ਨਿਰਭਯਾ ਦੇ ਦੋਸ਼ੀਆਂ ਦੇ ਵਕੀਲ ਏ.ਪੀ. ਸਿੰਘ ਨੂੰ ਦਿੱਲੀ ਬਾਰ ਕਾਊਂਸਿਲ ਨੇ ਭੇਜਿਆ ਨੋਟਿਸ

Saturday, Jan 18, 2020 - 10:49 AM (IST)

ਨਿਰਭਯਾ ਦੇ ਦੋਸ਼ੀਆਂ ਦੇ ਵਕੀਲ ਏ.ਪੀ. ਸਿੰਘ ਨੂੰ ਦਿੱਲੀ ਬਾਰ ਕਾਊਂਸਿਲ ਨੇ ਭੇਜਿਆ ਨੋਟਿਸ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ਦੀ ਬਾਰ ਕਾਊਂਸਿਲ ਨੇ ਨਿਰਭਯਾ ਗੈਂਗਰੇਪ ਮਾਮਲੇ 'ਚ ਦੋਸ਼ੀਆਂ ਦੇ ਵਕੀਲ ਏ.ਪੀ. ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ। ਬਾਰ ਕਾਊਂਸਿਲ ਨੇ ਉਨ੍ਹਾਂ ਤੋਂ 2 ਹਫਤਿਆਂ ਦੇ ਅੰਦਰ ਜਵਾਬ ਮੰਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਦਿੱਲੀ ਹਾਈ ਕੋਰਟ ਨਾਲ ਜੁੜੇ ਇਕ ਮਾਮਲੇ 'ਚ ਬਾਰ ਕਾਊਂਸਿਲ ਨੇ ਏ.ਪੀ. ਸਿੰਘ ਨੂੰ ਇਹ ਨੋਟਿਸ ਜਾਰੀ ਕੀਤਾ ਹੈ। ਦਿੱਲੀ ਹਾਈ ਕੋਰਟ ਨੇ ਹਾਲ ਹੀ 'ਚ ਦਿੱਲੀ ਬਾਰ ਕਾਊਂਸਿਲ ਨੂੰ ਸਿੰਘ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਸੀ। ਹਾਈ ਕੋਰਟ ਨੇ ਸਿੰਘ 'ਤੇ 25 ਹਜ਼ਾਰ ਰੁਪਏ ਜ਼ੁਰਮਾਨਾ ਵੀ ਲਗਾਇਆ ਸੀ। ਸਿੰਘ 'ਤੇ ਦੋਸ ਹੈ ਕਿ ਸੰਮਨ ਤੋਂ ਬਾਅਦ ਉਹ ਕੋਰਟ 'ਚ ਮੌਜੂਦ ਨਹੀਂ ਸਨ।

ਦੱਸਣਯੋਗ ਹੈ ਕਿ ਨਿਰਭਯਾ ਗੈਂਗਰੇਪ ਕੇਸ 'ਚ ਆਪਣੇ ਮੁਵਕਿਲ ਦੋਸ਼ੀ ਪਵਨ ਗੁਪਤਾ ਨੂੰ ਬਚਾਉਣ ਦੇ ਚੱਕਰ 'ਚ ਏ.ਪੀ. ਸਿੰਘ ਫਰਜ਼ੀਵਾੜਾ ਕਰ ਬੈਠੇ। ਉਨ੍ਹਾਂ 'ਤੇ ਦੋਸ਼ ਹੈ ਕਿ ਪਵਨ ਨੂੰ ਨਾਬਾਲਗ ਸਾਬਤ ਕਰਨ ਲਈ ਜੋ ਕਾਗਜ਼ ਪੇਸ਼ ਕੀਤੇ ਸਨ, ਉਹ ਫਰਜ਼ੀ ਸਨ। ਹਾਈ ਕੋਰਟ ਨੇ ਇਕ ਪਾਸੇ ਜਿੱਥੇ ਪਵਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ, ਉੱਥੇ ਹੀ ਸਿੰਘ 'ਤੇ ਜ਼ੁਰਮਾਨਾ ਲਗਾਇਆ ਸੀ। ਹਾਈ ਕੋਰਟ ਨੇ ਦੋਸ਼ੀ ਦੇ ਵਕੀਲ ਏ.ਪੀ. ਸਿੰਘ ਨੂੰ ਪਟੀਸ਼ਨਕਰਤਾ ਦੇ ਫਰਜ਼ੀ ਉਮਰ ਪੱਤਰ ਲਗਾਉਣ ਅਤੇ ਕੋਰਟ ਦਾ ਸਮਾਂ ਬਰਬਾਦ ਕਰਨ ਲਈ ਫਟਕਾਰ ਲਗਾਈ ਸੀ। ਕੋਰਟ ਨੇ ਦਿੱਲੀ ਬਾਰ ਕਾਊਂਸਿਲ ਨੂੰ ਵਕੀਲ ਏ.ਪੀ. ਸਿੰਘ ਤੋਂ 25 ਹਜ਼ਾਰ ਰੁਪਏ ਜ਼ੁਰਮਾਨਾ ਵਸੂਲਣ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਦਾ ਆਦੇਸ਼ ਜਾਰੀ ਕੀਤਾ ਸੀ।


author

DIsha

Content Editor

Related News