ਨਿਰਭਯਾ ਕੇਸ : ਦੋਸ਼ੀਆਂ ਦੀ ਪਟੀਸ਼ਨ ''ਤੇ ਅਦਾਲਤ ਦਾ ਤਿਹਾੜ ਜੇਲ ਨੂੰ ਨੋਟਿਸ

Thursday, Jan 30, 2020 - 04:29 PM (IST)

ਨਿਰਭਯਾ ਕੇਸ : ਦੋਸ਼ੀਆਂ ਦੀ ਪਟੀਸ਼ਨ ''ਤੇ ਅਦਾਲਤ ਦਾ ਤਿਹਾੜ ਜੇਲ ਨੂੰ ਨੋਟਿਸ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਭਾਵ ਅੱਜ ਤਿਹਾੜ ਜੇਲ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰਨ ਰਹੇ ਦੋਸ਼ੀਆਂ ਦੀ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਜਵਾਬ ਦੇਣ ਨੂੰ ਕਿਹਾ ਹੈ। ਇਸ ਪਟੀਸ਼ਨ 'ਚ 1 ਫਰਵਰੀ ਨੂੰ ਤੈਅ ਉਨ੍ਹਾਂ ਦੀ ਫਾਂਸੀ 'ਤੇ ਰੋਕ ਦੀ ਮੰਗ ਕੀਤੀ ਗਈ ਹੈ। ਵਿਸ਼ੇਸ਼ ਜੱਜ ਏ. ਕੇ. ਜੈਨ ਨੇ ਤਿਹਾੜ ਜੇਲ ਦੇ ਸੁਪਰਡੈਂਟ ਨੂੰ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤਕ ਇਸ ਪਟੀਸ਼ਨ 'ਤੇ ਜਵਾਬ ਦਾਖਲ ਕਰਨ ਨੂੰ ਕਿਹਾ। ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਦੋਸ਼ੀ ਵਿਨੇ ਕੁਮਾਰ ਸ਼ਰਮਾ ਵਲੋਂ ਪੇਸ਼ ਵਕੀਲ ਏ. ਪੀ. ਸਿੰਘ ਨੇ ਅਦਾਲਤ ਨੂੰ ਫਾਂਸੀ ਨੂੰ ਅਣਮਿੱਥੇ ਸਮੇਂ ਲਈ ਟਾਲ ਦੇਣ ਨੂੰ ਕਿਹਾ, ਕਿਉਂਕਿ ਕੁਝ ਦੋਸ਼ੀਆਂ ਦੇ ਕਾਨੂੰਨੀ ਬਦਲ ਹਾਲੇ ਬਾਕੀ ਹਨ। ਇਸ ਪਟੀਸ਼ਨ 'ਤੇ ਇਸਤਗਾਸਾ ਪੱਖ ਨੇ ਕਿਹਾ ਕਿ ਇਹ ਨਿਆਂ ਦਾ ਮਜ਼ਾਕ ਹੈ ਅਤੇ ਇਹ ਫਾਂਸੀ ਨੂੰ ਟਾਲਣ ਲਈ ਮਹਿਜ ਇਕ ਤਕਰੀਬ ਹੈ। 

ਦੱਸਣਯੋਗ ਹੈ ਕਿ 16 ਦਸੰਬਰ 2012 ਦੇ ਦਿੱਲੀ 'ਚ ਨਿਰਭਯਾ ਨਾਲ ਵਾਪਰੀ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਦੇ ਦੋਸ਼ੀਆਂ ਨੂੰ 1 ਫਰਵਰੀ 2020 ਨੂੰ ਫਾਂਸੀ ਦਿੱਤੀ ਜਾਣੀ ਹੈ। ਚਾਰੇ ਦੋਸ਼ੀਆਂ- ਮੁਕੇਸ਼, ਅਕਸ਼ੈ, ਪਵਨ ਅਤੇ ਵਿਨੇ ਤਿਹਾੜ ਜੇਲ ਵਿਚ ਬੰਦ ਹਨ। ਇਸ ਤੋਂ ਪਹਿਲਾਂ ਦੋਸ਼ੀਆਂ ਫਾਂਸੀ ਦੀ ਸਜ਼ਾ ਤੋਂ ਬਚਣ ਲਈ ਇਕ ਤੋਂ ਬਾਅਦ ਇਕ ਕਾਨੂੰਨੀ ਦਾਅ ਲਾ ਰਹੇ ਹਨ। ਹਾਲਾਂਕਿ ਉਨ੍ਹਾਂ ਦਾ ਇਕ ਦਾਅ ਸਫਲ ਨਹੀਂ ਹੋ ਰਿਹਾ ਹੈ। ਦੋਸ਼ੀਆਂ ਨੂੰ ਉਮੀਦ ਹੈ ਕਿ ਸ਼ਾਇਦ ਉਨ੍ਹਾਂ ਦੀ ਫਾਂਸੀ 'ਤੇ ਰੋਕ ਲੱਗ ਜਾਵੇ। ਸਾਕੇਤ ਕੋਰਟ ਨੇ 2013 'ਚ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ ਹੈ।


author

Tanu

Content Editor

Related News