ਨਿਰਭਯਾ ਕੇਸ : ਦਰਿੰਦਿਆਂ ਨੂੰ ਫਾਂਸੀ ਦੇਣ ਦੀ ਤਿਆਰੀ ਸ਼ੁਰੂ, ਜੱਲਾਦ ਨੂੰ 3 ਦਿਨ ਪਹਿਲਾਂ ਹੀ ਬੁਲਾਇਆ

03/16/2020 10:58:32 AM

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ ਵਿਚ ਦੋਸ਼ੀਆਂ ਨੂੰ ਫਾਂਸੀ ਦੇਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜੇਲ ਅਧਿਕਾਰੀਆਂ ਨੇ ਉੱਤਰ ਪ੍ਰਦੇਸ਼ ਦੇ ਮੇਰਠ ਵਾਸੀ ਪਵਨ ਜੱਲਾਦ ਨੂੰ ਫਾਂਸੀ ਦੇਣ ਦੇ 3 ਦਿਨ ਪਹਿਲਾਂ ਯਾਨੀ ਕਿ 17 ਮਾਰਚ ਨੂੰ ਤਿਹਾੜ ਜੇਲ 'ਚ ਹਾਜ਼ਰ ਰਹਿਣ ਨੂੰ ਕਿਹਾ ਹੈ। ਜੇਲ ਅਧਿਕਾਰੀ ਮੁਤਾਬਕ ਜੱਲਾਦ ਦੇ ਆਉਣ ਤੋਂ ਬਾਅਦ ਡਮੀ ਨੂੰ ਫਾਂਸੀ ਦੇ ਕੇ ਅਭਿਆਸ ਕੀਤਾ ਜਾਵੇਗਾ। ਇਸ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਚਾਰੇ ਦੋਸ਼ੀਆਂ— ਮੁਕੇਸ਼, ਪਵਨ, ਵਿਨੇ ਅਤੇ ਅਕਸ਼ੈ ਨੂੰ 20 ਮਾਰਚ ਨੂੰ ਸਵੇਰੇ 5.30 ਵਜੇ ਇਕੱਠੇ ਫਾਂਸੀ ਦੇਣ ਦਾ ਡੈੱਥ ਵਾਰੰਟ ਜਾਰੀ ਕੀਤਾ ਹੈ। ਤਿਹਾੜ ਜੇਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤਾਜ਼ਾ ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਜੇਲ ਦੇ ਅਧਿਕਾਰੀਆਂ ਨੇ ਉੱਤਰ ਪ੍ਰਦੇਸ਼ ਦੇ ਜੇਲ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਮੇਰਠ ਦੇ ਜੱਲਾਦ ਪਵਨ ਦੀ ਸੇਵਾ ਦੀ ਬੇਨਤੀ ਕੀਤੀ ਸੀ। 

ਇਹ ਵੀ ਪੜ੍ਹੋ : ਨਿਰਭਯਾ ਮਾਮਲਾ: ਹੁਣ ਦੋਸ਼ੀ ਪਵਨ ਨੇ ਖੇਡੀ ਨਵੀਂ ਚਾਲ, ਪੁਲਸ ’ਤੇ ਲਾਏ ਗੰਭੀਰ ਦੋਸ਼

ਦੱਸਣਯੋਗ ਹੈ ਕਿ ਨਿਰਭਯਾ ਕੇਸ ਦੇ ਚਾਰੇ ਦੋਸ਼ੀਆਂ 'ਚ ਇਕ ਵਿਨੇ ਸ਼ਰਮਾ ਨੇ ਫਾਂਸੀ ਤੋਂ ਬਚਣ ਲਈ ਆਪਣੇ ਵਕੀਲ ਏ. ਪੀ. ਸਿੰਘ ਜ਼ਰੀਏ ਦਿੱਲੀ ਦੇ ਉੱਪ ਰਾਜਪਾਲ ਕੋਲ ਬੇਨਤੀ ਕੀਤੀ ਸੀ। ਇਸ ਬੇਨਤੀ 'ਚ ਉਸ ਨੇ ਉੱਪ ਰਾਜਪਾਲ ਤੋਂ ਫਾਂਸੀ ਨਾ ਦੇਣ ਦੀ ਗੁਹਾਰ ਲਾਈ ਸੀ ਅਤੇ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦੀ ਬੇਨਤੀ ਕੀਤੀ ਸੀ। ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਜਾਨ ਬਚਾਉਣ ਲਈ ਦੋਸ਼ੀ ਹਰ ਤਰੀਕਾ ਅਪਣਾ ਰਹੇ ਹਨ। ਇਸ ਦੇ ਬਾਵਜੂਦ 20 ਮਾਰਚ 2020 ਦੇ ਡੈੱਥ ਵਾਰੰਟ ਨੂੰ ਧਿਆਨ 'ਚ ਰੱਖਦੇ ਹੋਏ ਤਿਹਾੜ ਜੇਲ ਪ੍ਰਸ਼ਾਸਨ ਆਪਣੀ ਤਿਆਰੀ ਪੂਰੀ ਕਰਨ 'ਚ ਲੱਗ ਗਿਆ ਹੈ। ਕਾਨੂੰਨੀ ਬਦਲਾਂ ਦੇ ਬਚੇ ਹੋਣ ਕਾਰਨ ਫਾਂਸੀ ਦੀ ਤਰੀਕ ਇਸ ਤੋਂ ਪਹਿਲਾਂ 3 ਵਾਰ ਟਾਲੀ ਜਾ ਚੁੱਕੀ ਸੀ। 

ਇਹ ਵੀ ਪੜ੍ਹੋ : ਨਿਰਭਯਾ ਮਾਮਲਾ: ਦੋਸ਼ੀ ਮੁਕੇਸ਼ ਦੀ ਜਲਦੀ ਸੁਣਵਾਈ ਵਾਲੀ ਪਟੀਸ਼ਨ SC ਨੇ ਠੁਕਰਾਈ

16 ਦਸੰਬਰ 2012 ਦਾ ਹੈ ਮਾਮਲਾ—
ਦਿੱਲੀ ਦੀ ਪੈਰਾਮੈਡੀਕਲ ਵਿਦਿਆਰਥਣ ਨਾਲ 16 ਦਸੰਬਰ 2012 ਨੂੰ 6 ਲੋਕਾਂ ਨੇ ਚੱਲਦੀ ਬੱਸ ਵਿਚ ਦਰਿੰਦਗੀ ਕੀਤੀ ਸੀ। ਗੰਭੀਰ ਜ਼ਖਮਾਂ ਕਾਰਨ 26 ਦਸੰਬਰ ਨੂੰ ਸਿੰਗਾਪੁਰ 'ਚ ਇਲਾਜ ਦੌਰਾਨ ਨਿਰਭਯਾ ਦੀ ਮੌਤ ਹੋ ਗਈ ਸੀ। ਘਟਨਾ ਦੇ 9 ਮਹੀਨੇ ਬਾਅਦ ਯਾਨੀ ਕਿ ਸਤੰਬਰ 2013 ਨੂੰ ਹੇਠਲੀ ਅਦਾਲਤ ਨੇ 5 ਦੋਸ਼ੀਆਂ- ਰਾਮ ਸਿੰਘ, ਪਵਨ, ਅਕਸ਼ੈ, ਵਿਨੇ ਅਤੇ ਮੁਕੇਸ਼ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਮਾਰਚ 2014 'ਚ ਹਾਈ ਕੋਰਟ ਅਤੇ ਮਈ 2017 'ਚ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਟਰਾਇਲ ਦੌਰਾਨ ਮੁੱਖ ਦੋਸ਼ੀ ਰਾਮ ਸਿੰਘ ਨੇ ਜੇਲ 'ਚ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ ਸੀ। ਇਕ ਹੋਰ ਦੋਸ਼ੀ ਜੋ ਕਿ ਨਾਬਾਲਗ ਹੋਣ ਕਾਰਨ 3 ਸਾਲ ਸੁਧਾਰ ਗ੍ਰਹਿ 'ਚ ਸਜ਼ਾ ਪੂਰੀ ਕਰ ਚੁੱਕਾ ਹੈ।

ਇਹ ਵੀ ਪੜ੍ਹੋ : 20 ਮਾਰਚ ਨੂੰ ਹੋਵੇਗੀ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ, ਡੈੱਥ ਵਾਰੰਟ ਜਾਰੀ


Tanu

Content Editor

Related News