ ਦੋਸ਼ੀ ਰਾਮ ਸਿੰਘ ਨੇ ਜੇਲ 'ਚ ਹੀ ਫਾਂਸੀ ਲਾ ਲਈ ਸੀ। ਇਕ ਹੋਰ ਦੋਸ਼ੀ ਜਿਸ ਨੂੰ ਨਾਬਾਲਗ ਹੋਣ ਦਾ ਫਾਇਦਾ ਮਿਲ ਗਿਆ ਸੀ। ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਇਨ੍ਹਾਂ ਚਾਰੋਂ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਚਾਰੋਂ ਦੋਸ਼ੀ ਇਸ ਸਮੇਂ ਤਿਹਾੜ ਜੇਲ 'ਚ ਬੰਦ ਹਨ। ਚਾਰੋਂ ਦੋਸ਼ੀਆਂ ਨੂੰ ਇਸੇ ਮਹੀਨੇ ਫਾਂਸੀ ਦਿੱਤੀ ਜਾ ਸਕਦੀ ਹੈ।


Iqbalkaur

Content Editor

Related News