ਨਿਰਭਯਾ ਕੇਸ :  ਦੋਸ਼ੀ ਪਵਨ ਦੇ ਪਿਤਾ ਦੀ ਪਟੀਸ਼ਨ ਖਾਰਜ, ਚਸ਼ਮਦੀਦ ਗਵਾਹ ''ਤੇ ਚੁੱਕੇ ਸਨ ਸਵਾਲ

01/27/2020 6:05:07 PM

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਅਤੇ ਕਤਲ ਕੇਸ 'ਚ ਚਾਰ ਦੋਸ਼ੀਆਂ 'ਚੋਂ ਇਕ ਦੇ ਪਿਤਾ ਦੀ ਪਟੀਸ਼ਨ ਨੂੰ ਸੋਮਵਾਰ ਨੂੰ ਦਿੱਲੀ ਦੀ ਕੋਰਟ ਨੇ ਖਾਰਜ ਕਰ ਦਿੱਤਾ ਹੈ। ਇਸ ਪਟੀਸ਼ਨ 'ਚ ਮੈਜਿਸਟਰੇਟ ਕੋਰਟ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ 'ਚ ਮਾਮਲੇ ਦੇ ਇਕਲੌਤੇ ਗਵਾਹ ਦੀ ਭਰੋਸੇਯੋਗਤਾ 'ਤੇ ਸਵਾਲ ਚੁੱਕਦੇ ਹੋਏ ਸ਼ਿਕਾਇਤ ਕੀਤੀ ਗਈ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ। 

ਦੱਸਣਯੋਗ ਹੈ ਕਿ ਕੋਰਟ ਨੇ ਸਾਰੇ ਦੋਸ਼ੀਆਂ ਵਿਰੁੱਧ ਇਕ ਫਰਵਰੀ ਨੂੰ ਫਾਂਸੀ ਦੇਣ ਦਾ ਦਿਨ ਤੈਅ ਕੀਤਾ ਹੈ। ਇਸ ਫਾਂਸੀ ਦੀ ਸਜ਼ਾ ਨੂੰ ਟਾਲਣ ਲਈ ਸਾਰੇ ਦੋਸ਼ੀ ਇਕ-ਇਕ ਕਰ ਕੇ ਕੋਰਟ 'ਚ ਕੋਈ ਨਾ ਕੋਈ ਪਟੀਸ਼ਨ ਦਾਖਲ ਕਰ ਰਹੇ ਹਨ। ਜੱਜ ਏ.ਕੇ. ਜੈਨ ਨੇ ਪਵਨ ਦੇ ਪਿਤਾ ਦੀ ਸਮੀਖਿਆ ਪਟੀਸ਼ਨ ਨੂੰ ਖਾਰਜ ਕਰ ਦਿੱਤੀ ਹੈ। ਇਸ ਪਟੀਸ਼ਨ 'ਚ ਦੋਸ਼ੀ ਪਵਨ ਦੇ ਪਿਤਾ ਨੇ ਮੈਜਿਸਟਰੇਟ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ 'ਚ ਇਕਮਾਤਰ ਗਵਾਹ ਦੀ ਭਰੋਸੇਯੋਗਤਾ 'ਤੇ ਸਵਾਲ ਚੁੱਕਣ ਵਾਲੇ ਅਰਜ਼ੀ ਨੂੰ ਖਾਰਜ ਕਰ ਦਿੱਤਾ ਅਤੇ ਦਾਅਵਾ ਕੀਤਾ ਸੀ ਕਿ ਉਹ ਗਵਾਹ ਸੀ ਅਤੇ ਉਸ ਦਾ ਬਿਆਨ ਭਰੋਸੇਯੋਗ ਨਹੀਂ ਸੀ।

ਦੱਸਣਯੋਗ ਹੈ ਕਿ ਸਾਲ 2012 'ਚ ਦਿੱਲੀ 'ਚ 23 ਸਾਲਾ ਪੈਰਾ-ਮੈਡੀਕਲ ਦੀ ਵਿਦਿਆਰਥਣ ਦੇ ਸਮੂਹਕ ਬਲਾਤਕਾਰ ਦੇ ਮਾਮਲੇ ਦਾ ਇਕਲੌਤਾ ਗਵਾਹ, ਵਿਦਿਆਰਥਣ ਦਾ ਦੋਸਤ ਘਟਨਾ ਦੇ ਸਮੇਂ ਉਸ ਬੱਸ 'ਚ ਮੌਜੂਦ ਸੀ, ਜਿਸ 'ਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਘਟਨਾ 'ਚ ਵਿਦਿਆਰਥਣ ਦਾ ਉਹ ਦੋਸਤ ਵੀ ਜ਼ਖਮੀ ਹੋਇਆ ਸੀ। ਕੋਰਟ ਨੇ 6 ਜਨਵਰੀ ਨੂੰ ਮਾਮਲੇ ਦੇ ਇਕ ਦੋਸ਼ੀ ਪਵਨ ਕੁਮਾਰ ਗੁਪਤਾ ਦੇ ਪਿਤਾ ਹੀਰਾਲਾਲ ਗੁਪਤਾ ਦੀ ਸ਼ਿਕਾਇਤ ਖਾਰਜ ਕਰ ਦਿੱਤੀ ਸੀ, ਜਿਸ 'ਚ ਮਾਮਲੇ ਦੇ ਇਕਲੌਤੇ ਗਵਾਹ ਵਿਰੁੱਧ ਸ਼ਿਕਾਇਤ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਸ਼ਿਕਾਇਤ 'ਚ ਦੋਸ਼ ਲਗਾਇਆ ਗਿਆ ਸੀ ਕਿ ਗਵਾਹ ਨੇ ਵੱਖ-ਵੱਖ ਨਿਊਜ਼ ਚੈਨਲਾਂ ਤੋਂ ਪੈਸਾ ਲੈ ਕੇ ਇੰਟਰਵਿਊ ਦਿੱਤਾ ਸੀ।


DIsha

Content Editor

Related News