ਨਿਰਭਯਾ ਕੇਸ : ਦੋਸ਼ੀਆਂ ਦੀ ਫਾਂਸੀ ''ਤੇ ਰੋਕ ਵਿਰੁੱਧ ਪਟੀਸ਼ਨ ''ਤੇ ਹਾਈ ਕੋਰਟ ''ਚ ਅੱਜ ਹੋਵੇਗਾ ਫੈਸਲਾ

02/05/2020 11:33:12 AM

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨਿਰਭਯਾ ਗੈਂਗਰੇਪ ਮਾਮਲੇ ਨਾਲ ਜੁੜੀ ਕੇਂਦਰ ਦੀ ਉਸ ਪਟੀਸ਼ਨ 'ਤੇ ਬੁੱਧਵਾਰ ਨੂੰ ਆਪਣਾ ਫੈਸਲਾ ਸੁਣਾਏਗੀ, ਜਿਸ 'ਚ ਚਾਰੇ ਦੋਸ਼ੀਆਂ ਦੀ ਫਾਂਸੀ 'ਤੇ ਰੋਕ ਨਾਲ ਜੁੜੇ ਹੇਠਲੀ ਅਦਾਲਤ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਹੈ। ਇੱਥੇ ਦੱਸ ਦੇਈਏ ਕਿ ਹਾਈ ਕੋਰਟ ਦੇ ਜੱਜ ਸੁਰੇਸ਼ ਕੁਮਾਰ ਕੈਤ ਨੇ ਐਤਵਾਰ ਨੂੰ ਵਿਸ਼ੇਸ਼ ਸੁਣਵਾਈ ਤਹਿਤ ਇਸ ਮਾਮਲੇ 'ਤੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਕੇਂਦਰ ਸਰਕਾਰ ਨੇ ਹੇਠਲੀ ਅਦਾਲਤ ਦੇ 31 ਜਨਵਰੀ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਸੀ, ਜਿਸ ਦੇ ਜ਼ਰੀਏ ਮਾਮਲੇ 'ਚ ਚਾਰੇ ਦੋਸ਼ੀਆਂ 'ਤੇ ਅਗਲੇ ਆਦੇਸ਼ ਤਕ ਰੋਕ ਲਾ ਦਿੱਤੀ ਗਈ ਸੀ। 

ਇਹ ਸਾਰੇ ਦੋਸ਼ੀ ਮੁਕੇਸ਼ ਕੁਮਾਰ, ਪਵਨ ਗੁਪਤਾ, ਵਿਨੇ ਕੁਮਾਰ ਸ਼ਰਮਾ ਅਤੇ ਅਕਸ਼ੈ ਕੁਮਾਰ ਤਿਹਾੜ ਜੇਲ ਵਿਚ ਬੰਦ ਹਨ। ਮੰਗਲਵਾਰ ਨੂੰ ਨਿਰਭਯਾ ਦੇ ਮਾਤਾ-ਪਿਤਾ ਨੇ ਹਾਈ ਕੋਰਟ ਨੂੰ ਬੇਨਤੀ ਕੀਤੀ ਸੀ ਕਿ ਉਹ ਕੇਂਦਰ ਦੀ ਪਟੀਸ਼ਨ ਦੇ ਨਿਪਟਾਰੇ ਵਿਚ ਦੇਰੀ ਨਾ ਕਰਨ। ਜਸਟਿਸ ਕੈਤ ਨੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਫੈਸਲਾ ਸੁਣਾਉਣ ਦਾ ਭਰੋਸਾ ਦਿਵਾਇਆ। ਇੱਥੇ ਦੱਸ ਦੇਈਏ ਕਿ 1 ਫਰਵਰੀ ਨੂੰ ਦੋਸ਼ੀਆਂ ਦੀ ਫਾਂਸੀ 'ਤੇ ਇਕ ਵਾਰ ਵਿਰ ਟਾਲ ਦਿੱਤੀ ਗਈ ਸੀ।


Tanu

Content Editor

Related News