ਨਿਰਭਿਆ ਮਾਮਲੇ ''ਚ ਨਵਾਂ ਮੋੜ, ਦੋਸ਼ੀ ਪਵਨ ਨੇ ਹਾਈ ਕੋਰਟ ਦੇ ਫੈਸਲੇ ਨੂੰ SC ''ਚ ਦਿੱਤੀ ਚੁਣੌਤੀ

1/17/2020 9:30:15 PM

ਨਵੀਂ ਦਿੱਲੀ — ਨਿਰਭਿਆ ਦੇ ਦੋਸ਼ੀਆਂ ਲਈ ਜਿਥੇ ਸ਼ੁੱਕਰਵਾਰ ਨੂੰ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਅਤੇ ਫਾਂਸੀ ਦੀ ਨਵੀਂ ਤਰੀਕ ਵੀ ਮੁਕੱਰਰ ਕੀਤੀ ਗਈ, ਉਥੇ ਹੀ ਇਸ ਮਾਮਲੇ 'ਚ ਦੋਸ਼ੀ ਠਹਿਰਾਏ ਗਏ ਪਵਨ ਗੁਪਤਾ ਨੇ ਇਸ ਤੋਂ ਬਚਣ ਲਈ ਇਕ ਹੋਰ ਤਰੀਕਾ ਅਪਣਾਇਆ ਹੈ। ਉਸ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ, ਜਿਸ ਨੇ ਘਟਨਾ ਦੇ ਸਮੇਂ ਉਸ ਦੇ ਨਾਬਾਲਗ ਹੋਣ ਦੀ ਦਲੀਲ ਖਾਰਜ ਕਰ ਦਿੱਤੀ ਸੀ।
ਪਵਨ ਗੁਪਤਾ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ ਦਾਅਵਾ ਕੀਤਾ ਕਿ 16 ਦਸੰਬਰ 2012 ਨੂੰ ਨਿਰਭਿਆ ਨਾਲ ਹੋਈ ਹੈਵਾਨੀਅਤ ਦੇ ਸਮੇਂ ਉਹ ਨਾਬਾਲਗ ਸੀ। ਉਸ ਨੇ ਹਾਈ ਕੋਰਟ 'ਚ ਇਸ ਨੂੰ ਲੈ ਕੇ ਅਰਜ਼ੀ ਵੀ ਦਾਇਰ ਕੀਤੀ ਸੀ, ਜਿਸ ਨੂੰ ਹਾਈ ਕੋਰਟ ਨੇ ਨਹੀਂ ਮੰਨਿਆ ਅਤੇ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Inder Prajapati

This news is Edited By Inder Prajapati